FacebookTwitterg+Mail

B'Day Spl : ਸਦਾਬਹਾਰ ਐਕਟਰ ਜਤਿੰਦਰ ਹੋਏ 77 ਸਾਲ ਦੇ

birthday spical jeetendra
07 April, 2019 04:26:06 PM

ਮੁੰਬਈ (ਬਿਊਰੋ) : ਸਦਾਬਹਾਰ ਅਦਾਕਾਰ ਜਤਿੰਦਰ ਬਾਲੀਵੁੱਡ ਦੀਆਂ ਚਰਚਿਤ ਸਖਸ਼ੀਅਤ 'ਚੋਂ ਇਕ ਹਨ। ਜਤਿੰਦਰ ਦਾ ਅੱਜ 77ਵਾਂ ਜਨਮਦਿਨ ਹੈ। ਦੱਸ ਦਈਏ ਕਿ ਜਤਿੰਦਰ ਦਾ ਜਨਮ 7 ਅਪ੍ਰੈਲ 1942 ਨੂੰ ਅੰਮ੍ਰਿਤਸਰ ਵਿਚ ਹੋਇਆ ਸੀ। ਉਨ੍ਹਾਂ ਦਾ ਅਸਲ ਨਾਂ 'ਰਵੀ ਕਪੂਰ' ਸੀ ਪਰ ਭਾਰਤੀ ਸਿਨੇਮਾ 'ਚ ਉਹ ਜਤਿੰਦਰ ਦੇ ਨਾਂ ਨਾਲ ਮਸ਼ਹੂਰ ਹੋਏ। ਜਤਿੰਦਰ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਸਾਲ 1959  'ਚ 'ਵੀ. ਸ਼ਾਂਤਾਰਾਮ' ਦੀ ਫਿਲਮ 'ਨਵਰੰਗ' ਨਾਲ ਕੀਤੀ ਸੀ।

Punjabi Bollywood Tadka

ਇਕ ਤੋਂ ਬਾਅਦ ਇਕ ਹਿੱਟ ਫਿਲਮਾਂ ਦੇਣ ਵਾਲੇ ਜਤਿੰਦਰ ਨੇ ਭਾਰਤੀ ਸਿਨੇਮਾ ਨੂੰ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ, ਜਿਨ੍ਹਾਂ 'ਚ 'ਨਾਗਿਨ', 'ਤੋਫਾ', 'ਹਾਤੀਮਤਾਈ', 'ਮਾਂ', 'ਜਾਨੀ ਦੁਸ਼ਮਨ', 'ਸ਼ੈਸਨਾਗ', 'ਅਰਪਨ', 'ਸਵਰਗ ਸੇ ਸੁੰਦਰ', 'ਫਰਜ਼', 'ਔਲਾਦ', 'ਆਸ਼ਾ', 'ਕੈਦੀ', 'ਸੰਜੋਗ', 'ਘਰ ਸੰਸਾਰ' ਅਤੇ 'ਸਿੰਦੂਰ' ਵਰਗੀਆਂ ਕਈ ਵੱਡੀਆਂ ਫਿਲਮਾਂ ਦੇ ਨਾਂ ਸ਼ਾਮਲ ਹਨ। ਜਤਿੰਦਰ ਨੇ ਆਪਣੀ ਬਾਕਮਾਲ ਅਦਾਕਾਰੀ ਨਾਲ ਦਰਸ਼ਕਾਂ ਨੂੰ ਟੁੰਬਿਆ।

Punjabi Bollywood Tadka
ਦੱਸ ਦਈਏ ਕਿ ਜਤਿੰਦਰ ਨੂੰ ਹੁਣ ਤੱਕ ਕਈ ਵੱਡੇ ਐਵਾਰਡਜ਼ ਨਾਲ ਨਿਵਾਜਿਆ ਜਾ ਚੁੱਕਿਆ ਹੈ। ਉਨ੍ਹਾਂ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਪਤਨੀ ਦਾ ਨਾਂ ਸ਼ੋਭਾ ਕਪੂਰ ਹੈ। ਉਨ੍ਹਾਂ ਦੇ ਇਕ ਬੇਟਾ ਤੇ ਬੇਟੀ ਹਨ। ਉਨ੍ਹਾਂ ਦੇ ਬੇਟੇ ਤੁਸ਼ਾਰ ਕਪੂਰ ਨੇ ਵੀ ਬਾਲੀਵੁੱਡ 'ਚ ਚੰਗਾ ਨਾਂ ਬਣਾਇਆ ਹੈ।

Punjabi Bollywood Tadka

ਬੇਟੀ ਏਕਤਾ ਕਪੂਰ ਨਿਰਮਾਤਾ ਹੈ ਅਤੇ 'ਬਾਲਾਜੀ ਫਿਲਮਜ਼' ਨਾਂ ਦਾ ਪ੍ਰੋਡਕਸ਼ਨ ਹਾਊਸ ਚਲਾਉਂਦੇ ਹਨ। ਜਤਿੰਦਰ 'ਬਾਲਾਜੀ ਫਿਲਮਜ਼' ਦੇ ਚੈਅਰਮੈਨ ਵੀ ਹਨ। 

Image result for jeetendra


Tags: JeetendraBirthday SpicalV ShantaramSanjogAuladMajaalJustice ChaudhryMawaaliBollywood Celebrity

Edited By

Sunita

Sunita is News Editor at Jagbani.