FacebookTwitterg+Mail

ਭਾਜਪਾ ਸੰਸਦ ਮੈਂਬਰ ਹੰਸਰਾਜ ਹੰਸ ਦਾ ਮੋਬਾਇਲ ਚੋਰੀ

bjp mp hans raj hans iphone x stolen during temple procession in old delhi
10 July, 2019 09:34:14 AM

ਨਵੀਂ ਦਿੱਲੀ(ਬਿਊਰੋ)- ਦੁਰਗਾ ਮੰਦਰ ਵਿਚ ਮੂਰਤੀਆਂ ਦੀ ਸਥਾਪਨਾ ਲਈ ਮੰਗਲਵਾਰ ਨੂੰ ਕੱਢੀ ਗਈ ਸ਼ੋਭਾ ਯਾਤਰਾ ਦੌਰਾਨ ਸੂਫੀ ਗਾਇਕ ਅਤੇ ਭਾਜਪਾ ਸੰਸਦ ਮੈਂਬਰ ਹੰਸਰਾਜ ਹੰਸ ਦਾ ਮੋਬਾਇਲ ਚੋਰੀ ਹੋ ਗਿਆ। ਪੁਲਸ ਨੇ ਦੱਸਿਆ ਕਿ ਲੱਗਭਗ ਇਕ ਵਜੇ ਹੰਸਰਾਜ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਦਾ ਮੋਬਾਇਲ ਗਾਇਬ ਹੈ। ਉਨ੍ਹਾਂ ਨੇ ਆਸ-ਪਾਸ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮਿਲਿਆ। ਪੁਲਸ ਘਟਨਾ ਸਬੰਧੀ ਇਲਾਕੇ ਦੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਗਾਲ ਰਹੀ ਹੈ।
Punjabi Bollywood Tadka
ਹੌਜ ਕਾਜੀ ਦੇ ਲਾਲ ਕੂਆਂ ਇਲਾਕੇ ਵਿਚ ਮੰਦਰ ਵਿਚ ਨਵੀਂਆਂ ਮੂਰਤੀਆਂ ਨੂੰ ਸਥਾਪਿਤ ਕਰਨ ਤੋਂ ਬਾਅਦ ਕੱਢੀ ਗਈ ਸ਼ੋਭਾ ਯਾਤਰਾ ਵਿਚ ਭਾਗ ਲੈਣ ਲਈ ਹੰਸ, ਦਿੱਲੀ ਭਾਜਪਾ ਪ੍ਰਮੁੱਖ ਮਨੋਜ ਤਿਵਾਰੀ ਦੇ ਨਾਲ ਆਏ ਸਨ। ਮੰਦਰ ਵਿਚ 30 ਜੂਨ ਨੂੰ ਭੰਨਤੋੜ ਕੀਤੀ ਗਈ ਸੀ।


Tags: BJPHans Raj HansiPhone X StolenDurga Mandirਹੰਸਰਾਜ ਹੰਸ

About The Author

manju bala

manju bala is content editor at Punjab Kesari