ਮੁੰਬਈ(ਬਿਊਰੋ)— 'ਦੁਨੀਆ ਹਸੀਨੋਂ ਕਾ ਮੇਲਾ', 'ਤੇਰਾ ਰੰਗ ਬੱਲੇ-ਬੱਲੇ', 'ਹਮਕੋ ਸਿਰਫ ਤੁਮਸੇ ਪਿਆਰ ਹੈ' ਵਰਗੇ ਗੀਤ ਸੁਣਦੇ ਹੀ ਬੌਬੀ ਦਿਓਲ ਦਾ ਚਿਹਰਾ ਸਾਹਮਣੇ ਆ ਜਾਂਦਾ ਹੈ। 90 ਦੇ ਦਹਾਕੇ ਦੇ ਇਹ ਸੁਪਰਹਿੱਟ ਗੀਤ ਹਨ ਜਿਨ੍ਹਾਂ ਨੂੰ ਲੋਕ ਅੱਜ ਵੀ ਸੁਣਨਾ ਪਸੰਦ ਕਰਦੇ ਹਨ। ਸਿਨੇਮਾਜਗਤ 'ਚ ਧਰਮਿੰਦਰ ਦੇ ਬੇਟੇ ਨੂੰ 24 ਸਾਲ ਹੋ ਚੁੱਕੇ ਹਨ। ਆਓ ਅੱਜ ਅਸੀਂ ਤੁਹਾਨੂੰ ਬੌਬੀ ਦਿਓਲ ਦੇ 50ਵੇਂ ਜਨਮਦਿਨ 'ਤੇ ਦਿਖਾਉਂਦੇ ਹਾਂ ਕੁਝ ਅਣਦੇਖੀਆਂ ਤਸਵੀਰਾਂ।
ਇਸ ਤਸਵੀਰ 'ਚ ਬੌਬੀ ਦਿਓਲ ਦੋ ਵੱਖ-ਵੱਖ ਅੰਦਾਜ਼ 'ਚ ਨਜ਼ਰ ਆ ਰਹੇ ਹਨ। ਇਕ ਤਸਵੀਰ 'ਚ ਬੌਬੀ ਦੇ ਵੱਡੇ ਭਰਾ ਸਨੀ ਦਿਓਲ ਨੇ ਉਨ੍ਹਾਂ ਨੂੰ ਮੋਢੇ 'ਤੇ ਬਿਠਾਇਆ ਹੈ। ਇਸ ਦੇ ਨਾਲ ਹੀ ਦੂਜੀ ਤਸਵੀਰ 'ਚ ਬੌਬੀ ਨੂੰ ਧਰਮਿੰਦਰ ਨਾਲ ਫਿਲਮ ਦੇ ਸੈੱਟ 'ਤੇ ਦੇਖਿਆ ਜਾ ਸਕਦਾ ਹੈ।
ਇਸ ਤਸਵੀਰ 'ਚ ਬੌਬੀ ਦਿਓਲ ਧਰਮਿੰਦਰ ਨਾਲ ਖੇਡਦੇ ਹੋਏ ਨਜ਼ਰ ਆ ਰਹੇ ਹਨ।
ਇਹ ਤਸਵੀਰ ਬੌਬੀ ਦਿਓਲ ਦੀ ਧਰਮਿੰਦਰ ਅਤੇ ਮਾਂ ਪ੍ਰਕਾਸ ਕੌਰ ਨਾਲ ਹੈ। ਇਸ ਤਸਵੀਰ 'ਚ ਬੌਬੀ ਦੋਵਾਂ ਨਾਲ ਪੋਜ਼ ਦਿੱਤੇ ਦਿਖਾਈ ਦੇ ਰਹੇ ਹਨ। ਇਹ ਤਸਵੀਰ ਬੌਬੀ ਦਿਓਲ ਦੇ ਬਚਪਨ ਦੀ ਖੂਬਸੂਰਤ ਯਾਦਾਂ 'ਚੋਂ ਇਕ ਹੈ।
ਇਸ ਤਸਵੀਰ 'ਚ ਬੌਬੀ ਦਿਓਲ 'ਧਰਮਵੀਰ' ਫਿਲਮ ਦੀ ਗੋਲਡਨ ਜੁਬਲੀ ਦੀ ਸ਼ੀਲਡ ਹੱਥ 'ਚ ਫੜ੍ਹੇ ਦਿਖਾਈ ਦੇ ਰਹੇ ਹਨ।
ਹੁਣ ਜਰਾ ਬੌਬੀ ਦਿਓਲ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖੋ, ਇਨ੍ਹਾਂ ਦੋਵਾਂ ਤਸਵੀਰਾਂ 'ਚ ਬੌਬੀ ਦਿਓਲ ਵੱਖਰੀ ਲੁੱਕ 'ਚ ਨਜ਼ਰ ਆ ਰਹੇ ਹਨ।