FacebookTwitterg+Mail

ਪ੍ਰਕਾਸ਼ ਪੁਰਬ ਮੌਕੇ ਬੀਨੂੰ ਢਿੱਲੋਂ ਨੂੰ ਵੀ ਕੀਤਾ ਗਿਆ ਸਨਮਾਨਿਤ, ਮਿਲਿਆ ਇਹ ਖਾਸ ਐਵਾਰਡ

binnu dhillon honored with achiever award by punjab government
12 November, 2019 09:22:46 AM

ਜਲੰਧਰ (ਬਿਊਰੋ) — ਉਦਾਸ ਚਿਹਰਿਆਂ 'ਤੇ ਹਾਸਾ ਲਿਆਉਣ ਵਾਲੇ ਉੱਘੇ ਅਦਾਕਾਰ ਬੀਨੂੰ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਘੰਟੇ ਪਹਿਲਾਂ ਇਕ ਪੋਸਟ ਪਾ ਕੇ ਫੈਨਜ਼ ਨਾਲ ਇਕ ਖੁਸ਼ਖਬਰੀ ਸਾਂਝੀ ਕੀਤੀ ਹੈ। ਦਰਅਸਲ, ਉਨ੍ਹਾਂ ਨੇ ਆਪਣੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ, 'ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸ਼ੁਭ ਮੌਕੇ 'ਤੇ ਆਪ ਸਭ ਦੀਆਂ ਦੁਆਵਾਂ ਸਦਕਾ ਪੰਜਾਬ ਸਰਕਾਰ ਵੱਲੋਂ 10 ਨਵੰਬਰ 2019 ਨੂੰ 'ਅਚੀਵਰ ਐਵਾਰਡ' ਪ੍ਰਾਪਤ ਹੋਇਆ ਹੈ... ਸਭ ਨੂੰ ਬਹੁਤ ਸਾਰਾ ਪਿਆਰ।'' ਇਸ ਤੋਂ ਬਾਅਦ ਪੰਜਾਬੀ ਇੰਡਸਟਰੀ ਦੇ ਸਿਤਾਰੇ ਬੀਨੂੰ ਢਿੱਲੋਂ ਨੂੰ ਟਵੀਟ ਕਰਕੇ ਵਧਾਈਆਂ ਦੇ ਰਹੇ ਹਨ। ਬੀਨੂੰ ਢਿੱਲੋਂ ਆਪਣੀਆਂ ਗੱਲਾਂ ਰਾਹੀਂ ਹਰ ਪਾਸੇ ਹਾਸੇ ਦੇ ਰੰਗ ਬਿਖੇਰ ਦਿੰਦੇ ਹਨ। ਉਨ੍ਹਾਂ ਦੀ ਹਾਜ਼ਰ ਜਵਾਬੀ ਕਾਮੇਡੀ ਦਾ ਤੜਕਾ ਪੰਜਾਬੀ ਫਿਲਮਾਂ 'ਚ ਚਾਰ ਚੰਨ ਲਗਾ ਦਿੰਦਾ ਹੈ।

Punjabi Bollywood Tadka
ਦੱਸਣਯੋਗ ਹੈ ਕਿ ਬੀਨੂੰ ਢਿੱਲੋਂ ਨੂੰ ਪੰਜਾਬੀ ਫਿਲਮਾਂ 'ਚ ਕਮੇਡੀਅਨ ਪਾਤਰ ਵਜੋਂ ਵੀ ਜਾਣਿਆ ਜਾਂਦਾ ਹੈ। ਬੀਨੂੰ ਢਿੱਲੋਂ ਹਮੇਸ਼ਾ ਹੀ ਆਪਣੇ ਸੰਵਾਦਾਂ ਨੂੰ ਬਿਹਤਰੀਨ ਢੰਗ ਨਾਲ ਬੋਲਣ ਦੀ ਵਿਸ਼ੇਸ਼ਤਾ ਲਈ ਜਾਣੇ ਜਾਂਦੇ ਹਨ। ਬੀਨੂੰ ਢਿੱਲੋਂ ਦਾ ਅਸਲ ਨਾਂ 'ਵਰਿੰਦਰ ਸਿੰਘ ਢਿੱਲੋਂ ਹੈ। ਉਨ੍ਹਾਂ ਨੇ ਆਪਣੀ ਸਿੱਖਿਆ ਸਰਵਹਿਤਕਾਰੀ ਵਿੱਦਿਆ ਮੰਦਰ ਧੂਰੀ ਤੋਂ ਹਾਸਲ ਕੀਤੀ ਅਤੇ ਪੰਜਾਬ ਯੂਨੀਵਰਸਿਟੀ ਪਟਿਆਲਾ ਤੋਂ ਆਪਣੀ ਮਾਸਟਰ ਡਿਗਰੀ ਥਿਏਟਰ ਐਂਡ ਟੈਲੀਵਿਜ਼ਨ 1994 'ਚ ਕੀਤੀ। ਉਨ੍ਹਾਂ ਨੂੰ ਨਾਟਕਾਂ 'ਚ ਕੰਮ ਕਰਨ ਦਾ ਵੱਡਾ ਅਨੁਭਵ ਹੈ। ਫਿਲਮਾਂ 'ਚ ਆਉਣ ਤੋਂ ਪਹਿਲਾਂ ਬੀਨੂੰ ਢਿੱਲੋਂ ਨਾਟਕਾਂ 'ਚ ਵੱਖ-ਵੱਖ ਕਿਰਦਾਰ ਨਿਭਾਉਂਦੇ ਸਨ। ਬੇਸ਼ੱਕ ਬੀਨੂੰ ਢਿੱਲੋਂ ਨੇ ਪੰਜਾਬੀ ਫਿਲਮ ਇੰਡਸਟਰੀ 'ਚ ਕਮੇਡੀ ਕਿਰਦਾਰਾਂ ਨਾਲ ਖਾਸ ਪਛਾਣ ਬਣਾਈ ਪਰ ਬਤੌਰ ਲੀਡ ਅਦਾਕਾਰ ਉਹ 'ਵੇਖ ਬਰਾਤਾਂ ਚੱਲੀਆਂ' ਫਿਲਮ 'ਚ ਨਿੱਘੇ ਸੁਭਾਅ ਤੇ ਸ਼ਾਨਦਾਰ ਅਭਿਨੇਤਾ ਵਜੋਂ ਉਭਰੇ। ਬੀਨੂੰ ਢਿੱਲੋਂ 'ਤੇਰਾ ਮੇਰਾ ਕੀ ਰਿਸ਼ਤਾ', 'ਮੁੰਡੇ ਯੂ. ਕੇ. ਦੇ', 'ਮੇਲ ਕਰਾਦੇ ਰੱਬਾ', 'ਜਿੰਨੇ ਮੇਰਾ ਦਿਲ ਲੁੱਟਿਆ', 'ਧਰਤੀ', 'ਕੈਰੀ ਆਨ ਜੱਟਾ', 'ਵੇਖ ਬਰਾਤਾਂ ਚੱਲੀਆਂ', 'ਕਾਲਾ ਸ਼ਾਹ ਕਾਲਾ', 'ਮਰ ਗਏ ਓਏ ਲੋਕੋ', 'ਬੰਬੂਕਾਟ', 'ਬੈਂਡ ਵਾਜੇ', 'ਅੰਬਰਸਰੀਆ', 'ਅੰਗਰੇਜ', 'ਓਹ ਮਾਈ ਪਿਓ', 'ਇਸ਼ਕ ਬਰਾਂਡੀ', 'ਪੰਜਾਬ ਬੋਲਦਾ', 'ਬੈਸਟ ਆਫ ਲੱਕ', 'ਵਧਾਈਆਂ ਜੀ ਵਧਾਈਆਂ' ਅਤੇ 'ਨੌਕਰ ਵਹੁਟੀ ਦਾ' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੇ ਹਨ।

 


Tags: Binnu DhillonAchiever AwardInstagramAmarinder Singh550th Prakash PurabShri Guru Nanak Dev Ji

Edited By

Sunita

Sunita is News Editor at Jagbani.