FacebookTwitterg+Mail

ਅਦਾਕਾਰ ਨੇ ਪਤਨੀ ਨੂੰ ਪ੍ਰੇਮੀ ਨਾਲ ਦੇਖਿਆ ਇਤਰਾਜ਼ਯੋਗ ਹਾਲਤ 'ਚ, ਕਰਨ ਲੱਗੇ 'ਬਲੈਕਮੇਲ'

blackmail trailer release
22 February, 2018 02:51:08 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰ ਇਰਫਾਨ ਖਾਨ ਦੀ ਆਉਣ ਵਾਲੀ ਫਿਲਮ 'ਬਲੈਕਮੇਲ' ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਇਸ ਤੋਂ ਪਹਿਲਾਂ ਫਿਲਮ ਦਾ ਟੀਜ਼ਰ ਆਇਆ ਸੀ, ਜਿਸ 'ਚ ਇਰਫਾਨ ਖਾਨ ਸੈਮੀ ਨਿਊਡ ਹਾਲਤ 'ਚ ਸਿਰ 'ਤੇ ਅੰਡਰ ਗਾਰਮੇਟਸ ਦਾ ਕੈਰੀ ਬੈਗ ਤੇ ਪੈਰਾਂ 'ਚ ਆਕਸਫਾਰਡ ਸ਼ੂਜ਼ ਪਾ ਕੇ ਭੱਜਦੇ ਹੋਏ ਦਿਖ ਰਹੇ ਹਨ। ਫਿਲਮ ਦੀ ਕਹਾਣੀ ਆਪਣੇ ਨਾਂ ਮੁਤਾਬਕ 'ਬਲੈਕਮੇਲ' ਕੀਤੇ ਜਾਣ 'ਤੇ ਆਧਾਰਿਤ ਹੈ। ਟਰੇਲਰ 'ਚ ਇਰਫਾਨ ਆਪਣੀ ਪਤਨੀ ਨੂੰ ਕਿਸੇ ਹੋਰ ਨਾਲ ਸੰਬੰਧ ਬਣਾਉਂਦੇ  ਹੋਏ ਦੇਖਦੇ ਹਨ, ਜਿਸ ਤੋਂ ਬਾਅਦ ਉਹ ਉਸ ਸ਼ਖਸ ਨੂੰ ਹੀ ਬਲੈਕਮੇਲ ਕਰਨ ਲੱਗ ਜਾਂਦੇ ਹਨ। ਕਹਾਣੀ 'ਚ ਟਵਿਸਟ ਉਸ ਸਮੇਂ ਆਉਂਦਾ ਹੈ, ਜਦੋਂ ਲੋਕਾਂ ਨੂੰ ਪਤਾ ਚੱਲ ਜਾਂਦਾ ਹੈ ਕਿ ਇਰਫਾਨ ਹੀ ਬਲੈਕਮੇਲਰ ਹਨ।

ਟਰੇਲਰ ਨੇ ਫਿਲਮ ਨੂੰ ਲੈ ਕੇ ਉਤਸੁਕਤਾ ਜਗਾ ਦਿੱਤੀ ਹੈ। ਫਿਲਮ ਦੇ ਨਿਰਦੇਸ਼ਕ ਅਭਿਨੈ ਦੇਵ ਹਨ, ਜਿਨ੍ਹਾਂ ਨੇ ਇਸ ਤੋਂ ਪਹਿਲਾਂ 'ਦੇਲ੍ਹੀ ਬੇਲੀ' ਨੂੰ ਨਿਰਦੇਸ਼ਿਤ ਕੀਤੀ ਸੀ। ਇਹ ਫਿਲਮ 6 ਅਪ੍ਰੈਲ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਸ ਫਿਲਮ ਤੋਂ ਪਹਿਲਾਂ ਇਰਫਾਨ ਖਾਨ 'ਕਰੀਬ ਕਰੀਬ ਸਿੰਗਲ' 'ਚ ਨਜ਼ਰ ਆਏ ਸਨ, ਜਿਸ ਨੂੰ ਕਾਫੀ ਪ੍ਰਸ਼ੰਸਾ ਹੋਈ ਸੀ। ਫਿਲਹਾਲ ਇਰਫਾਨ ਖਾਨ ਨਿਰਦੇਸ਼ਕ ਵਿਸ਼ਾਲ ਭਰਜਵਾਜ ਦੀ ਫਿਲਮ ਦੀ ਸ਼ੂਟਿੰਗ ਕਰ ਰਹੇ ਹਨ। ਜਾਣਕਾਰੀ ਮੁਤਾਬਕ ਇਰਫਾਨ ਨੂੰ ਪੀਲੀਆ ਹੋ ਗਿਆ ਹੈ, ਜਿਸ ਕਾਰਨ ਫਿਲਮ ਦੀ ਸ਼ੂਟਿੰਗ ਰੋਕਣੀ ਪਈ ਹੈ।


Tags: Blackmail TrailerIrrfan KhanQarib Qarib SinglleVishal Bhardwajਇਰਫਾਨ ਖਾਨ ਬਲੈਕਮੇਲ

Edited By

Chanda Verma

Chanda Verma is News Editor at Jagbani.