ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਅਦਾਕਾਰਾ ਬੌਬੀ ਡਾਰਲਿੰਗ ਨੇ ਪਿਛਲੇ ਸਾਲ ਫਰਵਰੀ 'ਚ ਭੋਪਾਲ ਦੇ ਇਕ ਬਿਜ਼ਨੈੱਸਮੈਨ ਰਮਣਿਕ ਨਾਲ ਵਿਆਹ ਕਰਵਾਇਆ ਸੀ। ਉਸ ਨੇ ਹਾਲ ਹੀ 'ਚ ਦਿੱਲੀ ਪੁਲਸ 'ਚ ਆਪਣੇ ਪਤੀ ਖਿਲਾਫ ਧਰੇਲੂ ਹਿੰਸਾ, ਗੈਰ ਕੁਦਰਤੀ ਸਰੀਰਕ ਸੰਬੰਧ ਤੇ ਦਾਜ ਲਈ ਜ਼ੋਰ ਜ਼ਬਰਦਸਤੀ ਕਰਨ ਦਾ ਮਾਮਲਾ ਦਰਜ ਕਰਵਾਇਆ ਹੈ। ਖਬਰਾਂ ਮੁਤਾਬਕ ਬੌਬੀ ਦੇ ਪਤੀ ਪਿਛਲੇ 2 ਦਿਨ ਤੋਂ ਜੇਲ 'ਚ ਹੈ। ਬੌਬੀ ਨੇ ਇਕ ਇੰਟਰਵਿਊ 'ਚ ਦੱਸਿਆ ਕਿ ਅੱਜ ਪਤੀ ਦਾ ਜੇਲ 'ਚ ਤੀਜਾ ਦਿਨ ਹੈ। ਦਿੱਲੀ ਪੁਲਸ ਨੇ ਰਮਣਿਕ ਨੂੰ 11 ਮਈ ਨੂੰ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ ਉਸ ਨੇ ਦਿੱਲੀ ਪੁਲਸ ਸਾਹਮਣੇ ਅਰਜੀ ਦਿੱਤੀ ਸੀ, ਜਿਸ ਨੂੰ ਰਿਜੈਕਟ ਕਰ ਦਿੱਤਾ ਗਿਆ। ਸ਼ੁੱਕਰ ਹੈ ਮੈਂ ਆਪਣੀ ਗੱਲ ਸਾਬਿਤ ਕਰਨ 'ਚ ਕਾਮਯਾਬ ਰਹੀ।'' ਬੌਬੀ ਨੇ ਇਸ ਤੋਂ ਪਹਿਲਾਂ ਇਕ ਇੰਟਰਵਿਊ 'ਚ ਕਿਹਾ ਸੀ ਕਿ ਰਮਣਿਕ ਸ਼ਰਾਬ ਪੀ ਕੇ ਮੈਨੂੰ ਕੁੱਟਦਾ ਹੈ ਤੇ ਮੇਰੇ 'ਤੇ ਹਰ ਦੂਜੇ ਮਰਦ ਨਾਲ ਨਜਾਇਜ਼ ਸੰਬੰਧ ਰੱਖਣ ਦੇ ਦੋਸ਼ ਲਾਉਂਦਾ ਹੈ। ਬੌਬੀ ਨੇ ਆਪਣੇ ਪਤੀ 'ਤੇ ਸੰਪਤੀ ਤੇ ਪੈਸੇ ਖੋਹਣ ਦਾ ਦੋਸ਼ ਵੀ ਲਾਇਆ। ਦੱਸਣਯੋਗ ਹੈ ਕਿ ਬੌਬੀ ਦਾ ਕਹਿਣਾ ਸੀ ਕਿ ਰਮਣਿਕ ਨੇ ਮੈਨੂੰ ਮੁੰਬਈ ਵਾਲੇ ਫਲੈਟ 'ਚ ਕੋ-ਆਨਰਸ਼ਿਪ ਦੇਣ ਤੇ ਭੋਪਾਲ ਵਾਲੇ ਪੇਂਟਹਾਊਸ 'ਚ ਹਿੱਸਾ ਦੇਣ ਲਈ ਫੋਰਸ/ਦਬਾਅ ਪਾਇਆ। ਉਸ ਨੇ ਵਿਆਹ ਤੋਂ ਠੀਕ ਬਾਅਦ ਮੇਰੇ ਪੈਸਿਆਂ ਨਾਲ ਜ਼ਬਰਦਸਤੀ ਇਕ ਐੱਸ. ਯੂ. ਵੀ. ਕਾਰ ਖਰੀਦ ਲਈ। ਹੁਣ ਮੇਰੇ ਕੋਲ ਕੁਝ ਵੀ ਨਹੀਂ ਬਚਿਆ। ਮੇਰਾ ਪਤੀ ਬਿਲਡਿੰਗ ਦੇ ਗਾਡਰਸ ਨੂੰ ਪੈਸੇ ਦਿੰਦਾ ਹੈ ਤਾਂ ਕਿ ਉਹ ਮੇਰੇ 'ਤੇ ਨਜ਼ਰ ਰੱਖ ਸਕਣ।