FacebookTwitterg+Mail

ਬਾਲੀਵੁੱਡ ਦੀਆਂ ਅਜਿਹੀਆਂ ਫਿਲਮਾਂ, ਜਿਸ ’ਚ ਨੇ ਮਜ਼ੇਦਾਰ ਗਲਤੀਆਂ

biggest mistakes of big bollywood films
19 September, 2019 04:12:54 PM

ਮੁੰਬਈ(ਬਿਊਰੋ)- ਹਰ ਸ਼ੁੱਕਰਵਾਰ ਨੂੰ ਸਿਨੇਮਾਘਰ ’ਚ ਕੋਈ ਨਾ ਕੋਈ ਬਾਲੀਵੁੱਡ ਫਿਲਮ ਜ਼ਰੂਰ ਦਸਤਕ ਦਿੰਦੀ ਹੈ। ਕੋਈ ਹਿੱਟ ਹੁੰਦੀ ਹੈ ਤਾਂ ਕੋਈ ਫਲਾਪ ਪਰ ਕੀ ਕਦੇ ਤੁਸੀਂ ਧਿਆਨ ਦਿੱਤਾ ਹੈ ਕਿ ਫਿਲਮਾਂ ’ਚ ਛੋਟੀਆਂ- ਛੋਟੀਆਂ ਕਿੰਨੀਆਂ ਗਲਤੀਆਂ ਹੁੰਦੀਆਂ ਹਨ। ਖੈਰ ਜੇਕਰ ਧਿਆਨ ਨਹੀਂ ਵੀ ਦਿੱਤਾ ਤਾਂ ਕੋਈ ਗੱਲ ਨਹੀਂ। ਅੱਜ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਅਜਿਹੀਆਂ 5 ਫਿਲਮਾਂ। ਜਿਸ ਦੀਆਂ ਛੋਟੀਆਂ- ਛੋਟੀਆਂ ਗਲਤੀਆਂ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ।

1. PK

ਫਿਲਮ PK ’ਚ ਆਮੀਰ ਖਾਨ ਅਤੇ ਅਨੁਸ਼ਕਾ ਸ਼ਰਮਾ ਨਾਲ ਸੰਜੈ ਦੱਤ ਵੀ ਛੋਟੇ ਪਰ ਅਹਿਮ ਕਿਰਦਾਰ ’ਚ ਨਜ਼ਰ ਆਏ ਸਨ। ਫਿਲਮ ’ਚ ਇਕ ਸੀਨ ਸੀ, ਜਿਸ ’ਚ ਸੰਜੈ ਦੱਤ ਨੂੰ ਦਿੱਲੀ ਤੋਂ ਆਉਂਦਿਆਂ ਦਿਖਾਇਆ ਜਾਂਦਾ ਹੈ। ਦਰਅਸਲ ਸੰਜੈ ਟਰੇਨ ਨੰਬਰ 12290 ਤੋਂ ਦਿੱਲੀ ਆਉਂਦੇ ਦਿਖਾਏ ਜਾਂਦੇ ਹਨ। ਹਕੀਕਤ ’ਚ 12290 ਦੁਰੰਤੋ ਐਕਸਪ੍ਰੈਸ ਹੈ ਜੋ ਮੁੰਬਈ ਅਤੇ ਨਾਗਪੁਰ ਦੇ ਵਿਚਕਾਰ ਚਲਦੀ ਹੈ। ਅਜਿਹੇ ’ਚ ਸੰਜੂ ਬਾਬਾ ਇਸ ਟਰੇਨ ਤੋਂ ਦਿੱਲੀ ਕਿਵੇਂ ਆ ਗਏ ?
Punjabi Bollywood Tadka

2. ‘ਰਾਵਨ’

 ਸ਼ਾਹਰੁਖ ਖਾਨ ਅਤੇ ਕਰੀਨਾ ਕਪੂਰ ਸਟਾਰਰ ਫਿਲਮ ‘ਰਾਵਨ’ 2011 ’ਚ ਰਿਲੀਜ਼ ਹੋਈ ਸੀ। ਫਿਲਮ ’ਚ ਸ਼ਾਹਰੁਖ ਨੇ ਰਾਵਨ ਅਤੇ ਸ਼ੇਖਰ ਨੇ ਸੁਬਰਾਮਣੀਅਮ ਦਾ ਕਿਰਦਾਰ ਨਿਭਾਇਆ ਸੀ। ਫਿਲਮ ’ਚ ਸ਼ੇਖਰ ਦੀ ਮੌਤ ਹੋ ਜਾਂਦੀ ਹੈ, ਜਿਸ ਤੋਂ ਬਾਅਦ ਈਸਾਈ ਧਰਮ ਦੇ ਰੀਤੀ ਰਿਵਾਜ਼ਾਂ ਮੁਤਾਬਕ ਉਸ ਦਾ ਅੰਤਮ ਸੰਸਕਾਰ ਕੀਤਾ ਜਾਂਦਾ ਹੈ ਪਰ ਸਵਾਲ ਉੱਠਦਾ ਹੈ ਕਿ ਆਕਿਰ ਅਜਿਹਾ ਕਿਉਂ, ਸ਼ੇਖਰ ਤਾਂ ਹਿੰਦੂ ਸੀ?
Punjabi Bollywood Tadka

3. ‘ਗੁੰਡਾ’

1998 ’ਚ ਮਿਥੁਨ ਚੱਕਰਵਰਤੀ ਦੀ ਫਿਲਮ ‘ਗੁੰਡਾ’ ਰਿਲੀਜ਼ ਹੋਈ ਸੀ। ਫਿਲਮ ’ਚ ਮਿਥੁਨ ਦਾ ਐਕਸ਼ਨ ਅਵਤਾਰ ਦਰਸ਼ਕਾਂ ਨੂੰ ਦੇਖਣ ਨੂੰ ਮਿਲਿਆ ਸੀ। ਉਂਝ ਤਾਂ ਫਿਲਮ ’ਚ ਕਈ ਸੀਨ ਅਜਿਹੇ ਸਨ ਜੋ ਦਰਸ਼ਕਾਂ ਦੀ ਸਮਝ ਤੋਂ ਬਾਹਰ ਰਹੇ ਪਰ ਫਿਲਮ ਦਾ ਇਕ ਸੀਨ ਨੇ ਤਾਂ ਸਾਊਥ ਅਤੇ ਹਾਲੀਵੁੱਡ ਨੂੰ ਵੀ ਪਿੱਛੇ ਪਛਾੜ ਦਿੰਦਾ। ਦਰਅਸਲ ਸ਼ੰਕਰ ਬਣੇ ਮਿਥੁਨ ਇਕ ਐਕਸ਼ਨ ਸੀਨ ’ਚ ਮਿਥੁਨ ਗਾਗਲ ਲਗਾ ਕੇ ਸਾਈਕਲ ਦੇ ਪਿੱਛੇ ਲੁਕ ਕੇ ਗੁੰਡਿਆਂ ’ਤੇ ਗੋਲੀਆਂ ਚਲਾਉਂਦੇ ਹਨ। ਹੁਣ ਤਾਂ ਬਸ ਇੰਨਾ ਹੀ ਕਹਿ ਸਕਦੇ ਹਾਂ - ਕੋਈ ਸ਼ੱਕ।
Punjabi Bollywood Tadka

4. ‘ਯੇ ਜਵਾਨੀ ਹੈ ਦੀਵਾਨੀ’

ਰਣਬੀਰ ਕਪੂਰ ਅਤੇ ਦੀਪੀਕਾ ਪਾਦੁਕੋਣ ਸਟਾਰਰ ਫਿਲਮ ‘ਯੇ ਜਵਾਨੀ ਹੈ ਦੀਵਾਨੀ’ ਤੁਹਾਨੂੰ ਯਾਦ ਹੀ ਹੋਵੇਗੀ। ਫਿਲਮ ਦੇ ਸੀਨ ’ਚ ਪੜਾਕੂ ਦੀਪਿਕਾ ਆਖ਼ਿਰਕਾਰ ਇਕੱਲੇ ਟਰਿੱਪ ’ਤੇ ਜਾਣ ਦਾ ਫੈਸਲਾ ਲੈਂਦੀ ਹੈ। ਜਿਸ ਤੋਂ ਬਾਅਦ ਸਟੇਸ਼ਨ ’ਤੇ ਟਰੇਨ ਦੇ ਸਾਹਮਣੇ ਰਣਬੀਰ ਨਾਲ ਉਸ ਦੀ ਮੁਲਾਕਾਤ ਹੁੰਦੀ ਹੈ। ਇਸ ਸੀਨ ’ਚ ਰਣਬੀਰ ਦੀਪਿਕਾ ਕੋਲੋਂ ਉਸ ਦਾ ਸਾਰਾ ਸਾਮਾਨ ਲੈ ਲੈਂਦੇ ਹੈ, ਜਿਸ ’ਚ ਕਿਤਾਬ ਵੀ ਸ਼ਾਮਿਲ ਹੁੰਦੀ ਹੈ ਪਰ ਜਿਵੇਂ ਹੀ ਸੀਨ ਚੇਂਜ ਹੁੰਦਾ ਹੈ ਅਤੇ ਟਰੇਨ ਚੱਲ ਪੈਂਦੀ ਹੈ, ਉਹੀ ਕਿਤਾਬ ਜਾਦੂ ਨਾਲ ਵਾਪਸ ਦੀਪਿਕਾ ਕੋਲ ਪਹੁੰਚ ਜਾਂਦੀ ਹੈ।
Punjabi Bollywood Tadka

5. ‘ਕਵੀਨ’

ਕੰਗਨਾ ਰਣੌਤ ਦੀ ਫਿਲਮ ‘ਕਵੀਨ’ ਨੂੰ ਦਰਸ਼ਕਾਂ ਵੱਲੋਂ ਬਹੁਤ ਸਾਰਾ ਪਿਆਰ ਮਿਲਿਆ ਸੀ। ਫਿਲਮ ਨੇ ਬਾਕਸ ਆਫਿਸ ’ਤੇ ਵੀ ਵਧੀਆ ਕਮਾਈ ਕੀਤੀ ਸੀ ਪਰ ਇਸ ਫਿਲਮ ’ਚ ਵੀ ਛੋਟੀਆਂ-ਛੋਟੀਆਂ ਕਈ ਗਲਤੀਆਂ ਸਨ। ਅਜਿਹਾ ਹੀ ਇਕ ਸੀਨ ਹੈ ਫਿਲਮ ਦਾ ਜਿਸ ’ਚ ਕੰਗਨਾ ਆਪਣੇ ਬਿਸਤਰੇ ਕੋਲ ਜਦੋਂ ਖੜ੍ਹੀ ਹੁੰਦੀ ਹੈ ਤਾਂ ਉਨ੍ਹਾਂ ਦਾ ਫੋਨ ਹੋਰ ਜਗ੍ਹਾ ਰੱਖਿਆ ਦਿਖਾਈ ਦਿੰਦਾ ਹੈ, ਜਦਕਿ ਬਿਸਤਰੇ ’ਤੇ ਬੈਠਦਿਆ ਹੀ ਫੋਨ ਦੀ ਜਗ੍ਹਾ ਵੀ ਬਿਨਾਂ ਹੱਥ ਲਾਏ ਬਦਲ ਜਾਂਦੀ ਹੈ। ਹੁਣ ਕੋਈ ਦੱਸੇਗਾ ਕਿ ਇਹ ਜਾਦੂ ਕਿਵੇਂ ਹੋਇਆ ?
Punjabi Bollywood Tadka


Tags: Funny MistakesBollywood FilmsPKRa OneGundaYeh Jawaani Hai DeewaniQueen

About The Author

manju bala

manju bala is content editor at Punjab Kesari