FacebookTwitterg+Mail

ਬੀਨੂੰ ਢਿੱਲੋਂ ਨੇ ਰਾਯਲ ਨਿਊਟ੍ਰੀਸ਼ਨ ਹਾਊਸ ਦਾ ਕੀਤਾ ਉਦਘਾਟਨ

binnu dhillon
30 September, 2019 01:23:27 PM

ਮੋਹਾਲੀ(ਨਿਆਮੀਆਂ)- ਰਾਯਲ ਨਿਊਟ੍ਰੀਸ਼ਨ ਹਾਊਸ (ਆਰ. ਐੱਨ. ਐੱਚ.) ਟ੍ਰਾਈਸਿਟੀ ਦਾ ਪਹਿਲਾ ਅਜਿਹਾ ਮਲਟੀ-ਕੁਜੀਨ ਰੇਸਤਰਾਂ ਜਿੱਥੇ ਸਵਾਦਿਸ਼ ਅਤੇ ਪੌਸ਼ਟਿਕ ਪਕਵਾਨ ਪਰੋਸਿਆ ਜਾਂਦਾ ਹੈ, ਦਾ ਫੇਜ਼-3ਬੀ2 ਦੀ ਮਾਰਕੀਟ ’ਚ ਮਸ਼ਹੂਰ ਪੰਜਾਬੀ ਅਦਾਕਾਰ ਬੀਨੂੰ ਢਿੱਲੋਂ ਨੇ ਉਦਘਾਟਨ ਕੀਤਾ। ਇਸ ਮੌਕੇ ਪੱਤਰਕਾਰਾਂ ਨੂੰ ਰੇਸਤਰਾਂ ਦੀ ਝਲਕ ਦਿਖਾਈ ਗਈ ਅਤੇ ਉਨ੍ਹਾਂ ਨੂੰ ਇੱਥੋਂ ਦੇ ਮੈਨਿਊ ਨਾਲ ਵੀ ਜਾਣੂੰ ਕਰਵਾਇਆ ਗਿਆ। ਇਹ ਆਊਟਲੇਟ ਰਵੀਸ਼ ਮਲਹੋਤਰਾ ਅਤੇ ਵਿਕ੍ਰਮਜੀਤ ਸਿੰਘ ਮਾਨ ਦੀ ਨੌਜਵਾਨ ਜੋਡ਼ੀ ਦੇ ਦਿਮਾਗ ਦੀ ਉਪਜ ਹੈ। ਰਵੀਸ਼ ਮਲਹੋਤਰਾ ਨੇ ਕਿਹਾ ਕਿ ਆਰ. ਐੱਨ. ਐੱਚ. ਇਕ ਘਰੇਲੂ ਰਸੋਈ ਦਾ ਆਈ. ਡੀਆ ਹੈ। ਅਸੀਂ ਇਸ ਰੇਸਤਰਾਂ ’ਚ ਇਕ ਸਿਹਤਮੰਦ ਅਤੇ ਪੌਸ਼ਟਿਕ ਮੈਨਿਊ ਪੇਸ਼ ਕਰਨ ਦੀ ਯੋਜਨਾ ਬਣਾਈ ਹੈ, ਜਿੱਥੇ ਸਿਹਤ ਦੇ ਲਈ ਵਧੀਆ ਅਤੇ ਪੌਸ਼ਟਿਕ ਭੋਜਨ ਪਰੋਸਿਆ ਜਾਵੇਗਾ, ਜਿਹਡ਼ਾ ਸਵਾਦ ’ਚ ਵੀ ਲਜੀਜ ਹੋਵੇਗਾ।
ਵਿਕਰਮਜੀਤ ਸਿੰਘ ਮਾਨ ਨੇ ਕਿ ਸਾਡੇ ਕੋਲ ਆਪਣੇ ਖੇਤ ਹਨ, ਜਿੱਥੋਂ ਅਸੀਂ ਗਲੁਟੇਨ ਫ੍ਰੀ ਉੱਚ ਪ੍ਰੋਟੀਨ ਵਾਲਾ ਅਨਾਜ ਅਤੇ ਬਲੈਕ ਰਾਈਸ ਆਦਿ ਉਗਾਉਂਦੇ ਹਾਂ। ਸਾਡੇ ਮੈਨਿਊ ’ਚ 100 ਪ੍ਰਤੀਸ਼ਤ ਗਲੁਟੇਨ ਫ੍ਰੀ ਪਕਵਾਨ ਹਨ। ਰਵੀਸ਼ ਨੇ ਕਿਹਾ ਕਿ ਚਕੁੰਦਰ, ਗਾਜਰ ਅਤੇ ਨਿੰਬੂ ਦੇ ਰਸ ਨਾਲ ਤਿਆਰ ਬੀਟਰੂਟ ਇਕ ਅਜਿਹਾ ਚਮਤਕਾਰੀ ਡ੍ਰਿੰਕ ਹੈ, ਜਿਹਡ਼ਾ ਕੁਝ ਦਿਨਾਂ ਤਕ ਲਗਾਤਾਰ ਪੀਣ ਨਾਲ ਕਿਸੇ ਦੀ ਸਿਹਤ ’ਤੇ ਚਮਤਕਾਰੀ ਪ੍ਰਭਾਵ ਪਾ ਸਕਦਾ ਹੈ। ਡਿਟਾਕਸ ਜੂਸ ਦੀ ਸਾਡੀ ਸੂਚੀ ਕਾਫੀ ਵਿਸਤਰਿਤ ਹੈ।’


Tags: Binnu DhillonInstitration HouseOpeningPollywood Khabarਪਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari