FacebookTwitterg+Mail

ਪੰਜਾਬ ਦੀ 'ਐਸ਼ਵਰਿਆ' ਬਣੀ ਹਿਮਾਂਸ਼ੀ, ਦੇਖ ਸਲਮਾਨ ਦੀ ਹੋਈ ਬੋਲਤੀ ਬੰਦ (ਵੀਡੀਓ)

bigg boss13 himanshi khurana reveals people compare her with aishwarya rai
12 November, 2019 01:11:23 PM

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' 'ਚ ਪਹਿਲੇ ਫਿਨਾਲੇ ਤੋਂ ਬਾਅਦ ਵਾਈਲਡ ਕਾਰਡ ਜ਼ਰੀਏ ਕਈ ਨਵੇਂ ਕੰਟੈਸਟੈਂਟ ਦੀ ਐਂਟਰੀ ਹੋਈ ਹੈ। ਨਵੇਂ ਲੋਕਾਂ ਦੇ ਆਉਣ ਨਾਲ ਘਰ ਦੇ ਸਮੀਕਰਨਾਂ 'ਚ ਕਾਫੀ ਬਦਲਾਅ ਆਇਆ ਹੈ। ਕੰਟੈਸਟੈਂਟ ਬਦਲੇ ਹੋਏ ਹਾਲਾਤਾਂ ਦੇ ਹਿਸਾਬ ਨਾਲ ਆਪਣੀ-ਆਪਣੀ ਪਲਾਨਿੰਗ ਕਰ ਰਹੇ ਹਨ ਤੇ ਗੁਰੱਪ ਬਣਾ ਰਹੇ ਹਨ। ਅਜਿਹੀ ਹੀ ਇਕ ਸਮੀਕਰਨ ਬਦਲੀ ਹੈ ਸ਼ਹਿਨਾਜ਼ ਕੌਰ ਗਿੱਲ ਦੀ। ਰਿਅਲ ਲਾਈਫ ਦੀ ਕੱਟਰ ਦੁਸ਼ਮਣ ਹਿਮਾਂਸ਼ੀ ਖੁਰਾਨਾ ਦੇ ਘਰ 'ਚ ਦਾਖਲ ਹੋਣ ਤੋਂ ਬਾਅਦ ਹੀ ਸ਼ਹਿਨਾਜ਼ ਕੌਰ ਗਿੱਲ ਦਾ ਖੇਡ ਗੜਬੜਾ ਗਿਆ ਹੈ। ਉਨ੍ਹਾਂ ਦਾ ਜ਼ਿਆਦਾਤਰ ਫੋਕਸ ਹਿਮਾਂਸ਼ੀ 'ਤੇ ਰਹਿੰਦਾ ਹੈ। ਐਤਵਾਰ ਨੂੰ ਪ੍ਰਸਾਰਿਤ ਹੋਏ ਐਪੀਸੋਡ 'ਚ ਸਲਮਾਨ ਖਾਨ ਵੀ ਨਿਸ਼ਬਦ ਹੋ ਗਏ।


ਦਰਅਸਲ, ਕੰਟੈਸਟੈਂਟ ਦੇ ਗੱਲਬਾਤ ਦੌਰਾਨ ਸਲਮਾਨ ਨੇ ਪੁੱਛਿਆ ਕਿ ਜੇ ਸ਼ਹਿਨਾਜ਼ ਪੰਜਾਬ ਦੀ ਕੈਟਰੀਨਾ ਕੈਫ ਹੈ ਤਾਂ ਫਿਰ ਹਿਮਾਂਸ਼ੀ ਖੁਰਾਣਾ ਕੀ ਹੈ? ਇਸ 'ਤੇ ਹਿਮਾਂਸ਼ੀ ਨੇ ਜੋ ਜਵਾਬ ਦਿੱਤਾ ਉਹ ਹੈਰਾਨ ਕਰਨ ਵਾਲਾ ਸੀ। ਹਿਮਾਸ਼ੀ ਬੋਲੀ ਕਿ ਕੁਝ ਲੋਕ ਮੈਨੂੰ ਪੰਜਾਬ ਦੀ ਐਸ਼ਵਰਿਆ ਕਹਿੰਦੇ ਹਨ। ਹਿਮਾਂਸ਼ੀ ਦੇ ਇਸ ਜਵਾਬ 'ਤੇ ਸਲਮਾਨ ਥੋੜ੍ਹਾ ਹੈਰਾਨ ਹੋਏ। ਸਮਝ ਨਹੀਂ ਆਇਆ ਕਿ- ਕੀ ਬੋਲੇ। ਪਹਿਲਾਂ ਸਿਰਫ ਕਿਹਾ- ਵਾਹ। ਇਸ ਤੋਂ ਬਾਅਦ ਸਾਰੇ ਘਰਵਾਲੇ ਹੱਸਣ ਲੱਗੇ। ਸ਼ਹਿਨਾਜ਼ ਤਾਂ ਜ਼ੋਰ-ਜ਼ੋਰ ਨਾਲ ਹੱਸਣ ਲੱਗੀ। ਸਲਮਾਨ ਨੇ ਕੋਈ ਰਿਐਕਸ਼ਨ ਨਾ ਦਿੱਤੇ ਬਿਨਾਂ ਗੱਲ ਘੁਮਾ ਦਿੱਤੀ ਤੇ ਸ਼ਹਿਨਾਜ਼ ਤੇ ਹਿਮਾਂਸ਼ੀ ਵਿਚਕਾਰ ਪੈਚਅਪ 'ਤੇ ਚੱਲੇ ਗਏ। ਬਾਅਦ 'ਚ ਸਲਮਾਨ ਨੇ ਕਿਹਾ ਕਿ ਸਿਰਫ ਚਿਹਰਾ ਮਿਲਣ ਨਾਲ ਕੋਈ ਐਸ਼ਵਰਿਆ ਜਾਂ ਕੈਟਰੀਨਾ ਨਹੀਂ ਬਣ ਜਾਂਦਾ।


Tags: Bigg Boss13Salman KhanHimanshi KhuranaAishwarya Rai BachchanShehnaz Kaur GillTV Show

Edited By

Sunita

Sunita is News Editor at Jagbani.