FacebookTwitterg+Mail

ਹਨੀ ਸਿੰਘ ਦਾ 'ਬਿਲੇਨੀਅਰ' ਕਰ ਰਿਹਾ 'ਬਾਜ਼ਾਰ' 'ਚ ਧਮਾਲ

billionaire yo yo honey singh
05 October, 2018 09:59:27 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ਕੁਝ ਸਮਾਂ ਪਹਿਲਾਂ ਹੀ ਫਿਲਮ 'ਕਾਲਾਕਾਂਡੀ' 'ਚ ਨਜ਼ਰ ਆਏ ਸੀ। ਇਸ ਤੋਂ ਬਾਅਦ ਹੁਣ ਸੈਫ ਆਪਣੀ ਅਗਲੀ ਫਿਲਮ 'ਬਾਜ਼ਾਰ' ਲੈ ਕੇ ਜਲਦ ਹੀ ਆ ਰਹੇ ਹਨ। ਇਸ ਫਿਲਮ 'ਚ ਸੈਫ ਦਾ ਅੰਦਾਜ਼ ਕਾਫੀ ਵੱਖਰਾ ਲੱਗ ਰਿਹਾ ਹੈ। ਪਿਛਲੇ ਕਈ ਸਾਲਾਂ ਤੋਂ ਸੈਫ ਆਪਣੇ ਕਿਰਦਾਰਾਂ ਨਾਲ ਲਗਾਤਾਰ ਤਜਰਬੇ ਕਰਦੇ ਆ ਰਹੇ ਹਨ। ਅਜਿਹਾ ਹੀ ਕੁਝ ਉਨ੍ਹਾਂ ਨੇ ਆਪਣੀ ਆਉਣ ਵਾਲੀ ਫਿਲਮ 'ਬਾਜ਼ਾਰ' 'ਚ ਵੀ ਕੀਤਾ ਹੈ। ਹੁਣ ਸੈਫ ਦੀ ਫਿਲਮ 'ਬਾਜ਼ਾਰ' ਦਾ ਇਕ ਹੋਰ ਗੀਤ ਸਾਹਮਣੇ ਆਇਆ ਹੈ, ਜੋ ਇਸ ਸਾਲ ਦਾ ਇਕ ਹੋਰ ਪਾਰਟੀ ਨੰਬਰ ਸੌਂਗ ਹੈ। ਫਿਲਮ ਦੇ ਧਮਾਕੇਦਾਰ ਟਰੇਲਰ ਤੋਂ ਬਾਅਦ ਗੀਤ 'ਬਿਲੇਨੀਅਰ' ਰਿਲੀਜ਼ ਕੀਤਾ ਗਿਆ ਹੈ। ਗੀਤ ਦੇ ਬੋਲ ਕਾਫੀ ਦਿਲਚਸਪ ਹਨ ਤੇ ਇਸ ਨੂੰ ਮਿਊਜ਼ਿਕ ਸੈਂਸੇਸ਼ਨ ਹਨੀ ਸਿੰਘ ਨੇ ਗਾਇਆ ਹੈ। ਗੀਤ ਰਾਹੀਂ ਦਿਖਾਇਆ ਗਿਆ ਹੈ ਕਿ ਫਿਲਮ ਦੇ ਕਿਰਦਾਰਾਂ ਲਈ ਸ਼ੌਹਰਤ ਤੇ ਪਾਵਰ ਕਿੰਨੀ ਜ਼ਰੂਰੀ ਹੈ। ਇਸ ਫਿਲਮ 'ਚ ਸੈਫ ਅਲੀ ਖਾਨ ਨਾਲ ਰਾਧਿਕਾ ਆਪਟੇ ਤੇ ਚਿਤ੍ਰਾਂਗਦਾ ਸਿੰਘ ਹਨ। ਜਦੋਂਕਿ ਗੀਤ 'ਬਿਲੇਨੀਅਰ' ਸੈਫ ਅਲੀ ਖਾਨ, ਰੋਹਨ ਮਹਿਰਾ ਤੇ ਐਲੀ ਅਬ੍ਰਾਹਮ 'ਤੇ ਫਿਲਮਾਇਆ ਗਿਆ ਹੈ। ਇਸ ਫਿਲਮ 'ਚ ਸੈਫ ਅਲੀ ਖਾਨ ਗੁਜਰਾਤੀ ਬਿਜ਼ਨੈਸਮੈਨ ਦਾ ਕਿਰਦਾਰ ਅਦਾ ਕਰ ਰਹੇ ਹਨ। ਪਿਛਲੇ ਹਫਤੇ ਰਿਲੀਜ਼ ਫਿਲਮ ਦੇ ਟਰੇਲਰ ਨੂੰ ਹੁਣ ਤੱਕ 14 ਮਿਲੀਅਨ ਵਿਊਜ਼ ਮਿਲ ਚੁੱਕੇ ਹਨ।


ਦੱਸ ਦੇਈਏ ਕਿ 'ਬਾਜ਼ਾਰ' ਫਿਲਮ 'ਚ ਸੈਫ ਦੇ ਕਿਰਦਾਰ ਨੂੰ ਦੇਖ ਕੇ ਹਰ ਹੋਈ ਹੈਰਾਨ ਹੈ ਤੇ ਫਿਲਮ ਤੋਂ ਚੰਗੀ ਕਮਾਈ ਦੀ ਉਮੀਦ ਹੈ। ਇਸ ਫਿਲਮ ਨਾਲ ਰੋਹਨ ਮਹਿਰਾ ਆਪਣਾ ਬਾਲੀਵੁੱਡ ਡੈਬਿਊ ਕਰ ਰਿਹਾ ਹੈ। ਫਿਲਮ 'ਚ ਚਿਤਰਾਂਗਦਾ, ਸੈਫ ਦੀ ਪਤਨੀ ਦਾ ਕਿਰਦਾਰ ਤੇ ਰਾਧਿਕਾ, ਸੈਫ ਦੀ ਕੰਪਨੀ 'ਚ ਕੰਮ ਕਰਨ ਵਾਲੀ ਲੜੜੀ ਦਾ ਕਿਰਦਾਰ ਕਰ ਰਹੀ ਹੈ। ਜਦੋਂਕਿ ਰੋਹਨ, ਸੈਫ ਤੋਂ ਬਿਜ਼ਨੈੱਸ ਦੇ ਗੁਰ ਸਿੱਖਦਾ ਹੈ। ਫਿਲਮ ਦਾ ਡਾਇਰੈਕਸ਼ਨ ਗੌਰਵ ਚਾਵਲਾ ਨੇ ਕੀਤਾ ਹੈ, ਜੋ 26 ਅਕਤਰੂਬਰ ਨੂੰ ਸਿਨੇਮਾਘਰਾਂ 'ਚ ਆ ਰਹੀ ਹੈ।


Tags: Billionaire Yo Yo Honey Singh Baazaar Saif Ali Khan Radhika Apte Chitrangda Singh Rohan Mehra

Edited By

Sunita

Sunita is News Editor at Jagbani.