ਮੁੰਬਈ— ਮਾਡਲਿੰਗ ਤੋਂ ਐਕਟਿੰਗ ਦੀ ਦੁਨੀਆ 'ਚ ਆਈ ਬੰਗਾਲੀ ਬਾਲਾ ਬਿਪਾਸ਼ਾ ਬਾਸੁ ਨੇ 7 ਜਨਵਰੀ ਨੂੰ ਆਪਣਾ 38ਵਾਂ ਜਨਮਦਿਨ ਆਸਟ੍ਰੇਲੀਆ 'ਚ ਆਪਣੇ ਪਤੀ ਨਾਲ ਸੈਲੀਬ੍ਰੇਟ ਕੀਤਾ। ਬਿਪਾਸ਼ਾ ਦੀ ਸਕੂਲਿੰਗ ਕੋਲਕਤਾ ਦੇ ਗੰਗਾਬਕਸ ਕਨੋਰੀਆ ਵਿਦਿਆ ਮੰਦਿਰ ਤੋਂ ਹੈ। ਬਿਪਾਸ਼ਾ ਨੇ ਨਵੇਂ ਸਾਲ ਦਾ ਸਵਾਗਤ ਵੀ ਸਿਡਨੀ 'ਚ ਕੀਤਾ ਸੀ। ਉਸ ਨੇ ਆਪਣੇ ਜਨਮਦਿਨ ਦੀਆਂ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤੀਆਂ ਹਨ। ਇਕ ਤਸਵੀਰ ਨਾਲ ਉਸ ਨੇ ਲਿਖਿਆ, ''ਬੈਟਰ ਵਿਦ ਏ ਸਮਾਇਲ ਆਨ ਬ੍ਰਥਡੇ। ਆਖਿਰੀ ਵਾਰ ਫਿਲਮ 'ਅਲੋਨ' 'ਚ ਨਜ਼ਰ ਆਈ ਬਿਪਾਸ਼ਾ ਬਾਸੁ ਅਤੇ ਕਰਨ ਸਿੰਘ ਗਰੋਵਰ ਨੇ 30 ਅਪ੍ਰੈਲ 2016 ਨੂੰ ਮੁੰਬਈ 'ਚ ਵਿਆਹ ਕਰਵਾ ਲਿਆ। ਸਲਮਾਨ ਖਾਨ ਡਿਨੋ ਮੋਰੀਆ, ਸੋਨਮ ਕਪੂਰ, ਪ੍ਰੀਤੀ ਜ਼ਿੰਟਾ ਅਤੇ ਰਿਤੇਸ਼ ਦੇਸ਼ਮੁਖ ਸਮੇਤ ਕਈ ਹੋਰ ਸਿਤਾਰੇ ਉਨ੍ਹਾਂ ਦੀ ਵੇਡਿੰਗ ਰਿਸੈਪਸ਼ਨ 'ਚ ਸ਼ਾਮਲ ਹੋਏ ਸਨ।
ਜ਼ਿਕਰਯੋਗ ਹੈ ਕਿ ਫਿਲਮ 'ਅਲੋਨ' ਦੇ ਸੈਟ 'ਤੇ ਹੀ ਬਿਪਾਸ਼ਾ ਅਤੇ ਕਰਨ ਦੀਆਂ ਨਜਦੀਕੀਆਂ ਵਧੀਆ ਸੀ।