ਜਲੰਧਰ (ਵਿਪਨ ਭਰਦਵਾਜ) - 'ਕੋਰੋਨਾ ਵਾਇਰਸ' ਦੇ ਚਲਦਿਆਂ ਦੇਸ਼ ਵਿਚ 21 ਦਿਨ ਦਾ 'ਲੌਕ ਡਾਊਨ' ਲੱਗਾ ਹੋਇਆ ਹੈ, ਜਿਸਦੇ ਤਹਿਤ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਹਿਦਾਇਤ ਦਿੱਤੀ ਗਈ ਹੈ। ਲੋਕਾਂ ਨੂੰ ਕਿਸੇ ਵੀ ਰੂਪ ਵਿਚ ਘਰਾਂ ਤੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਹੈ। ਅਜਿਹੇ ਵਿਚ ਕੁਝ ਇਸ ਤਰ੍ਹਾਂ ਦੇ ਪਰਿਵਾਰ ਵੀ ਹਨ, ਜਿਨ੍ਹਾਂ ਕੋਲ ਦੋ ਵਕਤ ਪੇਟ ਭਰਨ ਲਈ ਰਾਸ਼ਨ ਤਕ ਨਹੀਂ ਹੈ, ਅਜਿਹੇ ਲੋਕਾਂ ਦੀ ਮਦਦ ਲਈ ਜਿਥੇ ਬਾਲੀਵੁੱਡ ਸਿਤਾਰੇ ਅੱਗੇ ਆ ਰਹੇ ਹਨ, ਉਥੇ ਹੀ ਪੰਜਾਬ ਦੇ ਪੰਜਾਬੀ ਕਲਾਕਾਰ ਵੀ ਲੋਕਾਂ ਦੀ ਮਦਦ ਕਰ ਰਹੇ ਹਨ। ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਮੰਡੀ ਗੋਬਿੰਦਗੜ੍ਹ ਤੋਂ ਫ਼ਿਲਮੀ ਐਕਟਰ ਤੇ ਕਾਮੇਡੀਅਨ ਬਿੰਨੂ ਢਿੱਲੋਂ ਵੱਲੋਂ ਆਪਣੀ ਫਾਊਂਡਡੇਸ਼ਨ ਦੇ ਬੈਨਰ ਹੇਠ ਲੋੜਵੰਦ ਲੋਕਾਂ ਨੂੰ ਰਾਸ਼ਨ ਵੰਡਿਆ, ਜਿਸ ਵਿਚ ਮਿਸ਼ਨ ਕਲੱਬ ਪੰਜਾਬ ਤੇ ਪ੍ਰੈੱਸ ਕਲੱਬ ਮੰਡੀ ਗੋਬਿੰਦਗੜ੍ਹ ਦਾ ਵੀ ਖਾਸ ਯੋਗਦਾਨ ਹੈ।
'ਕੋਰੋਨਾ ਵਾਇਰਸ' ਦੇ ਚਲਦਿਆਂ ਦੇਸ਼ ਵਿਚ 21 ਡੋਰਾ ਦੌਰਾਨ ਲਦਿਨ ਦਾ 'ਲੌਕ ਡਾਊਨ' ਬਿੰਨੂ ਢਿੱਲੋਂ ਨੇ ਸੋਸ਼ਲ ਡਿਸਟੇਸਿੰਗ ਨੂੰ ਧਿਆਨ ਵਿਚ ਰੱਖਦੇ ਹੋਏ ਗੁਪਤ ਤਰੀਕੇ ਨਾਲ ਖੁਦ ਲੋਕਾਂ ਦੇ ਦਰਵਾਜੇ ਤਕ ਪਹੁੰਚੇ। ਇਸ ਦੌਰਾਨ ਬਿੰਨੂ ਢਿੱਲੋਂ ਨੇ ਸਮਾਜ ਸੇਵੀ ਸੰਸਥਾ ਨੂੰ ਅਪੀਲ ਕੀਤੀ ਕਿ ਰਾਸ਼ਨ ਵੰਡਦਿਆਂ ਕੋਈ ਤਸਵੀਰ ਕਲਿਕ ਨਾ ਕੀਤੀ ਜਾਵੇ। ਇਨਸਾਨੀਅਤ ਦੇ ਨਾਤੇ ਗੁਪਤ ਤਰੀਕੇ ਨਾਲ ਮਦਦ ਕਰਨੀ ਚਾਹੀਦੀ ਹੈ ਅਤੇ ਮਦਦ ਕਰਦੇ ਸਮੇ ਇਹ ਵੀ ਧਿਆਨ ਰੱਖਿਆ ਜਾਵੇ ਕਿ ਇਹ ਮਦਦ ਜ਼ਰੂਰਤਮੰਦਾਂ ਤਕ ਹੀ ਪਹੁੰਚੇ। ਇਸ ਤੋਂ ਇਲਾਵਾ ਉਨ੍ਹਾਂ ਨੇ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ ਤਾਂਕਿ 'ਕੋਰੋਨਾ' ਤੋਂ ਇਹ ਜੰਗ ਜਿੱਤੀ ਜਾ ਸਕੇ।
ਉਥੇ ਮਿਸ਼ਨ ਕਲੱਬ ਪੰਜਾਬ ਦੇ ਪ੍ਰਧਾਨ ਹਰਪ੍ਰੀਤ ਸਿੰਘ ਦਾ ਕਹਿਣਾ ਸੀ ਕਿ ਉਸਦਾ ਕਲੱਬ ਪਹਿਲਾਂ ਵੀ ਕਈ ਸਮਾਜ ਸੇਵੀ ਫਾਊਡੇਸ਼ਨਾਂ ਵਿਚ ਕੰਮ ਕਰ ਚੁੱਕਾ ਹੈ। ਇਸ ਘੜੀ ਵਿਚ ਲੋਕਾਂ ਦੀ ਮਦਦ ਲਈ ਅਸੀਂ ਬਿੰਨੂ ਢਿੱਲੋਂ ਨਾਲ ਮਿਲ ਕੇ ਲੋੜਵੰਦ ਪਰਿਵਾਰਾਂ ਦੀ ਮਦਦ ਕੀਤੀ।