FacebookTwitterg+Mail

ਗੁਰਨਜ਼ਰ ਚੱਠਾ ਦਾ 'ਬਲੈਕ ਐੱਨ ਵਾਈਟ' ਗੀਤ ਬਣਾ ਦੇਵੇਗਾ ਤੁਹਾਨੂੰ ਵੀ ਦੀਵਾਨਾ (ਵੀਡੀਓ)

black n white by gurnazar feat himanshi khurana
21 December, 2017 01:53:07 PM

ਜਲੰਧਰ (ਬਿਊਰੋ)— ਵਰਸੇਟਾਈਲ ਪੰਜਾਬੀ ਗਾਇਕ ਗੁਰਨਜ਼ਰ ਚੱਠਾ ਦਾ ਨਵਾਂ ਗੀਤ 'ਬਲੈਕ ਐੱਨ ਵਾਈਟ' ਰਿਲੀਜ਼ ਹੋ ਗਿਆ ਹੈ, ਜਿਹੜਾ ਤੁਹਾਨੂੰ ਦੀਵਾਨਾ ਬਣਾ ਦੇਵੇਗਾ। 'ਬਲੈਕ ਐੱਨ ਵਾਈਟ' ਇਕ ਬੀਟ ਸੌਂਗ ਹੈ, ਜਿਸ 'ਚ ਗੁਰਨਜ਼ਰ ਨਾਲ ਮਾਡਲ ਹਿਮਾਂਸ਼ੀ ਖੁਰਾਣਾ ਨਜ਼ਰ ਆ ਰਹੀ ਹੈ। ਹਿਮਾਂਸ਼ੀ ਨਾਲ ਗੁਰਨਜ਼ਰ ਦੀ ਕੈਮਿਸਟਰੀ ਗੀਤ 'ਚ ਬੇਹੱਦ ਆਕਰਸ਼ਕ ਹੈ।

ਗੀਤ ਦੇ ਬੋਲ ਵਿਕ ਰਾਣਾ ਨੇ ਲਿਖੇ ਹਨ ਤੇ ਇਸ ਨੂੰ ਸੰਗੀਤ ਗਰੂਵਸਟਰ ਨੇ ਦਿੱਤਾ ਹੈ। ਵੀਡੀਓ ਰਾਅ ਆਈਸ (ਆਸ਼ੀਸ਼ ਰਾਏ ਤੇ ਬੰਟੀ) ਵਲੋਂ ਬਣਾਈ ਗਈ ਹੈ, ਜਿਸ ਦਾ ਫਿਲਮਾਂਕਣ ਸ਼ਾਨਦਾਰ ਹੈ। ਗੀਤ ਸਪੀਡ ਰਿਕਾਰਡਸ ਦੇ ਬੈਨਰ ਹੇਠ ਯੂਟਿਊਬ 'ਤੇ ਰਿਲੀਜ਼ ਹੋਇਆ ਹੈ।


Tags: Black N White Gurnazar Chattha Himanshi Khurana Speed Records Vikk Rana Groovester Raw Eyes