FacebookTwitterg+Mail

B'Day Spl : ਲੰਮੀ ਜੱਦੋ-ਜਹਿਦ ਤੋਂ ਬਾਅਦ ਸੋਨੀਆ ਮਾਨ ਦੀ ਇੰਝ ਹੋਈ ਸੀ ਫਿਲਮਾਂ 'ਚ ਐਂਟਰੀ

birthday special sonia mann
10 September, 2019 10:50:26 AM

ਜਲੰਧਰ (ਬਿਊਰੋ)— ਪੰਜਾਬੀ ਗੀਤਾਂ 'ਚ ਮਾਡਲਿੰਗ ਦਰਸ਼ਕਾਂ ਦਾ ਦਿਲ ਜਿੱਤਣ ਵਾਲੀ ਅਦਾਕਾਰਾ ਸੋਨੀਆ ਮਾਨ ਅੱਜ ਆਪਣਾ 32ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਉਨ੍ਹਾਂ ਦਾ ਜਨਮ 10 ਸਤੰਬਰ 1987 ਨੂੰ ਨੈਨੀਤਾਲ ਉਤਰਾਖੰਡ 'ਚ ਹੋਇਆ ਸੀ। ਪੰਜਾਬੀ ਗੀਤਾਂ 'ਚ ਮਾਡਲਿੰਗ ਤੋਂ ਇਲਾਵਾ ਸੋਨੀਆ ਮਾਨ ਟਾਲੀਵੁੱਡ ਅਤੇ ਬਾਲੀਵੁੱਡ ਇੰਡਸਟਰੀ 'ਚ ਵੀ ਆਪਣੀ ਖਾਸ ਪਛਾਣ ਬਣਾ ਚੁੱਕੀ ਹੈ।

Punjabi Bollywood Tadka

ਸਿੱਧੂ ਮੂਸੇਵਾਲਾ ਦੇ ਗੀਤ 'ਟੋਚਨ' ਆਈ ਚਰਚਾ 'ਚ
ਹਾਲ ਹੀ 'ਚ ਉਹ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗੀਤ 'ਟੋਚਨ' 'ਚ ਮਾਡਲਿੰਗ ਕਰਦੀ ਦਿਖਾਈ ਦਿੱਤੀ ਸੀ, ਜਿਸ 'ਚ ਉਨ੍ਹਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਿਆਰ ਮਿਲਿਆ। ਇਸ ਗੀਤ 'ਚ ਉਨ੍ਹਾਂ ਵਲੋਂ ਕੀਤੀ ਮਾਡਲਿੰਗ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ।

Punjabi Bollywood Tadka

ਇਸ ਤੋਂ ਇਲਾਵਾ ਸੋਨੀਆ ਮਾਨ 'ਚੂੜੇ ਵਾਲੀ ਬਾਂਹ' 'ਚ ਕੀਤੀ ਮਾਡਲਿੰਗ ਨੂੰ ਵੀ ਲੋਕਾਂ ਵਲੋਂ ਖੂਬ ਸਰਹਾਇਆ ਗਿਆ ਸੀ। ਇਨ੍ਹਾਂ ਤੋਂ ਇਲਾਵਾ ਸੋਨੀਆ ਮਾਨ 'ਲਾਵਾਂ ਤੇਰੇ ਨਾਲ', 'ਅਪਨੀ ਬਨਾ ਲੈ', 'ਚੰਡੀਗੜ੍ਹ ਹੈਕਰ', 'ਤੀਜੇ ਵੀਕ', 'ਡਿਫਰੈਂਸ' ਵਰਗੇ ਗੀਤਾਂ 'ਚ ਮਾਡਲਿੰਗ ਕਰ ਚੁੱਕੇ ਹਨ।

Punjabi Bollywood Tadka

ਥਿਏਟਰ ਤੋਂ ਬਾਅਦ ਅਜ਼ਮਾਈ ਮਾਡਲਿੰਗ 'ਚ ਕਿਸਮਤ
ਸ਼ੁਰੂਆਤੀ ਦਿਨਾਂ 'ਚ ਸੋਨੀਆ ਮਾਨ ਨੇ ਅੰਮ੍ਰਿਤਸਰ ਦੇ ਥਿਏਟਰ 'ਚ ਵੀ ਕੰਮ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਮਾਡਲਿੰਗ 'ਚ ਹੱਥ ਅਜ਼ਮਾਇਆ ਅਤੇ 'ਮਿਸ ਅੰਮ੍ਰਿਤਸਰ' ਦਾ ਖਿਤਾਬ ਆਪਣੇ ਨਾਂ ਕੀਤਾ।

Punjabi Bollywood Tadka

ਫਿਲਮ 'ਕਹੀਂ ਹੈਂ ਮੇਰਾ ਪਿਆਰ' ਨਾਲ ਕੀਤਾ ਬਾਲੀਵੁੱਡ 'ਚ ਡੈਬਿਊ
ਸੋਨੀਆ ਮਾਨ ਨੇ ਬਾਲੀਵੁੱਡ ਫਿਲਮ 'ਕਹੀਂ ਹੈਂ ਮੇਰਾ ਪਿਆਰ' ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਫਿਲਮ 'ਚ ਉਨ੍ਹਾਂ ਨਾਲ ਬਾਲੀਵੁੱਡ ਐਕਟਰ ਜੈਕੀ ਸ਼ਰਾਫ ਨਜ਼ਰ ਆਏ ਸਨ।

Punjabi Bollywood Tadka

ਇਨ੍ਹਾਂ ਪੰਜਾਬੀ ਫਿਲਮਾਂ 'ਚ ਦਿਖਾ ਚੁੱਕੀ ਹੈ ਅਦਾਕਾਰੀ ਦੇ ਜੌਹਰ
ਬਾਲੀਵੁੱਡ ਤੋਂ ਇਲਾਵਾ ਸੋਨੀਆ ਮਾਨ ਪੰਜਾਬੀ ਫਿਲਮ ਇੰਡਸਟਰੀ 'ਚ ਵੀ ਸਰਗਰਮ ਰਹੀ। ਉਨ੍ਹਾਂ ਨੇ 'ਮੋਟਰ ਮਿੱਤਰਾਂ ਦੀ', '25 ਕਿੱਲੇ', 'ਬੜੇ ਚੰਗੇ ਨੇ ਮੇਰੇ ਯਾਰ ਕਮੀਨੇ' ਵਰਗੀਆਂ ਪੰਜਾਬੀ ਫਿਲਮਾਂ 'ਚ ਅਭਿਨੈ ਕਰਕੇ ਅਦਾਕਾਰੀ ਦੇ ਜੌਹਰ ਦਿਖਾਏ। ਇਸ ਦੇ ਨਾਲ-ਨਾਲ ਸੋਨੀਆ ਮਾਨ ਕਈ ਪੰਜਾਬੀ ਮਿਊਜ਼ਿਕ ਵੀਡੀਓਜ਼ 'ਚ ਵੀ ਨਜ਼ਰ ਆ ਚੁੱਕੀ ਹੈ।

Punjabi Bollywood Tadka

ਸੋਸ਼ਲ ਮੀਡੀਆ 'ਤੇ ਰਹਿੰਦੇ ਸਰਗਰਮ
ਸੋਨੀਆ ਮਾਨ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੇ ਹਨ। ਆਏ ਦਿਨ ਸੋਨੀਆ ਮਾਨ ਆਪਣੀਆਂ ਖੂਬਸੂਰਤ ਤਸਵੀਰਾਂ ਨੂੰ ਲੈ ਕੇ ਚਰਚਾ 'ਚ ਆ ਜਾਂਦੀ ਹੈ। ਇੰਸਟਾਗ੍ਰਾਮ ਅਕਾਊਂਟ 'ਤੇ ਉਨ੍ਹਾਂ ਦੀਆਂ ਹੌਟ ਅਤੇ ਖੂਬਸੂਰਤ ਨੂੰ ਫੈਨਜ਼ ਵਲੋਂ ਵੀ ਕਾਫੀ ਪਸੰਦ ਕੀਤਾ ਜਾਂਦਾ ਹੈ।

Punjabi Bollywood Tadka

ਦੱਸਣਯੋਗ ਹੈ ਕਿ ਸੋਨੀਆ ਮਾਨ ਇਨ੍ਹੀਂ ਦਿਨੀਂ 'ਹੈਪੀ ਹਾਰਡੀ ਐਂਡ ਹੀਰ' ਫਿਲਮ ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਇਸ ਫਿਲਮ 'ਚ ਉਨ੍ਹਾਂ ਨਾਲ ਹਿਮੇਸ਼ ਰੇਸ਼ਮੀਆ ਨਜ਼ਰ ਆਉਣਗੇ। ਦੱਸ ਦਈਏ ਪਹਿਲੀ ਵਾਰ ਹਿਮੇਸ਼ ਰੇਸ਼ਮੀਆ ਫਿਲਮ 'ਹੈਪੀ ਹਾਰਡੀ ਐਂਡ ਹੀਰ' 'ਚ ਦੋਹਰੀ ਭੂਮਿਕਾ 'ਚ ਨਜ਼ਰ ਆਉਣਗੇ। ਇਹ ਫਿਲਮ ਇਕ ਲਵ ਸਟੋਰੀ ਹੋਣ ਵਾਲੀ ਹੈ। ਫਿਲਮ ਨੂੰ ਰਾਕਾ ਨੇ ਡਾਇਰੈਕਟ ਅਤੇ ਕੋਰੀਓਗ੍ਰਾਫ ਕੀਤਾ ਹੈ ਅਤੇ ਦੀਪਸ਼ਿਖਾ ਦੇਸ਼ਮੁਖ ਤੇ ਸਾਬਿਤਾ ਮਾਨਕਚੰਦ ਨੇ ਪ੍ਰੋਡਿਊਸ ਕੀਤਾ ਹੈ। ਸੋਨੀਆ ਮਾਨ ਫਿਲਮ 'ਚ ਹੀਰ ਰੰਧਾਵਾ ਦੀ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ।

Punjabi Bollywood Tadka


Tags: Sonia MannBirthday SpecialPunjabi ModelChandigarh Hackers Laavan Tere NaalYaari TeriApni Bna LaiTochanChoorhey Wali Bahh

Edited By

Sunita

Sunita is News Editor at Jagbani.