FacebookTwitterg+Mail

ਮਸ਼ਹੂਰ ਸਾਊਥ ਅਭਿਨੇਤਰੀ ਬੀਨੂੰ ਢਿੱਲੋਂ ਨਾਲ ਕਰਨ ਜਾ ਰਹੀ ਹੈ ਪਾਲੀਵੁੱਡ ਡੈਬਿਊ

binnu dhillon kajal agarwal
12 June, 2018 03:00:21 PM

ਜਲੰਧਰ (ਬਿਊਰੋ)— ਸਾਊਥ ਫਿਲਮਾਂ ਦੀ ਮਸ਼ਹੂਰ ਅਭਿਨੇਤਰੀ ਕਾਜਲ ਅਗਰਵਾਲ ਛੇਤੀ ਹੀ ਪੰਜਾਬੀ ਫਿਲਮ ਇੰਡਸਟਰੀ 'ਚ ਐਂਟਰੀ ਕਰਨ ਜਾ ਰਹੀ ਹੈ। ਇਕ ਇੰਟਰਵਿਊ ਦੌਰਾਨ ਕਾਜਲ ਅਗਰਵਾਲ ਨੇ ਕਿਹਾ ਕਿ ਉਸ ਨੇ ਇਕ ਪੰਜਾਬੀ ਫਿਲਮ ਸਾਈਨ ਕੀਤੀ ਹੈ, ਜਿਸ ਦਾ ਨਾਂ 'ਕਾਲਾ ਸ਼ਾਹ ਕਾਲਾ' ਹੈ। ਇਸ ਫਿਲਮ ਦੀ ਸ਼ੂਟਿੰਗ ਜਲਦ ਸ਼ੁਰੂ ਹੋਵੇਗੀ।
Punjabi Bollywood Tadka
ਫਿਲਮ ਦੀ ਕਹਾਣੀ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਹੁਣ ਤਕ ਅਸੀਂ ਨੀਰੂ ਬਾਜਵਾ, ਵਾਮਿਕਾ ਗਾਬੀ, ਇਸ਼ਾ ਰਿਖੀ, ਕਨਿਕਾ ਮਾਨ ਤੇ ਸੋਨੀਆ ਮਾਨ ਵਰਗੀਆਂ ਪੰਜਾਬੀ ਅਭਿਨੇਤਰੀਆਂ ਨੂੰ ਸਾਊਥ ਇੰਡਸਟਰੀ 'ਚ ਡੈਬਿਊ ਕਰਦੇ ਦੇਖਿਆ ਹੈ ਪਰ ਇਹ ਪਹਿਲੀ ਵਾਰ ਹੋਵੇਗਾ ਜਦੋਂ ਕੋਈ ਸਾਊਥ ਅਭਿਨੇਤਰੀ ਪੰਜਾਬੀ ਫਿਲਮ 'ਚ ਦਿਖਾਈ ਦੇਵੇਗੀ।
Punjabi Bollywood Tadka
ਕਾਜਲ ਪੰਜਾਬੀ ਇੰਡਸਟਰੀ 'ਚ ਪੰਜਾਬੀ ਫਿਲਮਫੇਅਰ 2018 ਦੇ ਬੈਸਟ ਐਕਟਰ ਐਵਾਰਡ ਨਾਲ ਨਿਵਾਜੇ ਅਭਿਨੇਤਾ ਬੀਨੂੰ ਢਿੱਲੋਂ ਦੇ ਆਪੋਜ਼ਿਟ ਨਜ਼ਰ ਆਵੇਗੀ।
Punjabi Bollywood Tadka
ਕਾਜਲ ਪੰਜਾਬੀ ਘਰਾਣੇ ਨਾਲ ਸਬੰਧ ਰੱਖਦੀ ਹੈ, ਜਿਸ ਦੇ ਚਲਦਿਆਂ ਉਸ ਨੂੰ ਪੰਜਾਬੀ ਬੋਲਣ 'ਚ ਜ਼ਿਆਦਾ ਮੁਸ਼ਕਿਲ ਨਹੀਂ ਹੋਵੇਗੀ।Punjabi Bollywood Tadka
ਦੱਸਣਯੋਗ ਹੈ ਕਿ ਕਾਜਲ ਅਗਰਵਾਲ 'ਸਿੰਘਮ' ਵਰਗੀ ਸੁਪਰਹਿੱਟ ਬਾਲੀਵੁੱਡ ਫਿਲਮ 'ਚ ਕੰਮ ਕਰ ਚੁੱਕੀ ਹੈ। ਇਸ ਤੋਂ ਇਲਾਵਾ ਉਹ 'ਸਪੈਸ਼ਲ 26' ਤੇ 'ਦੋ ਲਫਜ਼ੋਂ ਕੀ ਕਹਾਣੀ' ਵਰਗੀਆਂ ਫਿਲਮਾਂ 'ਚ ਵੀ ਨਜ਼ਰ ਆ ਚੁੱਕੀ ਹੈ।​​​​​​​​​​​​​​
Punjabi Bollywood Tadka


Tags: Kajal Agarwal Binnu Dhillon Kala Shah Kala Pollywood

Edited By

Rahul Singh

Rahul Singh is News Editor at Jagbani.