ਲਾਸ ਏਂਜਲਸ (ਬਿਊਰੋ)— ਬਲੈਕ ਚਾਈਨਾ ਨੇ ਹਾਲ ਹੀ 'ਚ ਆਪਣੇ ਮੇਕਅੱਪ ਬ੍ਰੈਂਡ ਲਈ ਟਰਾਂਸਪੇਰੈਂਟ ਆਰੇਂਜ ਕਲਰ ਦੀ ਬਿਕਨੀ 'ਚ ਫੋਟੋਸ਼ੂਟ ਕਰਵਾਇਆ ਹੈ। ਉਸ ਨੇ ਇਹ ਮੇਕਅੱਪ ਬ੍ਰੈਂਡ ਸਾਲ 2011 'ਚ ਸ਼ੁਰੂ ਕੀਤਾ ਸੀ। ਇਸ ਫੋਟੋਸ਼ੂਟ 'ਚ ਉਹ ਕਾਫੀ ਬੋਲਡ ਅੰਦਾਜ਼ 'ਚ ਨਜ਼ਰ ਆ ਰਹੀ ਹੈ। ਇਸ ਤੋਂ ਪਹਿਲਾਂ ਬਲੈਕ ਚਾਈਨਾ ਨੇ ਟਾਪਲੈੱਸ ਤਸਵੀਰਾਂ ਖਿੱਚਵਾਈਆਂ ਸੀ। ਉਹ ਪੇਸ਼ੇ ਤੋਂ ਇਕ ਮਾਡਲ ਤੇ ਬਿਜ਼ਨੈੱਸਵੁਮੈਨ ਹੈ। ਬਲੈਕ ਚਾਈਨਾ ਦਾ ਜਨਮ ਸਾਲ 1988 ਨੂੰ ਹੋਇਆ। ਉਸ ਨੇ ਅਮਰੀਕਾ ਦੇ ਜਾਨਸਨ ਤੇ ਵੇਲਸ ਯੂਨੀਵਰਸਿਟੀ ਤੋਂ ਪੜ੍ਹਾਈ ਪੂਰੀ ਕੀਤੀ। ਸਾਲ 2011 'ਚ ਚਾਈਨਾ ਨੂੰ ਰੈਪਰ ਟਾਇਗਾ ਨੇ ਟੂਰ 'ਤੇ ਜਾਣ ਲਈ ਆਫਰ ਦਿੱਤਾ ਸੀ ਪਰ ਚਾਈਨਾ ਨੇ ਉਸ ਸਮੇਂ ਮਨ੍ਹਾ ਕਰ ਦਿੱਤਾ ਸੀ। ਫਿਰ ਇਕ ਸਾਲ ਬਾਅਦ ਹੀ ਉਹ ਟਾਇਗਾ ਦੀ ਵੀਡਓ 'ਰੈਕ ਸਿਟੀ' 'ਚ ਦਿਸੀ ਤੇ ਇਥੋਂ ਦੋਵਾਂ ਵਿਚਾਲੇ ਰਿਸ਼ਤੇ ਦੀ ਸ਼ੁਰੂਆਤ ਹੋਈ। ਕੁਝ ਦਿਨਾਂ ਬਾਅਦ ਦੋਵੇਂ ਇਕ-ਦੂਜੇ ਤੋਂ ਅਲੱਗ ਹੋ ਗਏ, ਜਿਸ ਤੋਂ ਬਾਅਦ ਸਾਲ 2016 'ਚ ਚਾਈਨਾ, ਰੌਬ ਕਰਦਾਸ਼ੀਅਨ ਨੂੰ ਡੇਟ ਕਰਨ ਲੱਗੀ।