FacebookTwitterg+Mail

Box Office : 'ਬਲੈਕਮੇਲ' ਦੀ ਦੂਜੇ ਦਿਨ ਦੀ ਕਮਾਈ ਆਇਆ ਉਛਾਲ, ਜਾਣੋ ਕਲੈਕਸ਼ਨ

blackmail
08 April, 2018 06:47:15 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਇਰਫਾਨ ਖਾਨ ਅਤੇ ਕੀਰਤੀ ਕੁਲਹਾਰੀ ਦੀ ਫਿਲਮ 'ਬਲੈਕਮੇਲ' ਦਾ ਪ੍ਰਸ਼ੰਸਕਾਂ ਨੂੰ ਕਾਫੀ ਸਮੇਂ ਤੋਂ ਇੰਤਜ਼ਾਰ ਸੀ। ਸ਼ੁਕਰਵਾਰ ਨੂੰ ਰਿਲੀਜ਼ ਹੋਈ ਇਸ ਫਿਲਮ ਨੇ ਭਾਰਤੀ ਬਾਕਸ ਆਫਿਸ 'ਤੇ ਪਹਿਲੇ ਦਿਨ ਸ਼ੁਕਰਵਾਰ 2.81 ਕਰੋੜ ਦੀ ਕਮਾਈ ਕੀਤੀ ਸੀ, ਉੱਥੇ ਹੀ ਫਿਲਮ ਦੀ ਦੂਜੇ ਦਿਨ ਦੀ ਕਮਾਈ 'ਚ 37.01% ਉਛਾਲ ਦੇਖਣ ਨੂੰ ਮਿਲਿਆ ਹੈ। ਫਿਲਮ ਨੇ ਦੂਜੇ ਦਿਨ ਸ਼ਨੀਵਾਰ 3.85 ਕਰੋੜ ਦੀ ਕਮਾਈ ਕਰ ਲਈ ਹੈ। ਫਿਲਮ ਨੇ ਬਾਕਸ ਆਫਿਸ 'ਤੇ 2 ਦਿਨਾਂ 'ਚ 6.66 ਕਰੋੜ ਦਾ ਕਾਰੋਬਾਰ ਕਰ ਲਿਆ ਹੈ। ਟ੍ਰੇਡ ਐਨਾਲਿਸਟ ਤਰਣ ਆਦਰਸ਼ ਨੇ ਟਵੀਟ ਰਾਹੀਂ ਫਿਲਮ ਦੀ ਕਮਾਈ ਦੇ ਅੰਕੜੇ ਸ਼ੇਅਰ ਕੀਤੇ ਹਨ। ਇਸ ਫਿਲਮ ਨੂੰ ਭਾਰਤ 'ਚ 1,550 ਅਤੇ ਵਿਦੇਸ਼ਾਂ 'ਚ 311 ਸਕ੍ਰੀਨਜ਼ 'ਤੇ ਰਿਲੀਜ਼ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ 'ਬਲੈਕਮੇਲ' ਦਾ ਨਿਰਦੇਸ਼ਨ ਅਭਿਨਯ ਦੇਵ ਨੇ ਕੀਤਾ ਹੈ। ਫਿਲਮ 'ਚ ਇਰਫਾਨ ਖਾਨ, ਕੀਰਤੀ ਕੁਲਹਾਰੀ, ਦਿਵਿਆ ਦੱਤਾ, ਪ੍ਰਦੂਮਨ ਸਿੰਘ, ਅਰੁਨੋਦਏ ਸਿੰਘ, ਗਜਰਾਜ ਰਾਓ ਵਰਗੇ ਸਟਾਰਜ਼ ਅਹਿਮ ਭੂਮਿਕਾ 'ਚ ਹਨ। ਜਾਣਕਾਰੀ ਮੁਤਾਬਕ ਫਿਲਮ ਦਾ ਬਜਟ 18 ਕਰੋੜ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਹੁਣ ਇਹ ਉਮੀਦੇ ਕਰਦੇ ਹਾਂ ਕਿ ਇਹ ਫਿਲਮ ਵੀਕੈਂਡ ਤੱਕ ਬਾਕਸ ਆਫਿਸ 'ਤੇ ਚੰਗਾ ਕਾਰੋਬਾਰ ਕਰਨ 'ਚ ਸਫਲ ਰਹੇਗੀ।


Tags: Irrfan Khan Kirti Kulhari Arunoday Singh Blackmail Box Office Hindi Film

Edited By

Kapil Kumar

Kapil Kumar is News Editor at Jagbani.