FacebookTwitterg+Mail

ਬਿਨਾਂ ਮੇਕਅੱਪ ਦੇ ਨਜ਼ਰ ਆਈ ਬਿਪਾਸ਼ਾ, ਅਕਸ਼ੇ ਦੇ ਬੇਟੇ ਨੇ ਵੀ ਮੀਡੀਆ ਦੇਖ ਲੁਕਾਇਆ ਮੂੰਹ

bipasha basu without makeup and other celebs spotted at mumbai
28 August, 2017 03:40:06 PM

ਮੁੰਬਈ— ਬੀਤੇ ਦਿਨੀਂ ਕਈ ਬਾਲੀਵੁੱਡ ਸਿਤਾਰੇ ਵੱਖ-ਵੱਖ ਥਾਵਾਂ 'ਤੇ ਨਜ਼ਰ ਆਏ। ਬਿਪਾਸ਼ਾ ਬਾਸੂ ਪਤੀ ਕਰਨ ਸਿੰਘ ਗਰੋਵਰ ਨਾਲ ਰੌਕੀ ਹਾਊਸ ਦੇ ਬਾਹਰ ਦੇਖੀ ਗਈ। ਇਸ ਦੌਰਾਨ ਬਿਪਾਸ਼ਾ ਬਿਨਾਂ ਮੇਕਅੱਪ ਦੇ ਦਿਖੀ।
Punjabi Bollywood Tadka
ਉਹ ਜਿਵੇਂ ਹੀ ਕਾਰ 'ਚ ਬੈਠੀ ਤਾਂ ਫੋਟੋਗ੍ਰਾਫਰਾਂ ਨੇ ਉਸ ਦੀਆਂ ਤਸਵੀਰਾਂ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ। ਉਸ ਨੇ ਕੈਮਰਿਆਂ ਤੋਂ ਆਪਣਾ ਬਿਨਾਂ ਮੇਕਅੱਪ ਦਾ ਚਿਹਰਾ ਲੁਕਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਪਹਿਲਾਂ ਉਸ ਨੇ ਹੱਥ ਨਾਲ ਚਿਹਰੇ ਨੂੰ ਢਕਿਆ ਤੇ ਫਿਰ ਮੋਬਾਇਲ ਨਾਲ।
Punjabi Bollywood Tadka
ਉਥੇ ਸ਼੍ਰੀਦੇਵੀ ਦੀ ਬੇਟੀ ਜਾਹਨਵੀ ਕਪੂਰ ਬੈਸਟੀਨ ਰੈਸਟੋਰੈਂਟ ਦੇ ਬਾਹਰ ਦੇਖੀ ਗਈ। ਉਹ ਪਰਪਲ ਰੰਗ ਦੇ ਕ੍ਰਾਪ ਟਾਪ ਤੇ ਨੀਲੇ ਰੰਗ ਦੀ ਜੀਨਸ 'ਚ ਸੀ। ਇਸੇ ਤਰ੍ਹਾਂ ਸ਼ਾਹਿਦ ਕਪੂਰ ਦੇ ਭਰਾ ਈਸ਼ਾਨ ਖੱਟਰ ਵੀ ਬਾਂਦਰਾ 'ਚ ਦੇਖੇ ਗਏ।
Punjabi Bollywood Tadka
ਕਰੀਨਾ ਕਪੂਰ ਜਿਮ ਤੇ ਕਰਿਸ਼ਮਾ ਕਪੂਰ ਖਾਰ 'ਚ ਇਕ ਦੁਕਾਨ ਦੇ ਬਾਹਰ ਦੇਖੀ ਗਈ। ਸਚਿਨ ਜੋਸ਼ੀ ਪਤਨੀ ਉਰਵਸ਼ੀ ਸ਼ਰਮਾ ਨਾਲ ਬਾਂਦਰਾ 'ਚ ਦਿਖੇ। ਟਵਿੰਕਲ ਖੰਨਾ ਜੁਹੂ 'ਚ ਨਜ਼ਰ ਆਈ।
Punjabi Bollywood Tadka
ਉਥੇ ਉਨ੍ਹਾਂ ਦਾ ਬੇਟਾ ਆਰਵ ਕੁਮਾਰ ਜੁਹੂ ਦੇ ਇਕ ਪੀ. ਵੀ. ਆਰ. ਦੇ ਬਾਹਰ ਚਿਹਰਾ ਲੁਕਾਉਂਦਾ ਨਜ਼ਰ ਆਇਆ। ਆਮਿਰ ਖਾਨ ਆਪਣੇ ਭਾਂਜੇ ਇਮਰਾਨ ਖਾਨ ਦੇ ਘਰ ਦੇ ਬਾਹਰ ਨਜ਼ਰ ਆਏ।
Punjabi Bollywood Tadka
'ਮੁੰਨਾ ਮਾਈਕਲ' ਦੀ ਅਭਿਨੇਤਰੀ ਨਿਧੀ ਅਗਰਵਾਲ ਕਿਚਨ ਗਾਰਡਨ 'ਚ ਦੇਖੀ ਗਈ। ਇਸੇ ਤਰ੍ਹਾਂ ਪ੍ਰਤੀਕ ਬੱਬਰ ਮਿਸਟਰੀ ਗਰਲ ਨਾਲ ਬਾਂਦਰਾ 'ਚ ਦੇਖੇ ਗਏ।​​​​​​​​​​​​​​
Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Bipasha Basu Without Makeup Jhanvi Kapoor Kareena Kapoor Karishma Kapoor