FacebookTwitterg+Mail

B'Day Spl : ਸਫਲ ਹੋਣ ਤੋਂ ਬਾਅਦ ਵੀ 1 ਸਾਲ ਗੁੰਮਨਾਮੀ ਦੇ ਹਨੇਰੇ 'ਚ ਰਹੇ ਕਪਿਲ ਸ਼ਰਮਾ

birthday special kapil sharma
02 April, 2019 01:50:26 PM

ਨਵੀਂ ਦਿੱਲੀ (ਬਿਊਰੋ) — ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਅੱਜ ਆਪਣਾ 38ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਉਨ੍ਹਾਂ ਦਾ ਜਨਮ 2 ਅਪ੍ਰੈਲ 1981 ਨੂੰ ਅੰਮ੍ਰਿਤਸਰ ਵਿਖੇ ਹੋਇਆ। ਉਨ੍ਹਾਂ ਦੇ ਜਨਮਦਿਨ ਦੇ ਖਾਸ ਮੌਕੇ 'ਤੇ ਅੱਜ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਕਈ ਦਿਲਚਸਪ ਕਿੱਸੇ ਦੱਸਣ ਜਾ ਰਹੇ ਹਾਂ-

ਪ੍ਰਸਿੱਧੀ ਤੋਂ ਬਾਅਦ ਵੀ 1 ਸਾਲ ਤੱਕ ਗੁੰਮਨਾਮੀ ਦੇ ਹਨੇਰੇ 'ਚ ਰਹੇ ਕਪਿਲ

ਕਪਿਲ ਸ਼ਰਮਾ ਨੇ ਅੱਜ ਜਿਹੜਾ ਮੁਕਾਮ ਹਾਸਲ ਕੀਤਾ ਹੈ ਉਹ ਉਨ੍ਹਾਂ ਲਈ ਸੌਖਾ ਨਹੀਂ ਸੀ। ਸਟਾਰ ਬਣਨ ਤੋਂ ਬਾਅਦ ਵੀ ਉਹ ਕਰੀਬ ਇਕ ਸਾਲ ਤੱਕ ਗੁੰਮਨਾਮੀ ਦੇ ਹਨੇਰੇ 'ਚ ਚਲੇ ਗਏ ਸਨ ਪਰ ਉਨ੍ਹਾਂ ਨੇ 'ਦਿ ਕਪਿਲ ਸ਼ਰਮਾ ਸ਼ੋਅ' ਨਾਲ ਇਕ ਵਾਰ ਫਿਰ ਵਾਪਸੀ ਕੀਤੀ ਅਤੇ ਉਹ ਅੱਜ ਦੇਸ਼ ਦੇ ਸਭ ਤੋਂ ਵੱਡੇ ਕਾਮੇਡੀਅਨ ਹਨ। 

Punjabi Bollywood Tadka

ਕਪਿਲ ਸ਼ਰਮਾ ਫਿਲਮਾਂ 'ਚ ਵੀ ਅਜਮਾ ਚੁੱਕੇ ਹਨ ਹੱਥ

ਕਾਮੇਡੀਅਨ ਕਪਿਲ ਸ਼ਰਮਾ ਫਿਲਮਾਂ 'ਚ ਵੀ ਹੱਥ ਅਜਮਾ ਚੁੱਕੇ ਹਨ। ਕਪਿਲ ਸ਼ਰਮਾ 'ਫਿਰੰਗੀ' ਤੇ 'ਕਿਸ ਕਿਸ ਕੋ ਪਿਆਰ ਕਰੂ' ਵਰਗੀਆਂ ਫਿਲਮਾਂ 'ਚ ਅਦਾਕਾਰੀ ਜੌਹਰ ਦਿਖਾ ਚੁੱਕੇ ਹਨ। 

Punjabi Bollywood Tadka

ਸ਼ੁਰੂਆਤੀ ਦੌਰ 'ਚ ਥਿਏਟਰ ਕਰਦੇ ਸਨ ਕਪਿਲ

ਕਪਿਲ ਸ਼ਰਮਾ ਆਪਣੇ ਸ਼ੁਰੂਆਤੀ ਦਿਨਾਂ 'ਚ ਥਿਏਟਰ ਕਰਦੇ ਸਨ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਅੱਜ ਉਹ ਦੇਸ਼ ਦੇ ਸਭ ਤੋਂ ਵੱਡੇ ਕਾਮੇਡੀਅਨ ਬਣ ਚੁੱਕੇ ਹਨ। ਛੋਟੇ-ਛੋਟੇ ਰਿਐਲਿਟੀ ਸ਼ੋਅ 'ਚ ਕੰਮ ਕਰਕੇ ਉਹ ਅੱਜ ਕਾਫੀ ਅੱਗੇ ਵਧ ਚੁੱਕੇ ਹਨ ਪਰ ਸੰਘਰਸ਼ ਦਾ ਦੌਰ ਵੀ ਉਨ੍ਹਾਂ ਨੂੰ ਸਮੇਂ-ਸਮੇਂ 'ਤੇ ਦੇਖਣਾ ਪਿਆ। ਇਸ ਦੌਰਾਨ ਜਿਸ ਇਕ ਸ਼ਖਸ ਦਾ ਸਾਥ ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਮਿਲਿਆ, ਉਹ ਹੈ ਉਨ੍ਹਾਂ ਦੀ ਮਾਂ।

Punjabi Bollywood Tadka


ਪਿਤਾ ਦੀ ਮੌਤ ਤੋਂ ਬਾਅਦ ਸਾਏ ਵਾਂਗ ਨਾਲ ਰਹੀ ਮਾਂ

ਕਪਿਲ ਦੇ ਪਿਤਾ ਗੀ ਮੌਤ ਕਾਫੀ ਸਮਾਂ ਪਹਿਲਾਂ ਹੋ ਗਈ ਸੀ। ਅਜਿਹੇ 'ਚ ਕਪਿਲ ਨੂੰ ਆਪਣੀ ਮਾਂ ਦਾ ਪੂਰਾ ਸਾਥ ਮਿਲਿਆ। ਉਨ੍ਹਾਂ ਨੇ ਅਜਿਹੇ 'ਚ ਕਦੇ ਵੀ ਕਪਿਲ ਦਾ ਮਨੋਬਲ ਘੱਟ ਨਾ ਹੋਣ ਦਿੱਤਾ। ਕੁਝ ਸਮੇਂ ਪਹਿਲਾ ਵੀ ਜਦੋਂ ਕਪਿਲ ਬੀਮਾਰ ਪੈ ਗਏ ਸਨ ਤਾਂ ਉਨ੍ਹਾਂ ਦੀ ਮਾਂ ਨੇ ਸਾਏ ਦੀ ਤਰ੍ਹਾਂ ਉਨ੍ਹਾਂ ਦਾ ਸਾਥ ਦਿੱਤਾ। 

Punjabi Bollywood Tadka

ਹਰ ਐਪੀਸੋਡ 'ਚ ਮਾਂ ਰਹਿੰਦੀ ਹੈ ਮੌਜੂਦ

ਦੱਸ ਦਈਏ ਕਿ ਕਪਿਲ ਸ਼ਰਮਾ ਵੀ ਆਪਣੀ ਮਾਂ ਦੀ ਬਹੁਤ ਇੱਜਤ ਕਰਦਾ ਹੈ। 'ਦਿ ਕਪਿਲ ਸ਼ਰਮਾ ਸ਼ੋਅ' ਦੇ ਹਰ ਐਪੀਸੋਡ 'ਚ ਕਪਿਲ ਦੀ ਮਾਂ ਜ਼ਰੂਰ ਮੌਜੂਦ ਰਹਿੰਦੀ ਹੈ। 

ਮਾਂ ਨੂੰ ਮੰਨਦੈ ਲੱਕੀ

ਕਪਿਲ ਸ਼ਰਮਾ ਆਪਣੀ ਮਾਂ ਨੂੰ ਬਹੁਤ ਲੱਕੀ ਮੰਨਦੇ ਹਨ। ਕਪਿਲ ਦਾ ਅਜਿਹਾ ਮੰਨਣਾ ਹੈ ਕਿ ਉਸ ਦੀ ਮਾਂ ਜਦੋਂ ਵੀ ਉਸ ਦੇ ਸਾਹਮਣੇ ਰਹਿੰਦੀ ਹੈ ਤਾਂ ਉਸ ਨੂੰ ਆਪਣੇ ਕੰਮ ਕਰਨ 'ਚ ਹੋਰ ਵੀ ਉਤਸ਼ਾਹ ਆਉਂਦਾ ਹੈ। ਦੱਸ ਦਈਏ ਕਿ ਕਈ ਵਾਰ ਤਾਂ ਉਹ ਸ਼ੋਅ 'ਚ ਆਪਣੀ ਮਾਂ ਨੂੰ ਵੀ ਇਨਵੋਲਵ ਕਰ ਦਿੰਦੇ ਹਨ। 

Punjabi Bollywood Tadka

ਪਿਤਾ ਸਨ ਹੈੱਡ ਕੰਸਟੇਬਲ, ਕੈਂਸਰ ਨਾਲ ਹੋਈ ਮੌਤ

ਕਪਿਲ ਸ਼ਰਮਾ ਦੇ ਪਿਤਾ ਹੈੱਡ ਕੰਸਟੇਬਲ ਸਨ, ਜਿਨ੍ਹਾਂ ਦੀ ਮੌਤ ਕੈਂਸਰ ਦੇ ਚੱਲਦੇ ਹੋ ਗਈ ਸੀ। ਕਪਿਲ ਦੇ ਭਰਾ ਆਸ਼ੋਕ ਕੁਮਾਰ ਸ਼ਰਮਾ ਵੀ ਪੁਲਸ ਕੰਸਟੇਬਲ ਹਨ। ਕਪਿਲ ਦੀ ਭੈਣ ਦਾ ਨਾਂ ਪੂਜਾ ਪਵਨ ਦੇਵਗਨ ਹੈ। ਹਾਲਾਂਕਿ ਉਨ੍ਹਾਂ ਦਾ ਵਿਆਹ ਹੋ ਚੁੱਕਾ ਹੈ।

Punjabi Bollywood Tadka

ਪਿਛਲੇ ਸਾਲ ਪ੍ਰੇਮਿਕਾ ਗਿਨੀ ਚਤਰਥ ਨਾਲ ਕਰਵਾਇਆ ਸ਼ਾਹੀ ਵਿਆਹ

ਵਿਆਹ ਦੀ ਗੱਲ ਕਰੀਏ ਤਾਂ ਕਪਿਲ ਸ਼ਰਮਾ ਨੇ ਆਪਣੀ ਕਾਲਜ ਦੀ ਦੋਸਤ ਗਿਨੀ ਚਤਰਥ ਨਾਲ ਵਿਆਹ ਕਰਵਾਇਆ ਸੀ। ਕਪਿਲ ਨੇ ਪ੍ਰਾਈਵੇਟ ਵੈਡਿੰਗ ਤੋਂ ਬਾਅਦ ਇਕ ਸ਼ਾਨਦਾਰ ਰਿਸੈਪਸ਼ਨ ਪਾਰਟੀ ਰੱਖੀ ਸੀ, ਜਿਸ 'ਚ ਫਿਲਮ ਅਤੇ ਟੀ. ਵੀ. ਜਗਤ ਦੇ ਤਮਾਮ ਵੱਡੇ ਸਿਤਾਰਿਆਂ ਨੇ ਸ਼ਿਰਕਤ ਕੀਤੀ।
 


Tags: Kapil SharmaBirthday SpecialThe Kapil Sharma ShowTV Celebrity

Edited By

Sunita

Sunita is News Editor at Jagbani.