FacebookTwitterg+Mail

ਈਸ਼ਾ ਰਿੱਖੀ ਨਾਲ ਬੀਨੂੰ ਢਿੱਲੋਂ ਦੇ ਪ੍ਰੋਡਕਸ਼ਨ ਹਾਊਸ ਦੀ ਪਹਿਲੀ ਫ਼ਿਲਮ ਦੀ ਸ਼ੂਟਿੰਗ 23 ਤੋਂ ਹੋਵੇਗੀ ਸ਼ੁਰੂ

binnu dhillon
20 April, 2017 02:23:38 PM
ਜਲੰਧਰ— ਪਾਲੀਵੁੱਡ ਅਭਿਨੇਤਾ ਤੋਂ ਫ਼ਿਲਮ ਨਿਰਮਾਤਾ ਬਣੇ ਬੀਨੂੰ ਢਿੱਲੋਂ ਦੇ ਨਿੱਜੀ ਪ੍ਰੋਡਕਸ਼ਨ ਹਾਊਸ ਦੀ ਪਹਿਲੀ ਫ਼ਿਲਮ 'ਚ ਬੀਨੂੰ ਢਿੱਲੋਂ ਦੀ ਹੀਰੋਇਨ ਈਸ਼ਾ ਰਿੱਖੀ ਹੋਵੇਗੀ। ਇਸ ਫ਼ਿਲਮ ਨੂੰ ਸਿਤਿਜ਼ ਚੌਧਰੀ ਡਾਇਰੈਕਟ ਕਰ ਰਹੇ ਹਨ। ਫ਼ਿਲਮ ਦੀ ਸ਼ੂਟਿੰਗ 23 ਅਪ੍ਰੈਲ ਤੋਂ ਪਟਿਆਲਾ 'ਚ ਸ਼ੁਰੂ ਹੋ ਰਹੀ ਹੈ। ਇਸ ਫ਼ਿਲਮ 'ਚ ਪੰਜਾਬੀ ਗਾਇਕ ਅਤੇ ਮਸ਼ਹੂਰ ਅਭਿਨੇਤਾ ਕਰਮਜੀਤ ਅਨਮੋਲ ਸਮੇਤ ਕਈ ਵੱਡੇ ਚਿਹਰੇ ਨਜ਼ਰ ਆਉਣਗੇ। ਫ਼ਿਲਮ 'ਚ ਮੁੱਖ ਭੂਮਿਕਾ ਬੀਨੂੰ ਢਿੱਲੋਂ ਨਿਭਾਉਣਗੇ।
ਦੱਸਣਯੋਗ ਹੈ ਕਿ ਦਈਏ ਕਿ ਬੀਨੂੰ ਢਿੱਲੋਂ ਅਤੇ ਐਮੀ ਵਿਰਕ ਨੇ ਕੁਝ ਦਿਨ ਪਹਿਲਾਂ ਚੰਡੀਗੜ• 'ਚ ਆਪਣੇ ਪ੍ਰੋਡਕਸ਼ਨ ਹਾਊਸ ਦਾ ਐਲਾਨ ਕਰਦਿਆਂ ਇੱਕਠਿਆਂ ਤਿੰਨ ਪੰਜਾਬੀ ਫ਼ਿਲਮਾਂ ਬਣਾਉਣ ਦਾ ਐਲਾਨ ਕੀਤਾ ਸੀ। ਦੋਵਾਂ ਨੇ ਇਸ ਮੌਕੇ ਦੱਸਿਆ ਕਿ ਇਨ੍ਹਾਂ ਤਿੰਨਾਂ ਫ਼ਿਲਮਾਂ ਦੀ ਸਟੋਰੀ ਜੱਸ ਗਰੇਵਾਲ ਅਤੇ ਨਰੇਸ਼ ਕਥੂਰੀਆ ਲਿਖਣਗੇ। ਜਦੋਂਕਿ ਇਨ੍ਹਾਂ ਨੂੰ ਡਾਇਰੈਕਟ ਸਿਤਿਜ ਚੌਧਰੀ, ਪੰਕਜ ਬਤਰਾ ਅਤੇ ਸਮੀਪ ਕੰਗ ਕਰਨਗੇ। ਇਨ੍ਹਾਂ ਤਿੰਨਾਂ ਫ਼ਿਲਮਾਂ 'ਚੋਂ ਇਸ ਪਹਿਲੀ ਫ਼ਿਲਮ ਦੀ ਸ਼ੂਟਿੰਗ ਹੁਣ ਸ਼ੁਰੂ ਹੋਣ ਜਾ ਰਹੀ ਹੈ। ਫ਼ਿਲਮ ਦੇ ਕੁਝ ਕਲਾਕਾਰ ਅਜੇ ਤੱਕ ਫ਼ਾਈਨਲ ਨਹੀਂ ਹੋਏ, ਜਿਸ 'ਤੇ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ।

Tags: Binnu DhillonIsha RikhiApril 23Patialaਬੀਨੂੰ ਢਿੱਲੋਂਈਸ਼ਾ ਰਿੱਖੀ23 ਅਪ੍ਰੈਲਪਟਿਆਲਾ