ਮੁੰਬਈ (ਬਿਊਰੋ) - 'ਰਾਜ਼' ਅਤੇ 'ਜਿਸਮ' ਵਰਗੀਆਂ ਹਿੱਟ ਫਿਲਮਾਂ ਨਾਲ ਪਛਾਣ ਕਾਇਮ ਕਰਨ ਵਾਲੀ ਬਿਪਾਸ਼ਾ ਅੱਜ ਆਪਣਾ 41ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਉਸ ਦਾ ਜਨਮ 7 ਜਨਵਰੀ 1979 ਨੂੰ ਨਵੀਂ ਦਿੱਲੀ 'ਚ ਹੋਇਆ। ਬਿਪਾਸ਼ਾ ਦੀ ਹਰ ਅਦਾ ਅੱਜ ਵੀ ਲੱਖਾਂ ਲੋਕਾਂ ਨੂੰ ਦੀਵਾਨਾ ਕਰਨ ਲਈ ਕਾਫੀ ਹੈ। ਬਿਪਾਸਾ ਬਾਲੀਵੁੱਡ ਦੀਆਂ ਉਨ੍ਹਾਂ ਅਦਾਕਾਰਾਂ 'ਚੋਂ ਹਨ, ਜੋ ਬੋਲਡਨੈੱਸ ਦੇ ਮਾਮਲੇ 'ਚ ਤਾਂ ਜਾਣੀਆਂ ਜਾਂਦੀਆਂ ਹਨ ਪਰ ਇਨ੍ਹਾਂ ਦੀ ਐਕਟਿੰਗ ਅਤੇ ਇੰਟੈਲੀਜੈਂਸੀ ਦਾ ਵੀ ਕੋਈ ਜਵਾਬ ਨਹੀਂ। ਵਿਆਹ ਤੋਂ ਬਾਅਦ ਬਿਪਾਸ਼ਾ ਬਸੁ ਨੇ ਬਾਲੀਵੁੱਡ ਤੋਂ ਦੂਰੀ ਬਣਾ ਲਈ। ਬਿਪਾਸ਼ਾ ਨੇ ਸਾਲ 2016 'ਚ ਕਰਨ ਸਿੰਘ ਗਰੋਵਰ ਨਾਲ ਵਿਆਹ ਕਰਵਾਇਆ ਸੀ। ਬਿਪਾਸ਼ਾ ਨੂੰ ਆਖਰੀ ਵਾਰ 'ਅਲੋਨ' ਫਿਲਮ 'ਚ ਕਰਨ ਸਿੰਘ ਗਰੋਵਰ ਨਾਲ ਹੀ ਦੇਖਿਆ ਗਿਆ ਸੀ। ਬਿਪਾਸ਼ਾ ਆਪਣੀਆਂ ਹਾਰਰ ਫਿਲਮਾਂ ਲਈ ਵੀ ਕਾਫੀ ਮਸ਼ਹੂਰ ਹੈ। ਬਿਪਾਸ਼ਾ ਨੇ ਆਪਣੇ ਪ੍ਰੋਫੈਸ਼ਨਲ ਜ਼ਿੰਦਗੀ ਦੇ ਨਾਲ-ਨਾਲ ਲਵ-ਅਫੇਅਰਜ਼ ਨੂੰ ਲੈ ਕੇ ਖੂਬ ਸੁਰਖੀਆਂ ਬਟੋਰੀਆਂ ਹਨ। ਕਰਨ ਸਿੰਘ ਗਰੋਵਰ ਨਾਲ ਵਿਆਹ ਕਰਵਾਉਣ ਤੋਂ ਪਹਿਲਾਂ ਬਿਪਾਸ਼ਾ ਦੇ ਕਈ ਲਵ-ਅਫੇਅਰਜ਼ ਰਹੇ ਹਨ, ਜਿਨ੍ਹਾਂ ਬਾਰੇ ਇਸ ਖਬਰ 'ਚ ਦੱਸਣ ਜਾ ਰਹੇ ਹਾਂ :- ਡੀਨੋ ਮੋਰਿਆ ਬਿਪਾਸ਼ਾ ਦਾ ਸਭ ਤੋਂ ਪਹਿਲੇ ਨਾਂ ਅਦਾਕਾਰ ਡੀਨੋ ਮੋਰਿਆ ਨਾਲ ਜੁੜਿਆ ਸੀ। ਦੋਹਾਂ ਦੀ ਜੋੜੀ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ। ਦੋਹਾਂ ਨੇ 'ਰਾਜ਼', 'ਇਸ਼ਕ ਹੈ ਤੁਮਸੇ', 'ਰਕਤ' ਅਤੇ 'ਗੁਨਾਹ' ਆਦਿ ਫਿਲਮਾਂ 'ਚ ਇਕੱਠੇ ਕੰਮ ਕੀਤਾ ਸੀ। 'ਰਾਜ਼' ਇਕ ਹਾਰਰ ਫਿਲਮ ਸੀ ਅਤੇ ਦਰਸ਼ਕਾਂ ਨੇ ਇਸ ਨੂੰ ਬੇਹੱਦ ਪਸੰਦ ਕੀਤਾ ਸੀ ਪਰ ਅਚਾਨਕ ਬਾਅਦ 'ਚ ਦੋਵੇਂ ਵੱਖ ਹੋ ਗਏ ਸੀ। ਜਾਨ ਅਬ੍ਰਾਹਿਮ ਬਿਪਾਸ਼ਾ ਬਸੁ ਦਾ ਸਭ ਤੋਂ ਲੰਬਾ ਅਫੇਅਰ ਜਾਨ ਅਬ੍ਰਾਹਿਮ ਨਾਲ ਚੱਲਿਆ ਸੀ। ਦੋਹਾਂ ਨੇ ਫਿਲਮ 'ਜਿਸਮ' 'ਚ ਕੰਮ ਕੀਤਾ ਸੀ। ਇਸ ਫਿਲਮ 'ਚ ਦੋਹਾਂ ਨੇ ਕਈ ਬੋਲਡ ਸੀਨ ਵੀ ਦਿੱਤੇ ਸਨ। ਦੋਹਾਂ ਨੂੰ ਲੈ ਕੇ ਅਜਿਹੀਆਂ ਖਬਰਾਂ ਵੀ ਆਈਆਂ ਸਨ ਕਿ ਦੋਵੇਂ ਵਿਆਹ ਕਰ ਸਕਦੇ ਹਨ ਪਰ 9 ਸਾਲ ਦੇ ਅਫੇਅਰ ਦੇ ਬਾਅਦ ਦੋਵੇਂ ਵੱਖ ਹੋ ਗਏ ਸਨ। ਹਰਮਨ ਬਵੇਜਾ ਬਿਪਾਸ਼ਾ ਅਤੇ ਹਰਮਨ ਨੇ 'ਕ੍ਰਿਏਚਰ ਥ੍ਰੀਡੀ' ਫਿਲਮ 'ਚ ਕੰਮ ਕੀਤਾ ਸੀ। ਦੋਹਾਂ ਦੀ ਮੰਗਣੀ ਦੀਆਂ ਖਬਰਾਂ ਆ ਰਹੀਆਂ ਸਨ ਪਰ ਫਿਰ ਅਚਾਨਕ ਦੋਹਾਂ ਦਾ ਬ੍ਰੇਕਅੱਪ ਹੋ ਗਿਆ। ਰਾਣਾ ਦੱਗੁਬਾਤੀ ਬਿਪਾਸ਼ਾ ਨੂੰ ਲੈ ਕੇ ਅਜਿਹੀਆਂ ਖਬਰਾਂ ਵੀ ਆਈਆਂ ਸਨ ਕਿ ਫਿਲਮ 'ਦਮ ਮਾਰੋ ਦਮ' 'ਚ ਕੰਮ ਕਰਨ ਤੋਂ ਬਾਅਦ ਅਦਾਕਾਰ ਰਾਣਾ ਦੱਗੁਬਾਤੀ ਨਾਲ ਨਜ਼ਦੀਕੀਆਂ ਵਧੀਆਂ ਪਰ ਦੋਹਾਂ ਨੇ ਕਦੇ ਮੀਡੀਆ ਦੇ ਸਾਹਮਣੇ ਆਪਣੀ ਦੋਸਤੀ ਜਾਂ ਅਫੇਅਰ ਬਾਰੇ ਕੁਝ ਨਹੀਂ ਕਿਹਾ।
2016 'ਚ ਬਿਪਾਸ਼ਾ ਨੇ ਦਿੱਤਾ ਸਭ ਨੂੰ ਝਟਕਾ ਇਨ੍ਹਾਂ ਅਫੇਅਰਜ਼ ਤੋਂ ਬਾਅਦ ਸਾਰਿਆਂ ਨੂੰ ਹੈਰਾਨ ਕਰਦੇ ਹੋਏ ਬਿਪਾਸ਼ਾ ਨੇ ਐਲਾਨ ਕੀਤਾ ਕਿ ਉਹ ਕਰਨ ਸਿੰਘ ਗਰੋਵਰ ਨਾਲ ਵਿਆਹ ਕਰਵਾਉਣ ਜਾ ਰਹੀ ਹੈ। ਦੋਹਾਂ ਦਾ ਵਿਆਹ 30 ਅਪ੍ਰੈਲ 2016 'ਚ ਹੋਇਆ।