FacebookTwitterg+Mail

ਰੈਸਟੋਰੈਂਟ 'ਚ ਹੋਈ ਸੀ ਬੌਬੀ ਦਿਓਲ ਦੇ ਪਿਆਰ ਦੀ ਸ਼ੁਰੂਆਤ, ਦਿਲਚਸਪ ਹੈ ਲਵ ਸਟੋਰੀ

bobby deol
27 January, 2018 03:08:49 PM

ਮੁੰਬਈ(ਬਿਊਰੋ)— ਅਭਿਨੇਤਾ ਧਰਮਿੰਦਰ ਦੇ ਛੋਟੇ ਬੇਟੇ ਬੌਬੀ ਦਿਓਲ ਅੱਜ ਆਪਣਾ 51 ਵਾਂ ਬਰਥਡੇ ਸੈਲੀਬਰੇਟ ਕਰ ਰਹੇ ਹਨ। ਉਨ੍ਹਾਂ ਦਾ ਜਨਮ 27 ਜਨਵਰੀ, 1967 ਨੂੰ ਮੁੰਬਈ ਵਿਚ ਹੋਇਆ ਸੀ। ਹਾਲਾਂਕਿ ਬੌਬੀ ਆਪਣੇ ਪਿਤਾ ਦੀ ਤਰ੍ਹਾਂ ਆਪਣੀ ਬਾਲੀਵੁੱਡ 'ਚ ਪਹਿਚਾਣ ਬਣਾਉਣ ਵਿਚ ਸਫਲ ਨਾ ਹੋ ਸਕੇ। ਉਨ੍ਹਾਂ ਦੀ ਅਪਕਮਿੰਗ ਫਿਲਮ 'ਰੇਸ 3' ਹੈ।

Punjabi Bollywood Tadka
ਅੱਜ ਅਸੀਂ ਤੁਹਾਨੂੰ ਬੌਬੀ ਦੀ ਪਤਨੀ ਤਾਨਿਆ ਦੇ ਬਾਰੇ ਦੱਸਣ ਜਾ ਰਹੇ ਹਾਂ। ਫਿਲਮੀ ਦੁਨੀਆ ਤੋਂ ਦੂਰ ਤਾਨਿਆ ਇਕ ਬਿਜ਼ਨਸ ਵੂਮੇਨ ਹੈ। ਬਾਵਜੂਦ ਇਸ ਦੇ ਉਹ ਆਪਣੀ ਖੂਬਸੂਰਤੀ ਨਾਲ ਚੰਗੀਆਂ-ਚੰਗੀਆਂ ਅਦਾਕਾਰਾ ਨੂੰ ਟੱਕਰ ਦਿੰਦੀ ਹੈ।

Punjabi Bollywood Tadka
ਬੌਬੀ ਅਤੇ ਤਾਨਿਆ ਦੀ ਲਵ ਸਟੋਰੀ ਬਹੁਤ ਦਿਲਚਸਪ ਹੈ। ਬੌਬੀ ਆਪਣੇ ਕੁਝ ਦੋਸਤਾਂ ਨਾਲ ਬੈਠ ਕੇ ਇਕ ਰੈਸਟੋਰੈਂਟ ਵਿਚ ਚਾਹ ਪੀ ਰਹੇ ਸਨ। ਉਥੇ ਹੀ ਤਾਨਿਆ ਵੀ ਬੈਠੀ ਸੀ। ਬੌਬੀ ਨੂੰ ਪਹਿਲੀ ਨਜ਼ਰ ਵਿਚ ਤਾਨਿਆ ਨਾਲ ਪਿਆਰ ਹੋ ਗਿਆ। ਬਾਅਦ ਵਿਚ ਬੌਬੀ ਨੇ ਤੁਰੰਤ ਤਾਨਿਆ ਬਾਰੇ ਸਭ ਕੁਝ ਪਤਾ ਕੀਤਾ। ਦੋਵਾਂ ਵਿਚਕਾਰ ਗੱਲਬਾਤ ਸ਼ੁਰੂ ਹੋਈ ਅਤੇ ਮਿਲਣ ਦਾ ਫੈਸਲਾ ਕੀਤਾ। ਬੌਬੀ, ਤਾਨਿਆ ਨੂੰ ਲੈ ਕੇ ਉਸ ਹੀ ਰੈਸਟੋਰੈਂਟ 'ਚ ਗਏ ਜਿੱਥੇ ਪਹਿਲੀ ਵਾਰ ਉਨ੍ਹਾਂ ਨੇ ਤਾਨਿਆ ਨੂੰ ਦੇਖਿਆ ਸੀ। ਬੱਸ ਫਿਰ ਕੀ ਸੀ ਦੋਵਾਂ ਦੇ ਪਰਿਵਾਰ ਵਾਲਿਆਂ ਨੇ ਮੁਲਾਕਾਤ ਕੀਤੀ।

Punjabi Bollywood Tadka
ਧਰਮਿੰਦਰ ਨੂੰ ਤਾਨਿਆ ਇੰਨੀ ਪਸੰਦ ਆਈ ਕਿ ਬੌਬੀ ਅਤੇ ਤਾਨਿਆ ਦੀ ਚੱਟ ਮੰਗਣੀ ਅਤੇ ਫੱਟ ਵਿਆਹ ਹੋ ਗਿਆ। ਤਾਨਿਆ ਅਤੇ ਬੌਬੀ ਦਾ ਵਿਆਹ 1996 'ਚ ਹੋਇਆ ਸੀ।

Punjabi Bollywood Tadka
ਫਰਨੀਚਰ ਅਤੇ ਸਜਾਵਟ ਦਾ ਕਾਰੋਬਾਰ ਚਲਾ ਰਹੀ ਤਾਨਿਆ ਦਾ ' ਦ ਗੁੱਡ ਅਰਥ' ਨਾ ਦਾ ਸ਼ੋਰੂਮ ਹੈ। ਕਈ ਬਾਲੀਵੁੱਡ ਸੈਲੀਬ੍ਰੇਟੀ ਤਾਨਿਆ ਦੇ ਗਾਹਕ ਹਨ। ਤਾਨਿਆ ਦੇ ਪਿਤਾ ਦੇਵੇਂਦਰ ਆਹੂਜਾ 20th Century Finance Limited 'ਚ ਮੈਨੇਜਿੰਗ ਡਾਇਰੈਕਟਰ ਰਹਿ ਚੁੱਕੇ ਹਨ।

Punjabi Bollywood Tadka


Tags: Bobby DeolBirthdayDharmendraTanya AhujaRace 3BarsaatBadal

Edited By

Manju

Manju is News Editor at Jagbani.