FacebookTwitterg+Mail

B'day Spl : ਜੈਸਮੀਨ ਸੈਂਡਲਸ ਤੋਂ ਗੁਲਾਬੀ ਕੁਈਨ ਬਣਨ ਦਾ ਸਫਰ ਬੇਹੱਦ ਹੈ ਖਾਸ

birthday special jasmine sandlas
04 September, 2019 12:39:44 PM

ਜਲੰਧਰ (ਬਿਊਰੋ) — ਸੰਗੀਤ ਜਗਤ 'ਚ 'ਗੁਲਾਬੀ ਕੁਈਨ' ਦੇ ਨਾਂ ਨਾਲ ਮਸ਼ਹੂਰ ਹੋਈ ਜੈਸਮੀਨ ਸੈਂਡਲਸ ਅੱਜ ਆਪਣਾ 29ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਉਨ੍ਹਾਂ ਦਾ ਜਨਮ 4 ਸਤੰਬਰ 1990 ਨੂੰ ਜਲੰਧਰ, ਪੰਜਾਬ 'ਚ ਪੈਦਾ ਹੋਇਆ ਸੀ। ਜੈਸਮੀਨ ਸੈਂਡਲਸ ਇਕ ਪੰਜਾਬੀ ਗਾਇਕਾ ਹੈ, ਜਿਸ ਨੇ ਬਹੁਤ ਘੱਟ ਸਮੇਂ 'ਚ ਵੱਡੀ ਪ੍ਰਸਿੱਧੀ ਹਾਸਲ ਕੀਤੀ ਹੈ। 

Punjabi Bollywood Tadka

'ਮੁਸਕਾਨ' ਗੀਤ ਨਾਲ ਕੀਤੀ ਕਰੀਅਰ ਦੀ ਸ਼ੁਰੂਆਤ
ਦੱਸ ਦਈਏ ਕਿ ਜੈਸਮੀਨ ਸੈਂਡਲਸ ਸਟਾਕਟਨ, ਕੈਲੀਫੋਰਨੀਆ 'ਚ ਹੀ ਵੱਡੀ ਹੋਈ ਹੈ। ਜੈਸਮੀਨ ਸੈਂਡਲਸ ਨੇ ਆਪਣੇ ਸੰਗੀਤਕ ਕਰੀਅਰ ਦੀ ਸ਼ੁਰੂਆਤ ਗੀਤ 'ਮੁਸਕਾਨ' (2008) ਨਾਲ ਕੀਤੀ ਸੀ। ਉਨ੍ਹਾਂ ਦਾ ਇਹ ਗੀਤ ਕਾਫੀ ਹਿੱਟ ਰਿਹਾ। 

Punjabi Bollywood Tadka

ਫਿਲਮ 'ਕਿੱਕ' ਲਈ ਵੀ ਗਾ ਚੁੱਕੀ ਹੈ ਗੀਤ
ਸਾਲ 2014 'ਚ ਜੈਸਮੀਨ ਸੈਂਡਲਸ ਨੇ ਬਾਲੀਵੁੱਡ ਫਿਲਮ 'ਕਿੱਕ' ਲਈ ਗੀਤ 'ਯਾਰ ਨਾ ਮਿਲੇ' ਨਾਲ ਆਪਣੀ ਬਾਲੀਵੁੱਡ ਪਲੇਬੈਕ ਗਾਉਣ ਦਾ ਕਰੀਅਰ ਸ਼ੁਰੂ ਕੀਤਾ ਸੀ। ਜੈਸਮੀਨ ਸੈਂਡਲਸ ਦਾ ਗੀਤ 'ਯਾਰ ਨਾ ਮਿਲੇ' ਰਿਲੀਜ਼ ਹੁੰਦੇ ਹੀ  ਵਾਇਰਲ ਹੋ ਗਿਆ ਸੀ ਅਤੇ ਚਾਰਟ 'ਚ ਇਹ ਗੀਤ ਚੋਟੀ 'ਤੇ ਆ ਗਿਆ। ਇਸ ਗੀਤ ਨਾਲ ਜੈਸਮੀਨ ਨੂੰ ਵੱਡੇ ਪੱਧਰ 'ਤੇ ਪ੍ਰਸਿੱਧੀ ਹਾਸਲ ਹੋਈ। 

Punjabi Bollywood Tadka

ਗੈਰੀ ਸੰਧੂ ਨਾਲ ਰਿਲੇਸ਼ਨਸ਼ਿਪ ਨੂੰ ਲੈ ਕੇ ਰਹੀ ਚਰਚਾ 'ਚ
ਜੈਸਮੀਨ ਸੈਂਡਲਸ ਪੰਜਾਬੀ ਗਾਇਕ ਗੈਰੀ ਸੰਧੂ ਨਾਲ ਆਪਣੇ ਰਿਲੇਸ਼ਨਸ਼ਿਪ ਨੂੰ ਲੈ ਕੇ ਹਮੇਸ਼ਾ ਚਰਚਾ 'ਚ ਰਹਿੰਦੀ ਹੈ। ਆਏ ਦਿਨ ਕਿਸੇ ਨਾ ਕਿਸੇ ਵੀਡੀਓ ਜਾਂ ਤਸਵੀਰਾਂ ਨੂੰ ਲੈ ਕੇ ਦੋਵਾਂ ਸੁਰਖੀਆਂ 'ਚ ਆ ਜਾਂਦੇ ਹਨ। ਹਾਲਾਂਕਿ ਇਸ ਤੋਂ ਇਲਾਵਾ ਕੁਝ ਮਹੀਨੇ ਪਹਿਲਾਂ ਅਜਿਹੀਆਂ ਖਬਰਾਂ ਵੀ ਆਈਆਂ ਸਨ ਕਿ ਜੈਸਮੀਨ ਨੇ ਗੈਰੀ ਸੰਧੂ ਨਾਲੋਂ ਹਮੇਸ਼ਾ ਲਈ ਆਪਣਾ ਰਿਸ਼ਤਾ ਤੋੜ ਲਿਆ ਹੈ।

Punjabi Bollywood Tadka

ਹਾਲਾਂਕਿ ਇਨ੍ਹਾਂ ਖਬਰਾਂ ਤੋਂ ਬਾਅਦ ਦੋਵਾਂ ਨੂੰ ਇਕੱਠਿਆਂ ਕਈ ਥਾਵਾਂ 'ਤੇ ਦੇਖਿਆ ਜਾ ਚੁੱਕਾ ਹੈ, ਜੋ ਕਿ ਇਸ ਗੱਲ ਦਾ ਸਬੂਤ ਹੈ ਕਿ ਦੋਵੇਂ ਇਕ-ਦੂਜੇ ਤੋਂ ਵੱਖ ਨਹੀਂ ਹਨ।

Punjabi Bollywood Tadka

ਇਹ ਹਨ ਜੈਸਮੀਨ ਦੇ ਹਿੱਟ ਗੀਤ
ਜੈਸਮੀਨ ਸੈਂਡਲਸ 'ਸਿਪ ਸਿਪ', 'ਰਾਤ ਜਸ਼ਨਾਂ ਦੀ', 'ਵਿਸਕੀ ਦੀ ਬੋਤਲ', 'ਲੱਡੂ', 'ਬੰਬ ਜੱਟ', 'ਪੰਜਾਬੀ ਮੁਟਿਆਰਾਂ', 'ਬਗਾਵਤ' ਆਦਿ ਵਰਗੇ ਅਨੇਕਾਂ ਗੀਤਾਂ ਨੂੰ ਦਰਸ਼ਕਾਂ ਦੀ ਝੋਲੀ 'ਚ ਪਾ ਚੁੱਕੇ ਹਨ। ਜੈਸਮੀਨ ਸੰਗੀਤ ਜਗਤ ਦੇ ਕਈ ਸੁਪਰਸਟਾਰ ਸਿੰਗਰਾਂ ਨਾਲ ਵੀ ਗੀਤ ਗਾ ਚੁੱਕੀ ਹੈ, ਜਿਨ੍ਹਾਂ 'ਚ ਅੰਮ੍ਰਿਤ ਮਾਨ, ਗੈਰੀ ਸੰਧੂ, ਪ੍ਰੀਤ ਹੁੰਦਲ ਦਾ ਨਾਂ ਸ਼ਾਮਲ ਹੈ।

Punjabi Bollywood Tadka

ਸੋਸ਼ਲ ਮੀਡੀਆ 'ਤੇ ਰਹਿੰਦੀ ਸਰਗਰਮ
ਜੈਸਮੀਨ ਸੈਂਡਲਸ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ। ਆਏ ਦਿਨ ਉਹ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਕੁਝ ਦਿਨ ਪਹਿਲਾਂ ਹੀ ਜੈਸਮੀਨ ਨੇ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਪੋਸਟ ਕੀਤੀਆਂ ਸਨ, ਜੋ ਫੈਨਜ਼ ਵਲੋਂ ਕਾਫੀ ਪਸੰਦ ਕੀਤੀਆਂ ਗਈਆਂ ਸਨ।

Punjabi Bollywood Tadka


Tags: Birthday SpecialJasmine SandlasGarry SandhuWhiskey Di BottalRaat Jashan DiLadduBamb Jatt

Edited By

Sunita

Sunita is News Editor at Jagbani.