ਜਲੰਧਰ (ਬਿਊਰੋ) — ਮਸ਼ਹੂਰ ਅਦਾਕਾਰ ਬੀਨੂੰ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸਾਂਝਾ ਕੀਤਾ ਹੈ, ਜਿਸ 'ਚ ਉਹ ਆਪਣੇ ਪਿਤਾ ਦਾ ਜਨਮਦਿਨ ਮਨਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਉਹ ਆਪਣੇ ਮਾਤਾ-ਪਿਤਾ ਜੀ ਦਾ ਸ਼ੁਕਰੀਆ ਅਦਾ ਵੀ ਕਰ ਰਹੇ ਹਨ, ਜਿਨ੍ਹਾਂ ਕਾਰਨ ਉਨ੍ਹਾਂ ਨੂੰ ਇਨ੍ਹੀਂ ਵਧੀਆ ਜ਼ਿੰਦਗੀ ਮਿਲੀ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ ਕਿ 'ਹੈਪੀ ਬਰਥਡੇ ਪਾਪਾ ਜੀ, ਲਵ ਯੂ…ਵਾਹਿਗੁਰੂ ਤੁਹਾਨੂੰ ਚੜ੍ਹਦੀਕਲਾ 'ਚ ਰੱਖਣ। ਧੰਨਵਾਦ ਤੁਹਾਡਾ ਇਨ੍ਹੀਂ ਵਧੀਆ ਜ਼ਿੰਦਗੀ ਦੇਣ ਲਈ।'
ਦੱਸ ਦਈਏ ਕਿ ਇਸ ਵੀਡੀਓ ਨੂੰ ਬੀਨੂੰ ਢਿੱਲੋਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ 'ਤੇ ਲਗਾਤਾਰ ਕੁਮੈਂਟ ਕਰ ਰਹੇ ਹਨ। ਬੀਨੂੰ ਢਿੱਲੋਂ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਇਕ ਤੋਂ ਬਾਅਦ ਇਕ ਹਿੱਟ ਫਿਲਮਾਂ ਦੇ ਰਹੇ ਹਨ। ਹਾਲ ਹੀ 'ਚ ਉਨ੍ਹਾਂ ਦੀ ਫਿਲਮ 'ਕਾਲਾ ਸ਼ਾਹ ਕਾਲਾ' ਨੂੰ ਵੀ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ। ਇਨ੍ਹੀਂ ਦਿਨੀਂ ਉਹ ਮੁੜ ਤੋਂ ਸਰਗੁਣ ਮਹਿਤਾ ਨਾਲ ਫਿਲਮ 'ਝੱਲੇ' 'ਚ ਨਜ਼ਰ ਆਉਣਗੇ।