FacebookTwitterg+Mail

ਜਦੋਂ ਬੀਨੂੰ ਢਿੱਲੋਂ ਨੇ ਜਸਵਿੰਦਰ ਭੱਲਾ ਤੇ ਗੁਰਪ੍ਰੀਤ ਘੁੱਗੀ ਨਾਲ ਗਾਇਆ ਹਿੰਦੀ ਨਗਮਾ

binnu dhillon and jaswinder bhalla
17 January, 2019 02:19:45 PM

ਜਲੰਧਰ (ਬਿਊਰੋ) : ਪਾਲੀਵੁੱਡ ਫਿਲਮ ਇੰਡਸਟਰੀ ਦੇ ਥੱਮ ਬੀਨੂੰ ਢਿੱਲੋਂ, ਗੁਰਪ੍ਰੀਤ ਘੁੱਗੀ ਅਤੇ ਜਸਵਿੰਦਰ ਭੱਲਾ ਦੀ ਤਿੱਕੜੀ ਬਣ ਜਾਂਦੀ ਹੈ ਫਿਲਮ ਸੁਪਰ ਹਿੱਟ ਹੀ ਹੁੰਦੀ ਹੈ ਪਰ ਕਦੇ ਤੁਸੀਂ ਇਨ੍ਹਾਂ ਤਿੰਨਾਂ ਨੂੰ ਹਿੰਦੀ ਨਗਮਾ ਗਾਉਂਦੇ ਹੋਏ ਸੁਣਿਆ ਹੈ। ਦਰਅਸਲ ਹਾਲ ਹੀ 'ਚ ਬੀਨੂੰ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਪੇਜ਼ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਬੀਨੂੰ ਢਿੱਲੋਂ, ਗੁਰਪ੍ਰੀਤ ਘੁੱਗੀ ਅਤੇ ਜਸਵਿੰਦਰ ਭੱਲਾ ਤਿੰਨੋਂ ਇਕੱਠੇ ਖੜੇ ਹਿੰਦੀ ਗੀਤ ਗਾ ਰਹੇ ਹਨ। ਬੀਨੂੰ ਢਿੱਲੋਂ ਨੇ ਕੈਪਸ਼ਨ 'ਚ ਵੀ ਬੜੇ ਅਨੋਖੇ ਸ਼ਬਦ ਲਿਖੇ ਹਨ, ਉਨ੍ਹਾਂ ਨੇ ਲਿਖਿਆ ਹੈ, ''ਭੁੱਲੇ ਬਿਸਰੇ ਹਿੰਦੀ ਨਗਮਾ ਬਾਏ ਬੌਂਗਾ ਬ੍ਰਦਰਜ਼ ਆਨ ਦਿ ਸੈੱਟ ਆਫ ਕੁੜੀਏ ਲਾਹੌਰ ਦੀਏ।''


ਬੀਨੂੰ ਢਿੱਲੋਂ, ਗੁਰਪ੍ਰੀਤ ਘੁੱਗੀ ਅਤੇ ਜਸਵਿੰਦਰ ਭੱਲਾ ਦੇ ਇਕੱਠੇ ਹਿੰਦੀ ਨਗਮਾ ਗਾਉਣ ਦਾ ਇਹ ਸਬੱਬ ਆਉਣ ਵਾਲੀ ਪੰਜਾਬੀ ਫਿਲਮ 'ਕੁੜੀਏ ਲਾਹੌਰ ਦੀਏ' ਦੇ ਸੈੱਟ 'ਤੇ ਬਣਿਆ ਹੈ। ਇਸ ਫਿਲਮ ਹੀ ਬੀਨੂੰ ਢਿੱਲੋਂ ਅਤੇ ਮੈਂਡੀ ਤੱਖੜ ਮੁੱਖ ਭੂਮਿਕਾ 'ਚ ਹਨ।


Tags: Binnu Dhillon Jaswinder Bhalla Gurpreet Ghuggi Hindi Nagma Instagram Video Viral Pollywood Celebrity

Edited By

Sunita

Sunita is News Editor at Jagbani.