FacebookTwitterg+Mail

'ਬਰਸਾਤ' ਨਾਲ ਧਮਾਕੇਦਾਰ ਡੈਬਿਊ ਕਰਨ ਵਾਲੇ ਇਹ ਅਦਾਕਾਰ ਫਿਲਮਾਂ ਤੋਂ ਇਲਾਵਾ ਕਰਦੋ ਹਨ ਅਜਿਹਾ ਕੰਮ, ਜਾਣੋ ਪੂਰੀ ਖ਼ਬਰ

    1/8
25 April, 2017 06:09:24 PM
ਮੁੰਬਈ— ਇਕ ਸਮਾਂ ਅਜਿਹਾ ਵੀ ਸੀ ਜਦੋਂ ਬੌਬੀ ਦਿਓਲ ਨੇ ਆਪਣੇ ਧਮਾਕੇਦਾਰ ਡੈਬਿਊ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਸੀ। ਜਿਵੇਂ ਕਿ ਪਹਿਲੀ ਹੀ ਫਿਲਮ 'ਬਰਸਾਤ' 'ਚ ਬੌਬੀ ਦਿਓਲ ਨੇ ਆਪਣੀ ਐਕਟਿੰਗ ਦਾ ਜਲਵਾ ਬਿਖੇਰ ਕਿ ਲੋਕ ਦੇਖ ਦੇ ਹੀ ਰਹਿ ਗਏ ਸਨ। ਇਹ ਫਿਲਮ ਜ਼ਬਰਦਸਤ ਹਿੱਟ ਰਹੀ ਸੀ, ਜਿਸ ਨੂੰ ਬੌਬੀ ਦਿਓਲ ਨੇ ਫਿਲਮਫੇਅਰ ਦਾ ਬੈਸਟ ਐਵਾਰਡ ਵੀ ਦਿੱਤਾ ਸੀ।
ਹੋਲੀ-ਹੋਲੀ ਬੌਬੀ ਦਿਓਲ ਕਾਫੀ ਮਸ਼ਹੂਰ ਹੋ ਗਏ ਸਨ ਅਤੇ ਉਨ੍ਹਾਂ ਨੇ ਰਾਣੀ ਮੁਖਰਜੀ ਤੋਂ ਲੈ ਕੇ ਕਰੀਨਾ ਤੱਕ ਸਾਰੀਆਂ ਖੂਬਸੂਰਤ ਅਦਾਕਾਰਾਂ ਨਾਲ ਕੰਮ ਕੀਤਾ।
ਉਨ੍ਹਾਂ ਦੀਆਂ ਫਿਲਮਾਂ ਬਿੱਛੂ, ਬਾਦਲ, ਸੋਲਜਰ, ਅਜਨਬੀ, ਹਮਰਾਜ ਅਤੇ ਕੁਝ ਖਾਸ ਫਿਲਮਾਂ ਰਹੀਆਂ ਹਨ। ਇਨ੍ਹਾਂ ਫਿਲਮਾਂ 'ਚ ਉਨ੍ਹਾਂ ਦੇ ਕੰਮ ਨੂੰ ਕਾਫੀ ਪਸੰਦ ਕੀਤਾ ਗਿਆ।
ਪਰ ਇਸ ਤੋਂ ਬਾਅਦ ਬੌਬੀ ਦਿਓਲ ਦੀ ਇਕ-ਦੋ ਫਿਲਮਾਂ ਬੁਰੀ ਤਰ੍ਹਾਂ ਫਲਾਪ ਰਹੀਆਂ, ਜਿਸ ਤੋਂ ਬਾਅਦ ਉਨ੍ਹਾਂ ਨੇ ਐਕਟਿੰਗ ਤੋਂ ਬਰੇਕ ਲੈ ਲਿਆ, ਪਰ ਇਹ ਬ੍ਰੇਕ ਉਨ੍ਹਾਂ ਲਈ ਬੁਰਾ ਸਾਬਿਤ ਹੋਇਆ ਕਿਉਂਕਿ ਜਦੋਂ ਉਨ੍ਹਾਂ ਨੇ ਵਾਪਸੀ ਕੀਤੀ ਤਾਂ ਸ਼ਾਇਦ ਹੀ ਕੋਈ ਦੋ ਹੀ ਫਿਲਮਾਂ ਹਿੱਟ ਰਹੀਆਂ ਹੋਣਗੀਆਂ।
ਇਸ ਤੋਂ ਬਾਅਦ ਹੋਲੀ-ਹੋਲੀ ਉਨ੍ਹਾਂ ਨੂੰ ਫਿਲਮਾਂ ਮਿਲਣੀਆਂ ਬੰਦ ਹੋ ਗਈਆਂ। ਨਤੀਜਾ ਇਹ ਹੋਇਆ ਕਿ ਬਾਅਦ 'ਚ ਉਹ ਡਿਪਰੈਸ਼ਨ 'ਚ ਚਲੇ ਗਏ ਅਤੇ ਸ਼ਰਾਬ ਦੀ ਬੁਰੀ ਆਦਤ ਉਨ੍ਹਾਂ 'ਤੇ ਭਾਰੂ ਹੋ ਗਈ।
ਕੈਰੀਅਰ ਦੇ ਬੁਰੀ ਤਰ੍ਹਾਂ ਖਰਾਬ ਹੋਣ 'ਤੇ ਬੌਬੀ ਦਿਓਲ ਨੇ ਫਿਰ ਵੀ ਹਿੰਮਤ ਨਹੀਂ ਹਾਰੀ ਅਤੇ ਉਨ੍ਹਾਂ ਨੇ ਸਾਈਡ ਬਿਜ਼ਨੈੱਸ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਮੁੰਬਈ 'ਚ ਕਈ ਰੈਸਟੋਰੇਂਟ ਖੋਲੇ, ਇਸ ਤੋਂ ਇਲਾਵਾ ਉਹ ਬੇਕੇਂਟ ਹਾਲ ਵੀ ਚਲਾ ਰਹੇ ਹਨ, ਜਿਸ 'ਚ ਵਿਆਹ ਤੋਂ ਇਲਾਵਾ ਵੈਡਿੰਗ ਰਿਸੈਪਸ਼ਨ ਅਤੇ ਕਾਫੀ ਪਾਰਟੀਆਂ ਆਯੋਜਿਤ ਕੀਤੀਆਂ ਜਾਂਦੀਆਂ ਹਨ।
ਫਿਲਮਾਂ ਦੀ ਗੱਲ ਕਰੀਏ ਤਾਂ ਜਲਦੀ ਹੀ ਬੌਬੀ ਦਿਓਲ 'ਪੋਸਟਰ ਬੁਆਏਜ਼' 'ਚ ਨਜ਼ਰ ਆਉਣਗੇ, ਜਿਸ ਨੂੰ ਅਦਾਕਾਰ ਸ਼ਰੇਅਸ ਤਲਪੜੇ ਡਾਇਰੈਕਟ ਕਰ ਰਹੇ ਹਨ। ਇਸ ਫਿਲਮ 'ਚ ਬੌਬੀ ਦਿਓਲ ਨੇ ਭਰਾ ਸਨੀ ਦਿਓਲ ਵੀ ਨਜ਼ਰ ਆਉਣਗੇ।

Tags: Bobby DeoldebutBarsaatਬੌਬੀ ਦਿਓਲਬਰਸਾਤਡੈਬਿਊ