FacebookTwitterg+Mail

ਬਾਰਸਿਲੋਨਾ 'ਚ ਛੁੱਟੀਆਂ ਦਾ ਆਨੰਦ ਮਾਣ ਰਹੇ ਬਿਪਾਸ਼ਾ-ਕਰਨ ਨੇ ਸਾਂਝੀਆਂ ਕੀਤੀਆਂ ਹੌਟ ਤਸਵੀਰਾਂ

    2/12
30 June, 2016 03:21:26 PM

ਮੁੰਬਈ : ਮੈਡ੍ਰਿਡ 'ਚ 'ਆਈਫਾ 2016' ਅਟੈਂਡ ਕਰਨ ਤੋਂ ਬਾਅਦ ਬਾਲੀਵੁੱਡ ਦਾ ਨਵਾਂ ਵਿਆਹਿਆਂ ਜੋੜਾ ਬਿਪਾਸ਼ਾ ਬਾਸੂ ਅਤੇ ਪਤੀ ਕਰਨ ਸਿੰਘ ਗਰੋਵਰ ਬਾਰਸਿਲੋਨਾ 'ਚ ਛੁੱਟੀਆਂ ਮਨਾ ਰਹੇ ਹਨ। ਬਿਪਾਸ਼ਾ ਅਤੇ ਕਰਨ ਨੇ ਇਸ ਟ੍ਰਿਪ ਦੀਆਂ ਕੁਝ ਖੂਬਸੂਰਤ ਅਤੇ ਕਿਊਟ ਤਸਵੀਰਾਂ ਨੂੰ ਆਪਣੇ ਇੰਸਟਾਗਰਾਮ 'ਤੇ ਸਾਂਝੀਆਂ ਕੀਤੀਆਂ ਹਨ। ਬੀਤੇ ਦਿਨ ਹੀ ਇਸ ਜੋੜੀ ਨੇ ਬਾਰਸਿਲੋਨਾ ਦੇ ਇਕ ਹੋਟਲ 'ਚ ਡਿਨਰ ਡੇਟ ਦਾ ਆਨੰਦ ਲਿਆ, ਜਿਸ ਦੀ ਤਸਵੀਰ ਸਾਂਝੀ ਕਰਦੇ ਹੋਏ ਕੈਪਸ਼ਨ 'ਚ ਲਿਖਿਆ, "The way to this woman's heart , that is me surely is great food. Thank you @iamksgofficial for last night❤️ It was amazing!!!!"
ਜ਼ਿਕਰਯੋਗ ਹੈ ਕਿ ਫਿਲਮ 'ਅਲੋਨ' ਨਾਲ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੇ ਕਰਨ ਸਿੰਘ ਗਰੋਵਰ ਨੇ ਬਿਪਾਸ਼ਾ ਨਾਲ 2 ਸਾਲ ਦੀ ਡੇਟਿੰਗ ਤੋਂ ਬਾਅਦ ਇਸੇ ਸਾਲ 30 ਅਪ੍ਰੈਲ ਨੂੰ ਵਿਆਹ ਕੀਤਾ ਸੀ।


Tags: bipashkaranholidayਛੁੱਟੀਆਂਬਿਪਾਸ਼ਾਕਰਨ