FacebookTwitterg+Mail

Box Office : ਵੀਕੈਂਡ 'ਚ 'ਬਲੈਕਮੇਲ' ਨੇ ਕੀਤਾ ਇੰਨੇ ਕਰੋੜ ਦਾ ਕਾਰੋਬਾਰ

blackmail
10 April, 2018 07:22:55 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਇਰਫਾਨ ਖਾਨ ਅਤੇ ਕੀਰਤੀ ਕੁਲਹਾਰੀ ਦੀ ਫਿਲਮ 'ਬਲੈਕਮੇਲ' ਦਾ ਪ੍ਰਸ਼ੰਸਕਾਂ ਨੂੰ ਕਾਫੀ ਸਮੇਂ ਤੋਂ ਇੰਤਜ਼ਾਰ ਸੀ। ਪਿੱਛਲੇ ਹਫਤੇ ਰਿਲੀਜ਼ ਹੋਈ ਇਸ ਫਿਲਮ ਦੀ ਰਫਤਾਰ ਬਾਕਸ ਆਫਿਸ 'ਤੇ ਕਾਫੀ ਘੱਟ ਹੈ। ਤੁਹਾਨੂੰ ਦੱਸ ਦੇਈਏ ਫਿਲਮ ਨੇ ਪਹਿਲੇ ਪਹਿਲੇ ਦਿਨ ਸ਼ੁਕਰਵਾਰ 2.81 ਕਰੋੜ, ਦੂਜੇ ਦਿਨ ਸ਼ਨੀਵਾਰ 3.85 ਕਰੋੜ ਅਤੇ ਤੀਜੇ ਦਿਨ ਐਤਵਾਰ 4.56 ਕਰੋੜ ਦੀ ਕਮਾਈ ਕਰ ਲਈ ਹੈ। ਫਿਲਮ ਨੇ ਕੁੱਲ ਮਿਲਾ ਕੇ ਪਹਿਲੇ ਵੀਕੈਂਡ 'ਚ 11.22 ਕਰੋੜ ਦਾ ਕਾਰੋਬਾਰ ਕਰ ਲਿਆ ਹੈ। ਟਰੇਡ ਐਨਾਲਿਸਟ ਤਰਣ ਆਦਰਸ਼ ਨੇ ਟਵੀਟ ਰਾਹੀਂ ਫਿਲਮ ਦੀ ਕਮਾਈ ਦੇ ਅੰਕੜੇ ਸ਼ੇਅਰ ਕੀਤੇ ਹਨ। ਇਸ ਫਿਲਮ ਨੂੰ ਭਾਰਤ 'ਚ 1,550 ਅਤੇ ਵਿਦੇਸ਼ਾਂ 'ਚ 311 ਸਕ੍ਰੀਨਜ਼ 'ਤੇ ਰਿਲੀਜ਼ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ 'ਬਲੈਕਮੇਲ' ਦਾ ਨਿਰਦੇਸ਼ਨ ਅਭਿਨਯ ਦੇਵ ਨੇ ਕੀਤਾ ਹੈ। ਫਿਲਮ 'ਚ ਇਰਫਾਨ ਖਾਨ, ਕੀਰਤੀ ਕੁਲਹਾਰੀ, ਦਿਵਿਆ ਦੱਤਾ, ਪ੍ਰਦੂਮਨ ਸਿੰਘ, ਅਰੁਨੋਦਏ ਸਿੰਘ, ਗਜਰਾਜ ਰਾਓ ਵਰਗੇ ਸਟਾਰਜ਼ ਅਹਿਮ ਭੂਮਿਕਾ 'ਚ ਹਨ। ਜਾਣਕਾਰੀ ਮੁਤਾਬਕ ਫਿਲਮ ਦਾ ਬਜਟ 18 ਕਰੋੜ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਹੁਣ ਇਹ ਉਮੀਦੇ ਕਰਦੇ ਹਾਂ ਕਿ ਇਹ ਫਿਲਮ ਆਉਣ ਵਾਲੇ ਦਿਨਾਂ 'ਚ ਬਾਕਸ ਆਫਿਸ 'ਤੇ ਚੰਗਾ ਕਾਰੋਬਾਰ ਕਰਨ 'ਚ ਸਫਲ ਰਹੇਗੀ।


Tags: Irrfan Khan Kirti Kulhari Arunoday Singh Blackmail Box Office Hindi Film

Edited By

Kapil Kumar

Kapil Kumar is News Editor at Jagbani.