ਮੁੰਬਈ(ਬਿਊਰੋ)— 1998 'ਚ ਆਈ ਫਿਲਮ 'ਪਿਆਰ ਤੋ ਹੋਨਾ ਹੀ ਥਾ' ਸਾਰਿਆ ਨੂੰ ਯਾਦ ਹੋਵੇਗੀ। ਉਸ 'ਚ ਅਜੈ ਦੇਵਗਨ ਤੇ ਕਾਜੋਲ ਦੀ ਕੈਮਿਸਟਰੀ ਨੇ ਸਾਰਿਆ ਦੇ ਦਿਲ ਛੂਹੇ ਸਨ ਪਰ ਇਸ ਫਿਲਮ 'ਚ ਇਕ ਹੋਰ ਕਿਰਦਾਰ ਵੀ ਸੀ, ਜਿਸ ਨੇ ਲੋਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਈ ਤੇ ਉਹ ਸੀ ਕਾਜੋਲ ਦੇ ਮੰਗੇਤਰ 'ਰਾਹੁਲ' ਦੇ ਕਿਰਦਾਰ 'ਚ ਦਿਖੇ ਐਕਟਰ ਬਿਜੈ ਆਨੰਦ ਦਾ। ਬਿਜੈ ਦਾ ਲੁੱਕ ਹੁਣ ਪੂਰੀ ਤਰ੍ਹਾਂ ਬਦਲ ਚੁੱਕਾ ਹੈ।
ਉਨ੍ਹਾਂ ਨੂੰ ਪਛਾਣ ਪਾਉਣਾ ਵੀ ਕਾਫੀ ਮੁਸ਼ਕਿਲ ਹੋ ਰਿਹਾ ਹੈ। ਬਿਜੈ ਹੁਣ ਐਕਟਰ ਘੱਟ ਤੇ ਕੁੰਡਲੀਨੀ ਯੋਗ ਗੁਰੂ ਵਧੇਰੇ ਹਨ। ਹਾਲ ਹੀ 'ਚ ਬਿਜੈ ਨੇ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਪਛਾਣ 'ਚ ਨਹੀਂ ਆ ਰਹੇ। ਜਾਣਕਾਰੀ ਮੁਤਾਬਕ 'ਪਿਆਰ ਤੋ ਹੋਨਾ ਹੀ ਸੀ' ਤੋਂ ਬਾਅਦ ਬਿਜੈ ਨੇ ਐਕਟਿੰਗ ਤੋਂ ਸੰਨਿਆਸ ਲੈ ਲਿਆ ਸੀ ਪਰ 2015 'ਚ ਉਹ ਟੀ. ਵੀ. ਸੀਰੀਅਲ 'ਸੀਆ ਕੇ ਰਾਮ' 'ਚ ਰਾਜਾ 'ਜਨਕ' ਦੇ ਰੋਲ 'ਚ ਦਿਖੇ ਸਨ।
ਇਸ ਵਿਚਕਾਰ ਦੇ 17 ਸਾਲ ਉਨ੍ਹਾਂ ਨੇ ਕੁੰਡਲੀਨੀ ਯੋਗ ਸਿੱਖਣ ਤੇ ਫਿਰ ਇਸ ਨੂੰ ਦੂਜਿਆ ਨੂੰ ਸਿਖਾਉਣ 'ਚ ਲਗਾਏ। ਬਿਜੈ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਫਿਲਮਾਂ 'ਚ ਮੁਕਾਮ ਬਣਾÎਉਣ ਲਈ ਉਨ੍ਹਾਂ ਨੂੰ ਕੜਾ ਸੰਘਰਸ਼ ਕਰਨਾ ਪਿਆ ਪਰ ਜਦੋਂ 'ਪਿਆਰ ਤੋ ਹੋਨਾ ਹੀ ਥਾ' ਹਿੱਟ ਹੋਈ ਤਾਂ ਉਨ੍ਹਾਂ ਨੂੰ ਇੱਕਠੀਆਂ 22 ਫਿਲਮਾਂ ਦੇ ਆਫਰ ਮਿਲੇ।
ਹਾਲਾਂਕਿ ਉਸ ਸਮੇਂ ਤੱਕ ਬਿਜੈ ਇੰਡਸਚਰੀ ਛੱਡਣ ਦਾ ਮਨ ਬਣਾ ਚੁੱਕੇ ਸਨ। ਬਿਜੈ ਨੇ ਦੱਸਿਆ, ''ਮੈਂ ਗਰੀਬੀ ਤੇ ਸੰਘਰਸ਼ ਸਭ ਕੁਝ ਦੇਖਿਆ ਹੈ ਤੇ ਮੈਂ ਹਮੇਸ਼ਾ ਤੋਂ ਐਕਟਰ ਬਣਨਾ ਚਾਹੁੰਦਾ ਸੀ ਪਰ ਬਾਅਦ 'ਚ ਮੈਨੂੰ ਅਹਿਸਾਸ ਹੋਇਆ ਕਿ ਇਨ੍ਹਾਂ ਸਾਰਿਆ ਦਾ ਕੋਈ ਮਤਲਬ ਨਹੀਂ।'' ਬਿਜੈ ਮੁਤਾਬਕ ਉਨ੍ਹਾਂ ਨੂੰ ਇਹ ਅਹਿਸਾਸ ਉਸ ਸਮੇਂ ਹੋਇਆ, ਜਦੋਂ ਉਨ੍ਹਾਂ ਨੇ ਯੋਗ ਕਾਨਫਰੰਸ 'ਚ ਹਿੱਸਾ ਲੈਣਾ ਸ਼ੁਰੂ ਕੀਤਾ।
ਉਹ ਕਹਿੰਦੇ ਹਨ, ''ਮੇਰੀ ਬਾਡੀ ਕਾਫੀ ਹਾਰਡ ਸੀ। ਮੈਨੂੰ ਲੱਗਾ ਕਿ ਯੋਗ ਇਸ ਨੂੰ ਫਲੈਕਸੀਬਲ ਕਰਨ 'ਚ ਮੇਰੀ ਮਦਦ ਕਰੇਗਾ। ਸਿਰਫ 36 ਸਾਲ ਦੀ ਉਮਰ 'ਚ ਮੈਨੂੰ ਆਰਥਰਾਈਟਸ ਹੋ ਗਿਆ ਤੇ ਕਲੈਸਟਰੋਲ ਵੀ ਹਾਈ ਪਾਇਆ ਗਿਆ। ਉਸ ਸਮੇਂ ਮੈਨੂੰ ਕੁੰਡਲੀਨੀ ਯੋਗ ਦੇ ਬਾਰੇ 'ਚ ਪਤਾ ਲੱਗਾ। ਜੇਕਰ ਤੁਹਾਡੀ ਆਤਮਾ ਖੁਸ਼ ਨਹੀਂ ਹੈ ਤਾਂ ਸਰੀਰ ਬੀਮਾਰੀਆਂ ਨਾਲ ਘਿਰ ਜਾਂਦਾ ਹੈ।''