FacebookTwitterg+Mail

ਪੰਜਾਬੀ ਗਾਇਕਾਂ ਤੇ ਸਿਤਾਰਿਆਂ 'ਤੇ ਡੁੱਲ੍ਹੀ ਭਾਜਪਾ

bjp news
26 April, 2019 06:46:00 PM

ਜਲੰਧਰ (ਬਿਊਰੋ) - ਲੋਕ ਸਭਾ ਚੋਣਾਂ ਦੇ ਇਸ ਸੀਜ਼ਨ 'ਚ ਭਾਰਤੀ ਜਨਤਾ ਪਾਰਟੀ ਕਾਫੀ ਮਨੋਰੰਜਕ ਹੁੰਦੀ ਜਾ ਰਹੀ ਹੈ। ਭਾਜਪਾ ਨੇ ਜਿੱਥੇ ਹੰਸ ਰਾਜ ਹੰਸ ਨੂੰ ਐਨ ਮੌਕੇ 'ਤੇ ਦਿੱਲੀ (ਉਤਰੀ ਤੇ ਪੱਛਮੀ) ਤੋਂ ਟਿਕਟ ਦੇ ਕੇ ਉਮੀਦਵਾਰ ਐਲਾਨ ਦਿਤਾ ਹੈ, ਉੱਥੇ ਹੀ ਸੰਨੀ ਦਿਓਲ ਨੂੰ ਵੀ ਪਾਰਟੀ 'ਚ ਸ਼ਾਮਲ ਕਰ ਕੇ ਭਾਜਪਾ ਨੇ ਗੁਰਦਾਸਪੁਰ ਤੋਂ ਉਮੀਦਵਾਰ ਐਲਾਨਿਆ।

ਅੱਜ ਦੀ ਖਬਰ ਇਹ ਹੈ ਕਿ ਭਾਜਪਾ ਨੇ ਮਸ਼ਹੂਰ ਗਾਇਕ ਦਲੇਰ ਮਹਿੰਦੀ ਨੂੰ ਵੀ ਪਾਰਟੀ 'ਚ ਸ਼ਾਮਲ ਕਰ ਲਿਆ ਹੈ ਪਰ ਹਾਲੇ ਤੱਕ ਉਨ੍ਹਾਂ ਨੂੰ ਕਿਥੋਂ ਟਿਕਟ ਦੇ ਕੇ ਚੋਣ ਲੜਾਉਣਗੇ ਇਸ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਹੈ। ਇਨ੍ਹਾਂ ਉਮੀਦਵਾਰਾਂ ਦੀ ਇਕ ਹੋਰ ਦਿਲਚਸਪ ਗੱਲ ਇਹ ਹੈ ਕਿ ਦਲੇਰ ਮਹਿੰਦੀ ਤੇ ਹੰਸ ਰਾਜ ਹੰਸ ਰਿਸ਼ਤੇ ਵਿਚ ਇਕ-ਦੂਜੇ ਦੇ ਕੁੜਮ ਵੀ ਹਨ। ਕਹਿਣ ਦਾ ਭਾਵ ਹੈ ਇਸ ਵਾਰ ਭਾਜਪਾ ਪੰਜਾਬੀ ਗਾਇਕਾਂ ਅਤੇ ਸਿਤਾਰਿਆਂ 'ਤੇ ਡੁੱਲ ਗਈ ਹੈ ਅਤੇ ਹੁਣ ਇਹ ਦੇਖਣਾ ਕਾਫੀ ਦਿਲਚਸਪ ਹੈ ਕਿ ਇਨਾਂ੍ਹ ਸਿਤਾਰਿਆਂ ਨੂੰ ਲੋਕ ਵੋਟਾਂ ਪਾ ਕੇ ਜਿਤਾਉਂਦੇ ਹਨ ਜਾ ਨਹੀਂ।        


Tags: Lok Sabha ElectionSunny DeolHans Raj HansDaler MehndiBollywood Punjabi NewsBollywood Celebrity News in Punjabiਬਾਲੀਵੁੱਡ ਸਮਾਚਾਰ

Edited By

Lakhan

Lakhan is News Editor at Jagbani.