FacebookTwitterg+Mail

Blackbuck case : 5 ਸਾਲ ਦੀ ਸਜ਼ਾ ਖਿਲਾਫ ਸਲਮਾਨ ਦੀ ਅਪੀਲ 'ਤੇ ਅੱਜ ਹੋਵੇਗੀ ਸੁਣਵਾਈ

blackbuck poaching case salman khan
03 April, 2019 02:09:17 PM

ਜੋਧਪੁਰ (ਬਿਊਰੋ) — ਕਾਲਾ ਹਿਰਨ ਸ਼ਿਕਾਰ ਮਾਮਲੇ 'ਚ ਟਰਾਇਲ ਕੋਰਟ ਤੋਂ ਮਿਲੀ ਪੰਜਸਾਲ ਦੀ ਸਜ਼ਾ ਦੇ ਵਿਰੁੱਧ ਫਿਲਮ ਅਭਿਨੇਤਾ ਸਲਮਾਨ ਖਾਨ ਦੀ ਅਪੀਲ 'ਤੇ ਅੱਜ ਸੁਣਵਾਈ ਹੋਵੇਗੀ। ਇਸ ਤੋਂ ਇਲਾਵਾ ਆਰਮਜ਼ ਐਕਟ 'ਚ ਸਲਮਾਨ ਖਾਨ ਨੂੰ ਅਤੇ ਸਹਿ ਦੋਸ਼ੀਆਂ ਨੂੰ ਬਰੀ ਕੀਤੇ ਜਾਣ ਦੇ ਖਿਲਾਫ ਰਾਜ ਸਰਕਾਰ ਦੀ ਅਪੀਲ 'ਤੇ ਸੁਣਵਾਈ ਹੋਵੇਗੀ। 

ਜੋਧਪੁਰ ਸ਼ਹਿਰ ਦੇ ਨੇੜੇ ਕਾਂਕਾਣੀ ਪਿੰਡ ਦੀ ਸਰਹੱਦ 'ਤੇ ਸਾਲ 1998 'ਚ ਤਿੰਨ ਕਾਲੇ ਹਿਰਨਾਂ ਦਾ ਸ਼ਿਕਾਰ ਕਰਨ ਦੇ ਮਾਮਲੇ 'ਚ ਟਰਾਇਲ ਕੋਰਟ ਨੇ 5 ਅਪ੍ਰੈਲ ਨੂੰ ਆਪਣਾ ਫੈਸਲਾ ਸੁਣਾਉਂਦੇ ਹੋਏ ਸਲਮਾਨ ਖਾਨ ਨੂੰ ਦੋਸ਼ੀ ਕਰਾਰ ਦਿੱਤਾ ਸੀ। ਉਨ੍ਹਾਂ ਨੂੰ ਇਸ ਮਾਮਲੇ 'ਚ 5 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਇਸ ਸਜ਼ਾ ਖਿਲਾਫ ਸਲਮਾਨ ਖਾਨ ਦੀ ਅਪੀਲ 'ਤੇ ਅੱਜ ਜਿਲਾ ਅਤੇ ਸੈਸ਼ਨ ਜਿਲਾ ਜੋਧਪੁਰ ਜੱਜ ਚੰਦਰ ਕੁਮਾਰ ਸੋਨਗਰਾ ਦੀ ਕੋਰਟ 'ਚ ਸੁਣਵਾਈ ਹੋਵੇਗੀ। ਅੱਜ ਸੁਣਵਾਈ ਦੌਰਾਨ ਸਲਮਾਨ ਖਾਨ ਦੇ ਵਕੀਲ ਮਹੇਸ਼ ਬੋਢਾ ਤੇ ਹਸਤੀਮਲ ਸਾਰਸਵਤ ਸਲਮਾਨ ਖਾਨ ਦਾ ਪੱਖ ਰੱਖਣਗੇ, ਉਥੇ ਹੀ ਸਰਕਾਰ ਵਲੋਂ ਜਨਤਕ ਅਧਿਕਾਰੀ ਪੋਕਰਰਾਮ ਬਿਸ਼ਨੋਈ ਪੈਰਵੀ ਕਰੇਗਾ। 

ਵਧ ਸਕਦੀਆਂ ਹਨ ਨੀਲਮ, ਤੱਬੂ, ਸੋਨਾਲੀ ਤੇ ਸੈਫ ਦੀਆਂ ਮੁਸ਼ਕਿਲਾਂ

ਕਾਂਕਾਣੀ ਫਿਲਮ ਸ਼ਿਕਾਰ ਮਾਮਲੇ 'ਚ ਸਲਮਾਨ ਖਾਨ ਨੂੰ ਸਜ਼ਾ ਦਿੱਤੇ ਜਾਣ ਤੇ ਸਹਿ-ਦੋਸ਼ੀ ਸੈਫ ਅਲੀ ਖਾਨ, ਨੀਲਮ, ਤੱਬੂ, ਸੋਨਾਲੀ ਬੇਂਦਰੇ ਤੇ ਦੁਸ਼ਯੰਤ ਸਿੰਘ ਨੂੰ ਸੰਦੇਹ ਦਾ ਲਾਭ ਦਿੰਦੇ ਹੋਏ ਸੀ. ਜੇ. ਐੱਮ. ਗ੍ਰਾਮੀਣ ਕੋਰਟ ਨੇ ਬਰੀ ਕਰ ਦਿੱਤਾ ਸੀ, ਜਿਸ ਦੇ ਖਿਲਾਫ ਬਿਸ਼ਨੋਈ ਸਮਾਜ ਵਲੋਂ ਜਿਲਾ ਤੇ ਜੋਧਪੁਰ ਕੋਰਟ 'ਚ ਇਕ ਅਪੀਲ ਪੇਸ਼ ਕੀਤੀ ਗਈ ਸੀ, ਜਿਸ ਅਪੀਲ 'ਤੇ ਅੱਜ ਸੁਣਵਾਈ ਹੋਵੇਗੀ। ਬਿਸ਼ਨੋਈ ਸਮਾਜ ਵਲੋਂ ਐਡਵੋਕੇਟ ਮਹਿਪਾਲ ਬਿਸ਼ਨੋਈ ਪਾਰਟੀ ਦਾ ਪੱਖ ਰੱਖਣਗੇ। 


Tags: Blackbuck Poaching CaseSalman KhanRajasthan High CourtKankaniJodhpurSaif Ali KhanTabuSonali BendreNeelam

Edited By

Sunita

Sunita is News Editor at Jagbani.