FacebookTwitterg+Mail

B'day Spl : ਹਾਰਡੀ ਸੰਧੂ ਦੀ ਕ੍ਰਿਕਟਰ ਤੋਂ ਗਾਇਕ ਬਣਨ ਦੀ ਮਜ਼ਬੂਰੀ

birthday special harrdy sandhu
06 September, 2019 01:10:36 PM

ਜਲੰਧਰ (ਬਿਊਰੋ)— ਬੇਮਿਸਾਲ ਗਾਇਕੀ ਦੇ ਨਾਲ-ਨਾਲ ਸ਼ਾਨਦਾਰ ਅਭਿਨੈ ਨਾਲ ਫਿਲਮ ਇੰਡਸਟਰੀ 'ਚ ਮਕਬੂਲ ਹੋਣ ਵਾਲੇ ਪੰਜਾਬੀ ਅਦਾਕਾਰ ਤੇ ਗਾਇਕ ਹਾਰਡੀ ਸੰਧੂ ਅੱਜ ਆਪਣਾ 33ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਉਨ੍ਹਾਂ ਦਾ ਜਨਮ 6 ਸਤੰਬਰ 1986 ਨੂੰ ਪਟਿਆਲੇ 'ਚ ਹੋਇਆ ਸੀ। ਹਾਰਡੀ ਸੰਧੂ 'ਚ ਸਿੰਗਿੰਗ, ਡਾਂਸਿੰਗ ਅਤੇ ਐਕਟਿੰਗ ਵਰਗੇ ਸ਼ਾਨਦਾਰ ਹੁਨਰ ਮੌਜੂਦ ਹਨ।

Image may contain: 1 person

ਹਰਵਿੰਦਰ ਸਿੰਘ ਸੰਧੂ ਤੋਂ ਬਣੇ ਹਾਰਡੀ ਸੰਧੂ
ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਹਾਰਡੀ ਸੰਧੂ ਦਾ ਅਸਲ ਨਾਂ ਹਰਵਿੰਦਰ ਸਿੰਘ ਸੰਧੂ ਹੈ। ਗਾਇਕੀ ਦੇ ਖੇਤਰ 'ਚ ਆਉਣ ਤੋਂ ਪਹਿਲਾਂ ਹਾਰਡੀ ਸੰਧੂ ਇਕ ਚੰਗੇ ਕ੍ਰਿਕੇਟਰ ਸਨ।

Image may contain: 2 people, people standing

ਚੰਗੇ ਕ੍ਰਿਕੇਟਰ ਵਜੋ ਵੀ ਹੋ ਚੁੱਕੇ ਹਨ ਮਕਬੂਲ  
ਹਾਰਡੀ ਸੰਧੂ ਇਕ ਬਿਹਤਰੀਨ ਕ੍ਰਿਕਟਰ ਵੀ ਰਹਿ ਚੁੱਕੇ ਹਨ। ਕ੍ਰਿਕੇਟ ਦੇ ਖੇਤਰ 'ਚ ਕਰੀਅਰ ਬਣਾਉਣ ਲਈ ਉਨ੍ਹਾਂ ਨੇ ਬਹੁਤ ਮਿਹਨਤ ਕੀਤੀ। ਹਾਰਡੀ ਸੰਧੂ ਰਾਈਟ ਹੈਂਡ ਅਤੇ ਫਾਸਟ ਮੀਡੀਅਮ ਗੇਂਦਬਾਜ਼ ਸਨ।

Image may contain: 1 person, standing and outdoor

ਕ੍ਰਿਕਟਰ ਤੋਂ ਗਾਇਕ ਬਣਨ ਦੀ ਮਜ਼ਬੂਰੀ
ਇਕ ਸਮਾਂ ਸੀ ਜਦੋਂ ਹਾਰਡੀ ਸੰਧੂ ਨੇ ਕ੍ਰਿਕਟਰ ਬਣਨ ਦਾ ਸੁਪਨਾ ਦੇਖਿਆ ਸੀ ਅਤੇ ਉਨ੍ਹਾਂ ਨੇ ਫਰਸਟ ਕਲਾਸ ਕ੍ਰਿਕਟ ਖੇਡੇ ਵੀ ਪਰ ਇਕ ਵਜ੍ਹਾ ਕਾਰਨ ਉਨ੍ਹਾਂ ਨੂੰ ਕ੍ਰਿਕਟ ਛੱਡਣਾ ਪਿਆ ਅਤੇ ਸਿੰਗਿੰਗ ਨੂੰ ਕਰੀਅਰ ਵਜੋਂ ਚੁਣਨਾ ਪਿਆ। ਹਾਰਡੀ ਸੰਧੂ ਨੇ 2005 'ਚ ਆਪਣੇ ਕ੍ਰਿਕਟ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਹਾਰਡੀ ਸੰਧੂ ਰਾਈਟ ਹੈਂਡ ਬੱਲੇਬਾਜ਼ ਅਤੇ ਫਾਸਟ ਮੀਡੀਅਮ ਗੇਂਦਬਾਜ਼ ਸਨ।

Image may contain: 1 person, sitting

ਉਨ੍ਹਾਂ ਨੇ 3 ਫਰਸਟ ਕਲਾਸ ਮੈਚਾਂ ਦੀਆਂ 3 ਪਾਰੀਆਂ 'ਚ 1 ਵਾਰ ਅਜੇਤੂ ਰਹਿੰਦੇ ਹੋਏ ਭਾਵੇਂ ਹੀ 11 ਦੌੜਾਂ ਬਣਾਈਆਂ ਹੋਣ ਪਰ ਫਿਰ ਵੀ ਗੇਂਦਬਾਜ਼ੀ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। 5 ਪਾਰੀਆਂ 'ਚ ਸੰਧੂ ਨੇ 3.35 ਦੀ ਇਕੋਨਾਮੀ ਨਾਲ 312 ਦੋੜਾਂ ਦੇ ਕੇ 12 ਵਿਕੇਟ ਝਟਕੇ। ਇਸ ਦੌਰਾਨ ਉਨ੍ਹਾਂ ਦਾ ਸਰਵਸ਼੍ਰੇਸ਼ਠ ਪ੍ਰਦਰਸ਼ਨ 3/62 ਰਿਹਾ। ਆਪਣੀ ਟ੍ਰੇਨਿੰਗ ਦੌਰਾਨ ਇਕ ਵਾਰ ਹਾਰਡੀ ਸੰਧੂ ਬਗੈਰ ਵਾਰਮਅੱਪ ਦੇ ਹੀ ਮੈਦਾਨ 'ਚ ਆ ਗਏ। ਇਸ ਦੌਰਾਨ ਉਹ ਜ਼ਖਮੀ ਹੋ ਗਏ, ਜਿਸ ਕਾਰਨ ਉਨ੍ਹਾਂ ਨੂੰ 2007 'ਚ ਕ੍ਰਿਕਟ ਨੂੰ ਅਲਵਿਦਾ ਕਹਿਣਾ ਪਿਆ।

Image may contain: 1 person, shoes, guitar and outdoor

ਫਿਲਮਾਂ 'ਚ ਦਿਖਾ ਚੁੱਕੇ ਅਦਾਕਾਰੀ ਦੇ ਜੌਹਰ
ਗਾਇਕੀ ਤੋਂ ਇਲਾਵਾ ਹਾਰਡੀ ਸੰਧੂ 'ਯਾਰਾਂ ਦਾ ਕੈਚਅੱਪ', 'ਮਾਹੀ ਐੱਨ. ਆਰ. ਆਈ' ਫਿਲਮਾਂ ਨਾਲ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਵੀ ਕਰ ਚੁੱਕੇ ਹਨ। ਉਨ੍ਹਾਂ ਨੇ ਫਿਲਮੀ ਕਰੀਅਰ ਦੀ ਸ਼ੁਰੂਆਤ ਸਾਲ 2014 'ਚ 'ਯਾਰਾਂ ਦਾ ਕੈਚਅੱਪ' ਫਿਲਮ ਨਾਲ ਕੀਤੀ ਸੀ। ਇਸ ਫਿਲਮ 'ਚ ਉਨ੍ਹਾਂ ਨੇ ਹਾਰਡੀ ਗਿੱਲ ਦਾ ਕਿਰਦਾਰ ਨਿਭਾਇਆ ਸੀ। ਇਸ ਫਿਲਮ ਲਈ ਹਾਰਡੀ ਸੰਧੂ ਨੂੰ 'ਬੈਸਟ ਡੈਬਿਊ' (ਮੇਲ) ਵੀ ਮਿਲਿਆ ਸੀ।

Image may contain: 1 person, dog

ਕਪਿਲ ਦੇਵ ਦੀ ਬਾਇਓਪਿਕ ਨਾਲ ਕਰਨਗੇ ਬਾਲੀਵੁੱਡ 'ਚ ਡੈਬਿਊ
ਹਾਰਡੀ ਸੰਧੂ ਬਹੁਤ ਜਲਦ ਬਾਲੀਵੁੱਡ ਫਿਲਮ '83' 'ਚ ਕ੍ਰਿਕੇਟ ਹੀ ਖੇਡਦੇ ਹੋਏ ਨਜ਼ਰ ਆਉਣਗੇ। ਇਹ ਫਿਲਮ ਕਪਿਲ ਦੇਵ ਦੀ ਬਾਇਓਪਿਕ ਹੈ, ਜਿਸ 'ਚ ਕਈ ਨਾਮੀ ਪੰਜਾਬੀ ਤੇ ਬਾਲੀਵੁੱਡ ਸਿਤਾਰੇ ਨਜ਼ਰ ਆਉਣਗੇ। ਕ੍ਰਿਕੇਟ ਵਾਲਾ ਹਾਰਡੀ ਦਾ ਅੰਦਾਜ਼ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਕਿਸ ਤਰ੍ਹਾਂ ਦਾ ਲੱਗਦਾ ਹੈ, ਇਹ ਤਾਂ ਫਿਲਮ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ।

Image may contain: one or more people and text

ਇਹ ਹਨ ਹਿੱਟ ਗੀਤ
ਹਾਰਡੀ ਸੰਧੂ ਨੇ ਗਾਇਕੀ 'ਚ ਆਪਣੇ ਕੈਰੀਅਰ ਦੀ ਸ਼ੁਰੂਆਤ 2012 'ਚ ਆਈ ਐਲਬਮ 'ਟਕੀਲਾ ਸ਼ਾਰਟ' ਨਾਲ ਕੀਤੀ ਸੀ। ਹਾਰਡੀ ਦੇ ਲਗਭਗ ਸਾਰੇ ਗੀਤ ਯੂਟਿਊਬ 'ਤੇ ਮਿਲੀਅਨ ਵਿਊਜ਼ ਖੱਟਦੇ ਹਨ ਪਰ ਉਨ੍ਹਾਂ ਦੇ ਕੁਝ ਗੀਤ ਅਜਿਹੇ ਵੀ ਹਨ, ਜਿਹੜੇ ਕਈ ਮਿਲੀਅਨ ਵਿਊਜ਼ ਹਾਸਲ ਕਰ ਚੁੱਕੇ ਹਨ। 'ਕੁੜੀ ਤੂੰ ਪਟਾਕਾ', 'ਸੋਚ', 'ਜੋਕਰ', 'ਹੋਰਨ ਬਲੋਅ', 'ਬੈਕਬੋਨ', 'ਨਾਂਹ' ਅਤੇ 'ਕਿਆ ਬਾਤ' ਵਰਗੇ ਗੀਤ ਦਰਸ਼ਕਾਂ ਦੀ ਝੋਲੀ 'ਚ ਪਾ ਚੁੱਕੇ ਹਨ।

Image may contain: 1 person, standing, ocean, sunglasses, sky, outdoor and water

'ਸੋਚ' ਲਈ 'ਮੋਸਟ ਪਾਪੁਲਰ ਸਾਂਗ' ਦਾ ਖਿਤਾਬ ਵੀ ਜਿੱਤ ਚੁੱਕੇ
ਹਾਰਡੀ ਸੰਧੂ ਆਪਣੇ ਗੀਤ 'ਸੋਚ' ਲਈ 'ਮੋਸਟ ਪਾਪੁਲਰ ਸਾਂਗ' ਦਾ ਖਿਤਾਬ ਵੀ ਜਿੱਤ ਚੁੱਕੇ ਹਨ। ਇਸ ਤੋਂ ਬਾਅਦ ਉਨ੍ਹਾਂ ਦੇ ਗੀਤ 'ਹਾਰਨ ਬਲੋਅ' ਨੇ ਕਾਫੀ ਪ੍ਰਸਿੱਧੀ ਹਾਸਲ ਕੀਤੀ ਹੈ ਅਤੇ ਲੋਕਾਂ ਦੇ ਦਿਲਾਂ 'ਚ ਇਕ ਖਾਸ ਜਗ੍ਹਾ ਬਣਾਈ।

Image may contain: 1 person, outdoor


Tags: Harrdy SandhuBirthday SpecialMera Mahi NRIYaaran Da KatchupSochJoker

Edited By

Sunita

Sunita is News Editor at Jagbani.