FacebookTwitterg+Mail

30 ਦਸੰਬਰ ਨੂੰ ਹੋਵੇਗੀ ਬੀਰ ਸਿੰਘ ਦੇ ਦਾਦਾ ਗਿਆਨੀ ਪਾਲ ਸਿੰਘ ਜੀ ਦੀ ਅੰਤਿਮ ਅਰਦਾਸ

bir singh grandfather death
27 December, 2018 08:10:45 PM

ਜਲੰਧਰ (ਬਿਊਰੋ)— ਪੰਜਾਬੀ ਗਾਇਕ ਬੀਰ ਸਿੰਘ ਦੇ ਦਾਦਾ ਗਿਆਨੀ ਪਾਲ ਸਿੰਘ (ਪੰਜਾਬ ਰੋਡਵੇਜ਼), ਜੋ ਮਿਤੀ 21 21/12/18 ਨੂੰ ਗੁਰੂ ਚਰਨਾਂ 'ਚ ਜਾ ਬਿਰਾਜੇ ਸਨ। ਉਨ੍ਹਾਂ ਸਬੰਧੀ ਦੁਨਿਆਵੀ ਰਸਮ ਨੂੰ ਪੂਰਿਆਂ ਕਰਦਿਆਂ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਕੀਰਤਨ ਉਨ੍ਹਾਂ ਦੇ ਗ੍ਰਹਿ ਪਿੰਡ ਨਾਗੋਕੇ ਵਿਖੇ ਮਿਤੀ 30/12/18 ਨੂੰ ਬਾਅਦ ਦੁਪਹਿਰ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੇ ਪਰਿਵਾਰ ਵਲੋਂ ਸਾਰੇ ਰਿਸ਼ਤੇਦਾਰਾਂ ਤੇ ਸੱਜਣਾਂ-ਮਿੱਤਰਾਂ ਨੂੰ ਇਸ 'ਚ ਸ਼ਾਮਲ ਹੋਣ ਦੀ ਬੇਨਤੀ ਕੀਤੀ ਜਾ ਰਹੀ ਹੈ।

Punjabi Bollywood Tadka
(Bir Singh)

ਦੱਸਣਯੋਗ ਹੈ ਕਿ ਬੀਰ ਸਿੰਘ ਰਿਧਮ ਬੁਆਏਜ਼ ਐਂਟਰਟੇਨਮੈਂਟ ਦੇ ਬੈਨਰ ਹੇਠ ਬਣੀ ਫਿਲਮ 'ਗੋਲਕ ਬੁਗਨੀ ਬੈਂਕ ਤੇ ਬਟੂਆ' ਦੇ ਗੀਤ 'ਤੂੰ ਤੇ ਮੈਂ' ਨੂੰ ਆਵਾਜ਼ ਦੇ ਚੁੱਕੇ ਹਨ, ਜੋ ਸਰੋਤਿਆਂ ਵਲੋਂ ਖੂਬ ਪਸੰਦ ਕੀਤਾ ਗਿਆ ਸੀ। ਹਾਲ ਹੀ 'ਚ ਬੀਰ ਸਿੰਘ ਦਾ ਗੀਤ 'ਖਿਆਲ' ਰਿਲੀਜ਼ ਹੋਇਆ ਸੀ, ਜਿਹੜਾ ਫਿਲਮ 'ਭੱਜੋ ਵੀਰੋ ਵੇ' ਲਈ ਫਿਲਮਾਇਆ ਗਿਆ ਹੈ।


Tags: Bir Singh Grand Father Pal Singh Death Punjabi Singer

Edited By

Rahul Singh

Rahul Singh is News Editor at Jagbani.