FacebookTwitterg+Mail

ਕਾਲਾ ਹਿਰਨ ਸ਼ਿਕਾਰ ਮਾਮਲੇ 'ਚ ਮੁੜ ਫਸੇ ਸੈਫ ਸਮੇਤ ਇਹ ਸਿਤਾਰੇ, ਨੋਟਿਸ ਜਾਰੀ

blackbuck case saif and 3 other acquitted actors get hc notices
12 March, 2019 10:24:24 AM

ਨਵੀਂ ਦਿੱਲੀ (ਬਿਊਰੋ) : ਕਾਲਾ ਹਿਰਨ ਕੇਸ 'ਚ ਜੋਧਪੁਰ ਹਾਈਕੋਰਟ ਨੇ ਸੈਫ ਅਲੀ ਖਾਨ, ਸੋਨਾਲੀ ਬੇਂਦਰੇ, ਨੀਲਮ ਕੋਠਾਰੀ, ਤੱਬੂ ਅਤੇ ਦੁਸ਼ਯੰਤ ਸਿੰਘ ਨੂੰ ਨੋਟਿਸ ਜਾਰੀ ਕੀਤਾ ਹੈ। ਹੇਠਲੀ ਅਦਾਲਤ ਨੇ ਇਨ੍ਹਾਂ ਸਾਰਿਆਂ ਨੂੰ ਬਰੀ ਕਰ ਦਿੱਤਾ ਸੀ, ਜਿਸ ਤੋਂ ਬਾਅਦ ਸੂਬਾ ਸਰਕਾਰ ਨੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਹਾਈਕੋਰਟ 'ਚ ਚੁਣੌਤੀ ਦਿੱਤੀ ਸੀ। ਅਪ੍ਰੈਲ 2018 'ਚ ਜੋਧਪੁਰ ਦੀ ਇਕ ਅਦਾਲਤ ਨੇ ਅਦਾਕਾਰ ਸਲਮਾਨ ਖਾਨ ਨੂੰ ਸਾਲ 1998 ਦੇ ਕਾਲਾ ਹਿਰਨ ਸ਼ਿਕਾਰ ਮਾਮਲੇ 'ਚ ਦੋਸ਼ੀ ਕਰਾਰ ਦਿੱਤਾ ਸੀ, ਜਦਕਿ ਹੋਰ ਚਾਰ ਦੋਸ਼ੀ ਬਾਲੀਵੁੱਡ ਸਿਤਾਰਿਆਂ ਨੂੰ ਬਰੀ ਕਰ ਦਿੱਤਾ ਸੀ। ਹੁਣ ਇਸ ਕੇਸ ਦੀ ਅਗਲੀ ਸੁਣਵਾਈ ਤਿੰਨ ਅਪ੍ਰੈਲ ਨੂੰ ਹੋਵੇਗੀ।

'ਹਮ ਸਾਥ ਸਾਥ ਹੈ' ਦੀ ਸ਼ੂਟਿੰਗ ਦੌਰਾਨ ਵਾਪਰੀ ਇਹ ਘਟਨਾ

ਜ਼ਿਕਰਯੋਗ ਹੈ ਕਿ, ਸਾਲ 1999 'ਚ ਰਿਲੀਜ਼ ਹੋਈ ਫਿਲਮ 'ਹਮ ਸਾਥ ਸਾਥ ਹੈ' ਦੀ ਸ਼ੂਟਿੰਗ ਦੌਰਾਨ ਸਲਮਾਨ ਖਾਨ 'ਤੇ ਹਿਰਨਾਂ ਦਾ ਸ਼ਿਕਾਰ ਕਰਨ ਦਾ ਦੋਸ਼ ਲੱਗਾ ਸੀ। 1 ਅਤੇ 2 ਅਕਤੂਬਰ 1998 ਦੀ ਰਾਤ ਫਿਲਮ ਦੀ ਸ਼ੂਟਿੰਗ ਦੌਰਾਨ ਜੋਧਪੁਰ ਕੋਲ ਕਾਂਕਣੀ 'ਚ ਦੋ ਕਾਲੇ ਹਿਰਨ ਦੇ ਸ਼ਿਕਾਰ ਦਾ ਦੋਸ਼ ਸੀ। ਸ਼ੂਟਿੰਗ ਦੌਰਾਨ ਸਲਮਾਨ ਖਾਨ ਨਾਲ ਸੈਫ ਅਲੀ ਖਾਨ, ਸੋਨਾਲੀ ਬੇਂਦਰੇ, ਤੱਬੂ, ਨੀਲਮ ਕੋਠਾਰੀ ਵੀ ਮੌਜੂਦ ਸਨ। ਫਿਲਮ ਦੀ ਸ਼ੂਟਿੰਗ ਦੌਰਾਨ ਸਲਮਾਨ ਖਾਨ 'ਤੇ ਹਿਰਨਾਂ ਦੇ ਸ਼ਿਕਾਰ ਦੇ ਤਿੰਨ ਕੇਸ ਚਲੇ।

ਹਿਰਨਾਂ ਦੇ ਮ੍ਰਿਤਕ ਸਰੀਰਾਂ ਦਾ ਦੋ ਵਾਰ ਹੋਇਆ ਪੋਸਟਮਾਰਟਮ 

ਦੱਸਣਯੋਗ ਹੈ ਕਿ ਇਸ ਅਰਜੀ 'ਚ ਹਿਰਨਾਂ ਦਾ ਪੋਸਟਮਾਰਟਮ ਕਰਨ ਵਾਲੇ ਡਾਕਟਰ ਖਿਲਾਫ ਐੱਫ. ਆਈ. ਆਰ ਅਤੇ ਚਾਰਚਸ਼ੀਟ ਦੀ ਪੂਰੀ ਪਤਰੈਲੀ ਨੂੰ ਕੋਰਟ 'ਚ ਪ੍ਰਦਰਸ਼ਿਤ ਕਰਨ ਦੀ ਬੇਨਤੀ ਕੀਤੀ ਗਈ ਹੈ। ਅਸਲ 'ਚ ਹਿਰਨਾਂ ਦੇ ਮ੍ਰਿਤ ਸਰੀਰਾਂ ਦਾ ਪਹਿਲੀ ਵਾਰ ਪੋਸਟਮਾਰਟਮ ਕਰਨ ਵਾਲੇ ਡਾਕਟਰ ਨੇ ਗੋਲੀਆਂ ਨਾਲ ਬਣੇ ਜਖਮਾਂ ਨੂੰ ਕੁੱਤਿਆਂ ਦੇ ਕੱਟਣ ਦਾ ਨਿਸ਼ਾਨ ਦੱਸਿਆ ਸੀ। ਇਸ 'ਤੇ ਹਿਰਨ ਦੇ ਸਰੀਰਾਂ ਦਾ ਦੂਜੀ ਵਾਰ ਪੋਸਟਮਾਰਟਮ ਕਰਵਾਇਆ ਗਿਆ। ਹਾਲਾਂਕਿ ਦੂਜੇ ਪੋਸਟਮਾਰਟਮ 'ਚ ਗੋਲੀਆਂ ਦੇ ਨਿਸ਼ਾਨ ਹੋਣ ਦੀ ਪੁਸ਼ਟੀ ਹੋ ਗਈ ਸੀ। 

ਪੋਸਟਮਾਰਟਮ ਤੋਂ ਬਾਅਦ ਡਾਕਟਰ ਖਿਲਾਫ ਹੋਈ ਸੀ ਐੱਫ. ਆਈ. ਆਰ ਦਰਜ

ਇਸ ਤੋਂ ਬਾਅਦ ਪਹਿਲੇ ਪੋਸਟਮਾਰਟਮ ਕਰਨ ਵਾਲੇ ਡਾਕਟਰ ਖਿਲਾਫ ਐੱਫ. ਆਈ. ਆਰ ਦਰਜ ਕੀਤੀ ਗਈ ਸੀ। ਜੋਧਪੁਰ ਪਾਲੀ ਰੋਡ 'ਤੇ ਕਾਂਕਾਣੀ ਪਿੰਡ 'ਚ ਹੋਏ ਦੋ ਕਾਲੇ ਹਿਰਨਾਂ ਦੇ ਸ਼ਿਕਾਰ ਦੇ ਮਾਮਲੇ 'ਚ ਸਲਮਾਨ ਖਾਨ ਨਾਲ ਸੈਫ ਅਲੀ ਖਾਨ, ਤੱਬੂ, ਨੀਲਮ ਅਤੇ ਸੋਨਾਲੀ ਬੇਂਦਰੇ ਵੀ ਦੋਸ਼ੀ ਹਨ। ਇਨ੍ਹਾਂ ਫਿਲਮੀ ਕਲਾਕਾਰਾਂ 'ਤੇ ਸਲਮਾਨ ਨੂੰ ਸ਼ਿਕਾਰ ਲਈ ਉਕਸਾਉਣ ਦਾ ਦੋਸ਼ ਹੈ।


Tags: Saif Ali KhanBlackbuck CaseHC noticesTabuSonali BendreNeelamRajasthan High CourtSalman Khan

Edited By

Sunita

Sunita is News Editor at Jagbani.