FacebookTwitterg+Mail

ਬੌਬੀ ਦਿਓਲ ਦੀ ਬੇਟੇ ਨਾਲ ਤਸਵੀਰ ਦੇਖ ਫੈਨਜ਼ ਨੇ ਰੱਖੀ ਇਹ ਮੰਗ

bobby deol
31 January, 2019 09:46:55 AM

ਮੁੰਬਈ(ਬਿਊਰੋ)— ਬਾਲੀਵੁੱਡ ਅਭਿਨੇਤਾ ਬੌਬੀ ਦਿਓਲ ਨੇ ਕੁਝ ਦਿਨ ਪਹਿਲਾਂ ਆਪਣਾ 50ਵਾਂ ਜਨਮ ਦਿਨ ਮਨਾਇਆ। ਉਸ ਤੋਂ ਕੁਝ ਸਮੇਂ ਬਾਅਦ ਬੌਬੀ ਨੇ ਆਪਣੀ ਇਕ ਤਸਵੀਰ ਸ਼ੇਅਰ ਕਰਕੇ ਫੈਨਜ਼ ਵੱਲੋਂ ਮਿਲੀ ਵਧਾਈ ਦਾ ਧੰਨਵਾਦ ਕੀਤਾ। ਇਸ ਤਸਵੀਰ ਦੀ ਖਾਸ ਗੱਲ ਸੀ ਕਿ ਤਸਵੀਰ 'ਚ ਬੌਬੀ ਦਾ 17 ਸਾਲਾ ਬੇਟਾ ਆਰਿਯਮਨ ਵੀ ਨਜ਼ਰ ਆ ਰਿਹਾ ਹੈ।

 

ਇਸ ਤਸਵੀਰ ਨਾਲ ਬੌਬੀ ਨੇ ਬੇਹੱਦ ਪਿਆਰਾ ਕੈਪਸ਼ਨ ਵੀ ਦਿੱਤਾ। ਇਸ ਦੇ ਨਾਲ ਹੀ ਫੈਨਜ਼ ਨੂੰ ਬੌਬੀ ਨਾਲ ਬੇਟੇ ਦੀ ਜੋੜੀ ਇੰਨੀ ਪਸੰਦ ਆਈ ਕਿ ਲੋਕਾਂ ਨੇ ਮੰਗ ਕੀਤੀ ਹੈ ਕਿ ਹੁਣ ਬੌਬੀ ਦੀ ਫਿਲਮ 'ਸੋਲਜ਼ਰ' ਦਾ ਰੀਮੇਕ ਬਣਨਾ ਚਾਹੀਦਾ ਹੈ ਜਿਸ 'ਚ ਆਰਿਯਮਨ ਲੀਡ ਰੋਲ ਪਲੇਅ ਕਰ ਸਕਦੇ ਹਨ। 'ਸੋਲਜ਼ਰ' ਬੌਬੀ ਦਿਓਲ ਦੀ 1998 'ਚ ਆਈ ਫਿਲਮ ਸੀ ਜਿਸ 'ਚ ਉਸ ਨਾਲ ਪ੍ਰਿਟੀ ਜ਼ਿੰਟਾ ਮੁੱਖ ਰੋਲ ਨਿਭਾਉਂਦੀ ਨਜ਼ਰ ਆਈ ਸੀ। ਫਿਲਮ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ।

 


Tags: Bobby DeolAryamanSoldierInstagramYamla Pagla DeewanaBadal

About The Author

manju bala

manju bala is content editor at Punjab Kesari