FacebookTwitterg+Mail

ਗੈਂਗਰੇਪ ਦੀ ਘਟਨਾ 'ਤੇ ਖੁੱਲ੍ਹ ਕੇ ਬੋਲੇ ਬੀਨੂੰ ਢਿੱਲੋਂ, ਦੋਸ਼ੀਆਂ ਲਈ ਮੰਗੀ ਤਾਲਿਬਾਨੀ ਸਜ਼ਾ

15 February, 2019 11:11:13 AM

ਜਲੰਧਰ (ਨੀਰਜ) : ਦਾਖਾ ਹਲਕੇ 'ਚ ਸ਼ਨੀਵਾਰ ਦੇਰ ਰਾਤ ਇਕ ਲੜਕੀ ਨੂੰ ਬੰਧਕ ਬਣਾ ਕੇ 12 ਨੌਜਵਾਨਾਂ ਵਲੋਂ ਕੀਤੇ ਗਏ ਸਮੂਹਿਕ ਬਲਾਤਕਾਰ ਦੇ ਮਾਮਲੇ ਨੇ ਲੋਕਾਂ ਦੇ ਦਿਲਾਂ ਨੂੰ ਦਹਿਲਾ ਦਿੱਤਾ ਹੈ। ਇਸ ਮਾਮਲੇ 'ਤੇ ਆਮ ਲੋਕਾਂ ਦੇ ਨਾਲ-ਨਾਲ ਸੈਲੀਬ੍ਰਿਟੀਜ਼ ਵੀ ਇਸ ਕੜੀ ਨਿੰਦਿਆ ਕਰ ਰਹੇ ਹਨ। ਹਾਲ ਹੀ 'ਚ ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਬੀਨੂੰ ਢਿੱਲੋਂ ਨੇ ਇਸ ਗੈਂਗਰੇਪ ਦੀ ਨਿੰਦਿਆ ਕਰਦੇ ਹੋਇਆ ਕਿਹਾ, ''ਸਾਡੇ ਸਮਾਜ ਨੂੰ ਸੁਧਰਨ ਦੀ ਲੋੜ ਹੈ। ਸਾਡੇ ਦੇਸ਼ 'ਚ ਤਾਲਿਬਾਨ ਵਰਗਾ ਕਾਨੂੰਨ ਹੋਣਾ ਚਾਹੀਦਾ ਹੈ ਤਾਂ ਕੀ ਦੋਸ਼ੀਆਂ ਨੂੰ ਸਿੱਧਾ ਮੌਤ ਦੇ ਘਾਟ ਉਤਾਰ ਦਿੱਤਾ ਜਾਵੇ। ਲੁਧਿਆਣਾ ਗੈਂਗਰੇਪ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ।'' ਇਸ ਤੋਂ ਇਲਾਵਾ ਬੀਨੂੰ ਢਿੱਲੋਂ ਨੇ ਕਿਹਾ ਕਿ ਭਾਰਤ 'ਚ ਵੀ ਦੋਸ਼ੀਆਂ ਲਈ ਤਾਲਿਬਾਨੀ ਵਰਗਾ ਕਾਨੂੰਨ ਹੋਣਾ ਚਾਹੀਦਾ ਹੈ। ਦੋਸ਼ੀਆਂ ਨੂੰ ਚੌਰਾਹੇ 'ਤੇ ਸੂਲੀ 'ਤੇ ਟੰਗਿਆ ਜਾਣਾ ਚਾਹੀਦਾ ਹੈ ਤਾਂ ਕੀ ਅੱਗੇ ਤੋਂ ਅਜਿਹਾ ਕੁਝ ਕਰਨ ਤੋਂ ਪਹਿਲਾ ਦੋਸ਼ੀ ਜ਼ਰੂਰ ਸੋਚਣ। ਫਿਲਮਾਂ ਤੋਂ ਸਾਨੂੰ ਚੰਗੀ ਸਿੱਖਿਆ ਲੈਣੀ ਚਾਹੀਦੀ ਹੈ। ਵਧੀਆ ਸਮਾਜ ਦੀ ਸਿਰਜਣਾ ਕਰਨੀ ਚਾਹੀਦੀ ਹੈ ਤਾਂ ਕਿ ਸਾਡੀ ਆਪਣੀ ਧੀ-ਭੈਣ ਬਿਨਾਂ ਕਿਸੇ ਡਰ ਤੋਂ ਕਿਤੇ ਵੀ ਆ-ਜਾ ਸਕੇ।'' ਦੱਸ ਦੀਏ ਕਿ ਬੀਨੂੰ ਢਿੱਲੋਂ ਨੇ ਪੰਜਾਬ ਸਰਕਾਰ ਨੂੰ ਇਸ ਮਾਮਲੇ 'ਤੇ ਸਖਤ ਕਰਵਾਈ ਕਰਨ ਦੀ ਮੰਗ ਕੀਤੀ ਹੈ। 

ਦੱਸਣਯੋਗ ਹੈ ਕਿ ਪਾਸ਼ ਇਲਾਕੇ ਦੇ ਕੁੜੀ-ਮੁੰਡਾ ਸ਼ਨੀਵਾਰ ਰਾਤ ਸਾਢੇ ਅੱਠ ਵਜੇ ਕਾਰ 'ਚ ਸਵਾਰ ਹੋ ਕੇ ਸਾਊਥ ਸਿਟੀ ਵੱਲ ਨਿਕਲੇ ਸਨ। ਕਾਰ 'ਚ ਖਾਂਦੇ-ਪੀਂਦੇ ਤੇ ਘੁੰਮਦੇ ਹੋਏ ਇੱਸੋਵਾਲ ਪਿੰਡ 'ਚ ਸੁੰਨਸਾਨ ਜਗ੍ਹਾ 'ਤੇ ਪਹੁੰਚ ਗਏ। ਇਸ ਦੌਰਾਨ ਉਥੇ ਦੋ ਮੋਟਰਸਾਈਕਲਾਂ 'ਤੇ ਸਵਾਰ ਪੰਜ ਨੌਜਵਾਨ ਪਹੁੰਚੇ ਅਤੇ ਇੱਟਾਂ ਮਾਰ ਕੇ ਕਾਰ ਦਾ ਸ਼ੀਸ਼ਾ ਤੋੜ ਦਿੱਤਾ। ਦੋਵਾਂ ਨੂੰ ਜ਼ਬਰਨ ਕਾਰ 'ਚੋਂ ਖਿੱਚ ਕੇ ਬਾਹਰ ਕੱਢ ਲਿਆ। ਇਸ ਤੋਂ ਬਾਅਦ ਨੌਜਵਾਨ ਦੋਵਾਂ ਨੂੰ ਅਗਵਾ ਕਰਕੇ ਇਕ ਫਾਰਮ ਹਾਊਸ 'ਚ ਲੈ ਗਏ। ਉਥੇ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਉਨ੍ਹਾਂ ਨੇ ਰਾਤ ਸਾਢੇ ਦਸ ਵਜੇ ਦੇ ਕਰੀਬ ਨੌਜਵਾਨ ਨੂੰ ਕਿਹਾ ਕਿ ਉਹ ਫੋਨ ਕਰਕੇ ਦੋ ਲੱਖ ਰੁਪਏ ਮੰਗਵਾਏ। ਨੌਜਵਾਨ ਨੇ ਆਪਣੇ ਇਕ ਦੋਸਤ ਨੂੰ ਫੋਨ ਕੀਤਾ ਅਤੇ ਸਾਰੀ ਜਾਣਕਾਰੀ ਦੇ ਕੇ ਪੈਸੇ ਲੈ ਕੇ ਆਉਣ ਲਈ ਕਿਹਾ। ਉਕਤ ਨੌਜਵਾਨ ਨੇ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਦੱਸ ਦਈਏ ਕਿ ਹੁਣ ਤੱਕ ਪੁਲਸ ਨੇ 6 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਬਾਕੀ ਦੋਸ਼ੀਆਂ ਦੀ ਭਾਲ ਜਾਰੀ ਹੈ।


Tags: Binnu Dhillon Gangrape Case Pollywood Punjabi News Ludhiana ਗੈਂਗਰੇਪ ਪਾਲੀਵੁੱਡ ਸਮਾਚਾਰ ਤਾਲਿਬਾਨੀ ਸਜ਼ਾ

Edited By

Sunita

Sunita is News Editor at Jagbani.