FacebookTwitterg+Mail

ਉਸਤਾਦ ਪੂਰਨ ਸ਼ਾਹ ਕੋਟੀ ਤੋਂ ਸਾਬਰ ਕੋਟੀ ਨੇ ਸਿੱਖੀ ਸੀ ਸੰਗੀਤ ਦੀ ਹਰ ਬਰੀਕੀ

birth anniversary sabar koti
20 January, 2020 01:12:33 PM

ਜਲੰਧਰ (ਬਿਊਰੋ) — ਸੁਰਾਂ ਦੇ ਬਾਦਸ਼ਾਹ ਸਾਬਰ ਕੋਟੀ ਨੂੰ ਸੁਰਾਂ ਦਾ ਸੁਲਤਾਨ ਕਿਹਾ ਜਾਵੇ ਤਾਂ ਕੋਈ ਅਕਥਨੀ ਨਹੀਂ ਹੋਵੇਗੀ ਕਿਉਂਕਿ ਸਾਬਰ ਕੋਟੀ ਆਪਣੇ ਗੀਤਾਂ 'ਚ ਅਜਿਹੇ ਸੁਰ ਛੇੜਦੇ ਸਨ, ਜਿਸ ਨੂੰ ਸੁਣਕੇ ਹਰ ਕੋਈ ਮਦਹੋਸ਼ ਹੋ ਜਾਂਦਾ ਸੀ। ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇਣ ਵਾਲੇ ਸਾਬਰ ਕੋਟੀ ਦਾ ਜਨਮ 20 ਜਨਵਰੀ 1960 ਨੂੰ ਕਪੂਰਥਲਾ ਦੇ ਪਿੰਡ ਕੋਟ ਕਰਾਰ ਖਾਨ 'ਚ ਹੋਇਆ ਸੀ।
Image result for sabar koti
ਸਾਬਰ ਕੋਟੀ ਦੇ ਘਰ ਗਾਉਣ ਵਜਾਉਣ ਵਾਲਾ ਮਹੌਲ ਸੀ, ਜਿਸ ਕਾਰਨ ਉਨ੍ਹਾਂ ਬਚਪਨ 'ਚ ਹੀ ਸੰਗੀਤ ਦੀਆਂ ਬਰੀਕੀਆਂ ਸਿੱਖਣੀਆਂ ਸ਼ੁਰੂ ਕਰ ਦਿੱਤੀਆਂ ਸਨ। ਜਦੋਂ ਉਹ 9 ਸਾਲ ਦੇ ਸਨ ਤਾਂ ਉਨ੍ਹਾਂ ਨੇ ਸਟੇਜ 'ਤੇ ਪਰਫਾਰਮੈਂਸ ਦੇਣੀ ਸ਼ੁਰੂ ਕਰ ਦਿੱਤੀ ਸੀ ਪਰ ਉਹ ਆਪਣੇ ਗਾਇਕੀ ਦੇ ਫਨ ਨੂੰ ਹੋਰ ਨਿਖਾਰਨਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਪੂਰਨ ਸ਼ਾਹ ਕੋਟੀ ਨੂੰ ਆਪਣਾ ਗੁਰੂ ਧਾਰਿਆ। ਉਸਤਾਦ ਪੂਰਨ ਸ਼ਾਹ ਕੋਟੀ ਤੋਂ ਸਾਬਰ ਕੋਟੀ ਨੇ ਸੰਗੀਤ ਦੀ ਹਰ ਬਰੀਕੀ ਸਿੱਖੀ।
Image result for sabar koti
ਸਾਬਰ ਕੋਟੀ ਦੀ ਸਭ ਤੋਂ ਪਹਿਲੀ ਕੈਸੇਟ ਸਾਲ 1998 'ਚ 'ਸੋਨੇ ਦੇ ਕੰਗਨਾ' ਆਈ ਸੀ। ਇਸ ਤੋਂ ਇਲਾਵਾ ਉਹ ਪੰਜ ਫਿਲਮਾਂ 'ਚ ਪਲੇਬੈਕ ਗੀਤ ਵੀ ਗਾ ਚੁੱਕੇ ਹਨ। ਉਨ੍ਹਾਂ ਦੇ ਹਿੱਟ ਗੀਤਾਂ 'ਚ 'ਤੈਨੂੰ ਕੀ ਦੱਸੀਏ', 'ਕਰ ਗਈ ਸੌਦਾ ਸਾਡਾ', 'ਉਹ ਮੌਸਮ ਵਾਂਗ ਬਦਲ ਗਏ', 'ਅਸੀਂ ਧੁਰ ਅੰਦਰ ਲੀਰਾਂ ਹੋਏ ਬੈਠੇ ਹਾਂ', 'ਆਏ ਹਾਏ ਗੁਲਾਬੋ', 'ਸੌਣ ਦਾ ਮਹੀਨਾ ਹੋਵੇ ਪੈਂਦੀ ਬਰਸਾਤ ਹੋਵੇ', 'ਪੀਂਘ ਹੁਲਾਰੇ ਲੈਂਦੀ' ਵਰਗੇ ਅਨੇਕਾਂ ਗੀਤ ਸ਼ਾਮਲ ਹਨ।
Image result for sabar koti
ਦੱਸ ਦੇਈਏ ਕਿ ਸਾਬਰ ਕੋਟੀ ਦਾ ਵਿਆਹ ਰੀਟਾ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਨ੍ਹਾਂ ਦੇ ਘਰ 4 ਬੱਚਿਆਂ ਨੇ ਜਨਮ ਲਿਆ। ਲੰਬੀ ਬੀਮਾਰੀ ਤੋਂ ਬਾਅਦ ਸਾਬਰ ਕੋਟੀ ਦੀ 25  ਜਨਵਰੀ 2018 'ਚ ਮੌਤ ਹੋ ਗਈ।  
Image result for sabar koti


Tags: Sabar KotiBirth AnniversaryMera Dil Kho GayaSone Deya KangnaTanhaiyanGamm Nahi Mukde Hanju 2

About The Author

sunita

sunita is content editor at Punjab Kesari