FacebookTwitterg+Mail

ਚਰਚਾ ਵਿਚ ਆਇਆ ਪਰਮਿੰਦਰ ਪੰਮਾ ਦਾ ਸਿੰਗਲ ਟਰੈਕ 'ਬਰਮਿੰਘਮ ਗਰਲ'

birmingham girl parminder pamma
04 July, 2019 09:17:54 AM

ਜਲੰਧਰ(ਬਿਊਰੋ)— ਅਨੇਕਾਂ ਸੁਪਰ ਹਿਟ ਸਿੰਗਲ ਟਰੈਕਾਂ ਨਾਲ ਚਰਚਾ ਵਿਚ ਆਏ ਗਾਇਕ ਪਰਮਿੰਦਰ ਪੰਮਾ ਦੇ ਨਵੇਂ ਸਿੰਗਲ ਟਰੈਕ 'ਬਰਮਿੰਘਮ ਗਰਲ' ਦੇ ਵੀਡੀਓ ਨੂੰ ਯੂ ਟਿਊਬ 'ਤੇ ਦਰਸ਼ਕਾਂ ਵਲੋਂ ਖੂਬ ਪਿਆਰ ਮਿਲ ਰਿਹਾ ਹੈ। ਜਾਣਕਾਰੀ ਦਿੰਦਿਆਂ ਕਮਲ ਮੇਟਾਵਾਲੇ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਨੂੰ ਸਿਮਾਰੂ ਕੰਪਨੀ ਵਲੋਂ ਰਿਲੀਜ਼ ਕੀਤਾ ਗਿਆ ਹੈ ਜਿਸ ਦਾ ਮਿਊਜ਼ਿਕ ਹਰਬੰਸ ਆਜ਼ਾਦ (ਸਟਾਰ ਸਟੂਡੀਓ ਵੁਲਵਰਹੈਂਪਟਨ) ਵਲੋਂ ਤਿਆਰ ਕੀਤਾ ਗਿਆ ਹੈ ਜਿਸ ਨੂੰ ਕਲਮਬੱਧ ਕੀਤਾ ਹੈ ਖੁਦ ਪਰਮਿੰਦਰ ਪੰਮਾ ਨੇ।

ਇਸ ਦਾ ਵੀਡੀਓ ਖੇਦ ਮੇਰੇ ਵਲੋਂ ਇੰਗਲੈਂਡ ਦੀਆਂ ਵੱਖ-ਵੱਖ ਲੋਕੇਸ਼ਨਾਂ 'ਤੇ ਸ਼ੂਟ ਕੀਤਾ ਗਿਆ ਹੈ ਜੋ ਕਿ ਯੂ ਟਿਊਬ ਦੇ ਨਾਲ-ਨਾਲ ਜਲੰਧਰ ਦੂਰਦਰਸ਼ਨ 'ਤੇ ਚੱਲ ਰਿਹਾ ਹੈ। ਦਰਸ਼ਕਾਂ ਵੱਲੋਂ ਇਸ ਗੀਤ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।


Tags: Birmingham GirlParminder PammaPunjabi SingerPunjabi Film Music Albumਮਿਊਜ਼ਿਕ ਅਪਡੇਟਸ

About The Author

manju bala

manju bala is content editor at Punjab Kesari