FacebookTwitterg+Mail

ਮਸ਼ਹੂਰ ਨਿਰਦੇਸ਼ਕ 'ਤੇ ਬਿਆਨ ਦੇ ਕੇ ਰਾਤੋਂ-ਰਾਤ ਸਨਸਨੀ ਮਚਾ ਚੁੱਕੇ ਬੌਬੀ ਦਿਓਲ ਨੇ ਮੁੜ ਕੀਤਾ ਨਵਾਂ ਖੁਲਾਸਾ

bobby deol
16 June, 2018 02:44:48 PM

ਮੁੰਬਈ (ਬਿਊਰੋ)— ਫਿਲਮ 'ਰੇਸ 3' ਨਾਲ ਕਮਬੈਕ ਕਰਨ ਵਾਲੇ ਬੌਬੀ ਦਿਓਲ ਕੋਲ 'ਯਮਲਾ ਪਗਲਾ ਦੀਵਾਨਾ ਫਿਰ ਸੇ' ਤੋਂ ਇਲਾਵਾ 'ਹਾਊਸਫੁੱਲ 4' ਵਰਗੀਆਂ ਵੱਡੀਆਂ ਫਿਲਮਾਂ ਵੀ ਹਨ ਪਰ ਬੌਬੀ ਦਿਓਲ ਦੇ ਦਿਲ 'ਚ ਸ਼ਾਇਦ ਅਜੇ ਵੀ ਇਸ ਗੱਲ ਨੂੰ ਲੈ ਕੇ ਦੁੱਖ ਹੈ ਕਿ ਇਕ ਨਿਰਦੇਸ਼ਕ ਨੇ ਉਨ੍ਹਾਂ ਨੂੰ ਆਪਣੀਆਂ ਫਿਲਮਾਂ 'ਚੋਂ ਕੱਢ ਦਿੱਤਾ ਸੀ। ਇਸੇ ਕਾਰਨ ਇਕ ਵਾਰ ਫਿਰ ਬੌਬੀ ਨੇ ਉਸੇ ਫਿਲਮਕਾਰ 'ਤੇ ਮੁੜ ਬਿਆਨਬਾਜ਼ੀ ਕੀਤੀ ਹੈ। ਅਸਲ 'ਚ ਬੌਬੀ ਦਿਓਲ ਨੂੰ ਫਿਲਮ 'ਜਬ ਵੀ ਮੈੱਟ' ਅਤੇ 'ਹਾਈਵੇ' ਆਫਰ ਹੋਈ ਸੀ ਪਰ ਦੋਹਾਂ ਫਿਲਮਾਂ ਦਾ ਨਿਰਦੇਸ਼ਣ ਕਰਨ ਵਾਲੇ ਇਮਤਿਆਜ਼ ਅਲੀ ਨੇ ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ। ਜਿਵੇਂ ਹੀ ਬੌਬੀ ਦਿਓਲ ਨੂੰ 'ਰੇਸ 3' ਮਿਲੀ, ਉਨ੍ਹਾਂ ਨੇ ਆਪਣੇ ਇਕ ਇੰਟਰਵਿਊ 'ਚ ਉਹ ਖਤਮ ਹੋ ਚੁੱਕੇ ਕਿੱਸੇ ਨੂੰ ਮੁੜ ਦੋਹਰਾ ਕੇ ਰਾਤੋਂ-ਰਾਤ ਸਨਸਨੀ ਮਚਾ ਦਿੱਤੀ ਸੀ।
ਬੌਬੀ ਦਿਓਲ ਨੇ ਕਿਹਾ, ''ਲੋਕਾਂ ਨੂੰ ਲੱਗਦਾ ਸੀ ਕਿ ਮੈਂ ਕਰੀਅਰ ਨੂੰ ਲੈ ਕੇ ਸਹੀ ਫੈਸਲੇ ਨਹੀਂ ਲਏ। ਉਨ੍ਹਾਂ ਨੂੰ ਦੱਸਣਾ ਜ਼ਰੂਰੀ ਸੀ ਕਿ ਮੈਂ ਸਹੀ ਕੰਮ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਜਿਨ੍ਹਾਂ ਲੋਕਾਂ ਨਾਲ ਉਹ ਕੋਸ਼ਿਸ਼ ਕਰ ਰਿਹਾ ਸੀ ਉਨ੍ਹਾਂ ਨੇ ਮੈਨੂੰ ਨਿਰਾਸ਼ ਕੀਤਾ।'' ਹਾਲਾਂਕਿ ਬੌਬੀ ਦਿਓਲ ਤੋਂ ਜਦੋਂ ਪੁੱਛਿਆ ਗਿਆ ਕਿ ਹੁਣ ਇਮਤਿਆਜ਼ ਅਲੀ ਨਾਲ ਉਨ੍ਹਾਂ ਦੇ ਰਿਸ਼ਤੇ ਕਿਹੋ ਜਿਹੇ ਹਨ ਤਾਂ ਉਨ੍ਹਾਂ ਨੇ ਕਿਹਾ, ਇਮਤਿਆਜ਼ ਮੇਰਾ ਦੋਸਤ ਹੈ। ਮੈਨੂੰ ਨਾ ਕੋਈ ਨਾਰਾਜ਼ਗੀ ਹੈ ਅਤੇ ਨਾ ਹੀ ਪਛਤਾਵਾ।
ਪਿਛਲੇ ਸਾਲ ਮੈਂ ਇੰਟਰਵਿਊ ਦੱਸਿਆ ਸੀ ਕਿ ਮੇਰੇ ਨਾਲ ਕੀ ਹੋਇਆ। ਲੋਕਾਂ ਨੂੰ ਲੱਗਦਾ ਸੀ ਕਿ ਮੈਂ ਗਲਤ ਕੰਮ ਕੀਤੇ, ਉਹ ਵੀ ਉਦੋਂ ਜਦੋਂ ਮੈਂ ਸਹੀ ਰਸਤੇ 'ਤੇ ਚੱਲ ਰਿਹਾ ਸੀ।'' ਬੌਬੀ ਨੇ ਅੱਗੇ ਕਿਹਾ, ''ਇਮਤਿਆਜ਼ ਬਹੁਤ ਚੰਗੇ ਵਿਅਕਤੀ ਹਨ। ਮੈਂ ਉਨ੍ਹਾਂ ਲਈ ਅਰਦਾਸ ਕਰਦਾ ਹਾਂ। ਜਦੋਂ ਉਨ੍ਹਾਂ ਨੇ ਆਪਣਾ ਕਰੀਅਰ ਸ਼ੁਰੂ ਕੀਤਾ ਸੀ ਤਾਂ ਉਨ੍ਹਾਂ ਨੂੰ ਵੀ ਕਈ ਫੈਸਲੇ ਲੈਣੇ ਪਏ ਹੋਣਗੇ।''


Tags: Bobby DeolInterviewRace 3Imtiaz AliStatement

Edited By

Chanda Verma

Chanda Verma is News Editor at Jagbani.