FacebookTwitterg+Mail

ਜਦੋ ਯੂਨੀਵਰਸਿਟੀ 'ਚ ਬੀਨੂੰ ਢਿੱਲੋਂ ਤੇ ਅਮਰਿੰਦਰ ਗਿੱਲ ਨੇ ਭੰਗੜਾ ਪਾ ਕਰਵਾਈ ਸੀ ਅੱਤ, ਦੇਖੋ ਵੀਡੀਓ

binnu dhillon and amrinder gill old memories video
20 May, 2020 04:05:58 PM

ਜਲੰਧਰ (ਬਿਊਰੋ) — ਅਦਾਕਾਰ ਬੀਨੂੰ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸਾਂਝਾ ਕੀਤਾ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਉਹ ਗਾਇਕ ਅਤੇ ਅਦਾਕਾਰ ਅਮਰਿੰਦਰ ਗਿੱਲ ਨਾਲ ਭੰਗੜਾ ਪਾਉਂਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਅਮਰਿੰਦਰ ਗਿੱਲ ਬਹੁਤ ਵਧੀਆ ਭੰਗੜਾ ਪਾਉਂਦੇ ਹਨ ਅਤੇ ਇਸ ਦੇ ਨਾਲ ਹੀ ਪੰਜਾਬੀ ਯੂਨੀਵਰਸਿਟੀ 'ਚ ਪੜ੍ਹਾਈ ਦੌਰਾਨ ਬੀਨੂੰ ਢਿੱਲੋਂ ਵੀ ਬਿਹਤਰੀਨ ਭੰਗੜਚੀ ਰਹੇ ਹਨ। ਅਮਰਿੰਦਰ ਗਿੱਲ ਉਹ ਗਾਇਕ ਹਨ, ਜਿੰਨ੍ਹਾਂ ਦੇ ਗੀਤਾਂ 'ਚ ਹਥਿਆਰਾਂ ਦੀ ਥਾਂ 'ਤੇ ਪਿਆਰ ਦੀ ਗੱਲ ਹੁੰਦੀ ਹੈ। ਖਾਲਸਾ ਕਾਲਜ ਅੰਮ੍ਰਿਤਸਰ 'ਚ ਖੇਤੀਬਾੜੀ 'ਚ ਡਿਗਰੀ ਕਰਨ ਵਾਲਾ ਅਮਰਿੰਦਰ ਗਿੱਲ ਕਾਲਜ 'ਚ ਭੰਗੜੇ ਦਾ ਸ਼ੌਕੀਨ ਸੀ। ਇਸੇ ਲਈ ਉਹ ਅਕਸਰ ਸਰਬਜੀਤ ਚੀਮਾ ਦੇ ਗੀਤਾਂ 'ਤੇ ਭੰਗੜਾ ਪਾਉਂਦੇ ਹੁੰਦੇ ਸਨ, ਇੱਥੋਂ ਹੀ ਉਨ੍ਹਾਂ ਨੂੰ ਗਾਉਣ ਦਾ ਸ਼ੌਂਕ ਪਿਆ ਸੀ। ਅਮਰਿੰਦਰ ਗਿੱਲ ਦੀ ਪਹਿਲੀ ਕੈਸੇਟ 2000 'ਚ ਆਈ ਪਰ ਇਹ ਕੁਝ ਕਮਾਲ ਨਾ ਕਰ ਸਕੀ।

 
 
 
 
 
 
 
 
 
 
 
 
 
 

Old memories.. @amrindergill .. PAU LDH 🙏🙏🤗🤗🤗

A post shared by Binnu Dhillon (@binnudhillons) on May 19, 2020 at 8:46am PDT


ਅਮਰਿੰਦਰ ਗਿੱਲ ਆਪਣੀ ਗਾਇਕੀ ਦੇ ਨਾਲ-ਨਾਲ ਫਿਰੋਜ਼ਪੁਰ ਦੇ ਇਕ ਬੈਂਕ 'ਚ ਨੌਕਰੀ ਵੀ ਕਰਦੇ ਰਹੇ। ਇਸੇ ਦੌਰਾਨ ਉਨ੍ਹਾਂ ਨੂੰ ਦੂਰਦਰਸ਼ਨ ਦੇ ਪ੍ਰੋਗਰਾਮ 'ਕਾਲਾ ਡੋਰੀਆ' 'ਚ ਗਾਉਣ ਦਾ ਮੌਕਾ ਮਿਲਿਆ, ਜੋ ਗੀਤ ਉਨ੍ਹਾਂ ਨੇ ਇਸ ਪ੍ਰੋਗਰਾਮ 'ਚ ਗਾਇਆ ਉਹ ਲੋਕਾਂ ਨੇ ਕਾਫੀ ਪਸੰਦ ਕੀਤਾ। ਸਾਲ 2001 'ਚ ਅਮਰਿੰਦਰ ਗਿੱਲ ਦੀ ਦੂਜੀ ਐਲਬਮ 'ਚੰਨ ਦਾ ਟੁਕੜਾ' ਆਈ ਸੀ, ਜਿਸ ਦਾ ਗੀਤ 'ਮਧਾਣੀਆਂ' ਨੂੰ ਪੰਜਾਬੀ ਸਰੋਤਿਆਂ ਵਲੋਂ ਕਾਫੀ ਪਸੰਦ ਕੀਤਾ ਗਿਆ।


Tags: Binnu DhillonAmrinder GillOld MemoriesViral VideoInstagramPunjabi Celebrity

About The Author

sunita

sunita is content editor at Punjab Kesari