ਨਵੀਂ ਦਿੱਲੀ(ਬਿਊਰੋ)- ਦੁਰਗਾ ਮੰਦਰ ਵਿਚ ਮੂਰਤੀਆਂ ਦੀ ਸਥਾਪਨਾ ਲਈ ਮੰਗਲਵਾਰ ਨੂੰ ਕੱਢੀ ਗਈ ਸ਼ੋਭਾ ਯਾਤਰਾ ਦੌਰਾਨ ਸੂਫੀ ਗਾਇਕ ਅਤੇ ਭਾਜਪਾ ਸੰਸਦ ਮੈਂਬਰ ਹੰਸਰਾਜ ਹੰਸ ਦਾ ਮੋਬਾਇਲ ਚੋਰੀ ਹੋ ਗਿਆ। ਪੁਲਸ ਨੇ ਦੱਸਿਆ ਕਿ ਲੱਗਭਗ ਇਕ ਵਜੇ ਹੰਸਰਾਜ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਦਾ ਮੋਬਾਇਲ ਗਾਇਬ ਹੈ। ਉਨ੍ਹਾਂ ਨੇ ਆਸ-ਪਾਸ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮਿਲਿਆ। ਪੁਲਸ ਘਟਨਾ ਸਬੰਧੀ ਇਲਾਕੇ ਦੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਗਾਲ ਰਹੀ ਹੈ।
ਹੌਜ ਕਾਜੀ ਦੇ ਲਾਲ ਕੂਆਂ ਇਲਾਕੇ ਵਿਚ ਮੰਦਰ ਵਿਚ ਨਵੀਂਆਂ ਮੂਰਤੀਆਂ ਨੂੰ ਸਥਾਪਿਤ ਕਰਨ ਤੋਂ ਬਾਅਦ ਕੱਢੀ ਗਈ ਸ਼ੋਭਾ ਯਾਤਰਾ ਵਿਚ ਭਾਗ ਲੈਣ ਲਈ ਹੰਸ, ਦਿੱਲੀ ਭਾਜਪਾ ਪ੍ਰਮੁੱਖ ਮਨੋਜ ਤਿਵਾਰੀ ਦੇ ਨਾਲ ਆਏ ਸਨ। ਮੰਦਰ ਵਿਚ 30 ਜੂਨ ਨੂੰ ਭੰਨਤੋੜ ਕੀਤੀ ਗਈ ਸੀ।