ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਬੌਬੀ ਦਿਓਲ ਜਲਦ ਹੀ 'ਰੇਸ 3' 'ਚ ਨਜ਼ਰ ਆਉਣ ਵਾਲੇ ਹਨ। ਇਹ ਫਿਲਮ ਉਸ ਦੇ ਢਲਦੇ ਕਰੀਅਰ ਨੂੰ ਸੰਵਾਰ ਸਕਦੀ ਹੈ। ਬੌਬੀ ਦਿਓਲ ਪਿਛਲੇ 4 ਸਾਲਾਂ ਤੋਂ ਲਾਈਮਲਾਈਟ ਤੋਂ ਦੂਰ ਸਨ। ਉਸ ਕੋਲ ਫਿਲਮਾਂ ਨਹੀਂ ਸਨ। ਇਸ ਦੌਰਾਨ ਬੌਬੀ ਦਿਓਲ ਡਿਪ੍ਰੈਸ਼ਨ 'ਚ ਵੀ ਚਲੇ ਗਏ ਸਨ ਪਰ ਇਸ ਮੁਸ਼ਕਿਲ ਸਮੇਂ 'ਚ ਉਨ੍ਹਾਂ ਦੀ ਪਤਨੀ ਤਾਨਿਆ ਨੇ ਉਸ ਦਾ ਪੂਰਾ ਸਾਥ ਦਿੱਤਾ। ਤਾਨਿਆ ਦੂਜੀਆਂ ਸਟਾਰ ਪਤਨੀਆਂ ਵਾਂਗ ਫ੍ਰੈਂਡਲੀ ਨਹੀਂ ਹੈ। ਜਾਣਦੇ ਹਾਂ ਅੱਜ ਬੌਬੀ ਦਿਓਲ ਦੀ ਪਤਨੀ ਬਾਰੇ ਇਹ ਦਿਲਚਸਪ ਗੱਲਾਂ... ਬੌਬੀ ਨੇ 30 ਮਾਰਚ 1996 ਨੂੰ ਤਾਨਿਆ ਆਹੂਜਾ ਨਾਲ ਵਿਆਹ ਕਰਵਾਇਆ ਸੀ। ਤਾਨਿਆ ਅਮੀਰ ਪਰਿਵਾਰ ਨਾਲ ਸੰਬੰਧ ਰੱਖਦੀ ਹੈ। ਉਸ ਦੇ ਪਿਤਾ ਦੇਵੇਂਦਰ ਆਹੂਜਾ 20ਵੀਂ ਸੈਂਚੂਰੀ ਫਾਈਨੈਂਸ ਲਿਮਿਟੇਡ ਕੰਪਨੀ ਦੇ ਮੈਨੇਜ਼ਿੰਗ ਡਾਇਰੈਕਟਰ ਸਨ। ਤਾਨਿਆ ਨੇ ਇੰਟੀਰਿਅਰ ਡਿਜ਼ਾਈਨਿੰਗ ਦਾ ਕੋਰਸ ਕੀਤਾ ਹੈ। ਹੁਣ ਉਹ 'ਦਿ ਗੁੱਡ ਅਰਥ' ਨਾਂ ਨਾਲ ਫਰਨੀਚਰ ਤੇ ਹੋਮ ਡੇਕੋਰੇਟ ਸਟੋਰ ਚਲਾਉਂਦੀ ਹੈ। ਉਸ ਦਾ ਫਰਨੀਚਰ ਸਟੋਰ ਬਾਲੀਵੁੱਡ ਦੇ ਵੱਡੇ ਨਾਵਾਂ 'ਚ ਕਾਫੀ ਮਸ਼ਹੂਰ ਹੈ। ਜਦੋਂ ਬੌਬੀ ਦੀ ਪਹਿਲੀ ਫਿਲਮ 'ਬਰਸਾਤ' ਰਿਲੀਜ਼ ਹੋਈ ਸੀ, ਉਸ ਦੌਰਾਨ ਬੌਬੀ ਨੂੰ ਆਪਣੀ ਲਵ ਆਫ ਲਾਈਫ ਵੀ ਮਿਲ ਗਈ ਸੀ। ਬੌਬੀ ਇਕ ਦਿਨ ਮੁੰਬਈ ਦੇ ਇਕ ਇਟੇਲੀਅਨ ਹੋਟਲ 'ਚ ਬੈਠਾ ਸੀ ਤਾਂ ਉਸ ਸਮੇਂ ਉਸ ਦੀ ਨਜ਼ਰ ਇਕ ਕੁੜੀ 'ਤੇ ਪਈ। ਉਹ ਕੋਈ ਹੋਰ ਨਹੀਂ ਸਗੋਂ ਤਾਨਿਆ ਹੀ ਸੀ। ਬੌਬੀ ਨੇ ਤੁਰੰਤ ਤਾਨਿਆ ਦਾ ਪਤਾ ਕਰਵਾਇਆ ਕਿ ਉਹ ਕੌਣ ਹੈ। ਬੌਬੀ ਤੇ ਤਾਨਿਆ ਦੇ ਦੋ ਬੇਟੇ ਹਨ। ਧਰਮਿੰਦਰ ਦੀ ਨੂੰਹ ਤੇ ਬੇਟੇ ਬੌਬੀ ਦਿਓਲ ਨੇ ਮਿਲ ਕੇ ਇਕ ਰੇਸਟੋਰੈਂਟ ਖੋਲ੍ਹਿਆ ਹੈ। ਸੂਤਰਾਂ ਦੀ ਮੰਨੀਏ ਤਾਂ ਤਾਨਿਆ ਕਰੋੜਾਂ ਦੀ ਮਾਲਕਨ ਹੈ। ਕਈ ਬਾਲੀਵੁੱਡ ਸਟਾਰਜ਼ ਤੇ ਬਿਜ਼ਨੈੱਸਮੈਨ ਉਸ ਦੇ ਕਲਾਇੰਟ/ਗਾਹਕ ਹਨ। ਦੱਸ ਦੇਈਏ ਕਿ ਤਾਨਿਆ ਨੇ ਇੰਟੀਰਿਅਰ ਡਿਜ਼ਾਈਨਿੰਗ ਦਾ ਕੋਰਸ ਕੀਤਾ ਹੈ ਤੇ ਨਾਲ ਹੀ ਉਸ ਨੇ ਸਾਲ 2005 'ਚ ਫਿਲਮ 'ਜੁਰਮ' ਤੇ 'ਨੰਹੇ ਜੈਸਲਮੇਰ' ਲਈ ਕਾਸਟਿਊਮ ਡਿਜ਼ਾਈਨ ਕੀਤਾ ਸੀ। ਟਵਿੰਕਲ ਖੰਨਾ ਦੇ ਵ੍ਹਾਈਟ ਵਿੰਡੋ ਸਟੋਰ 'ਚ ਤਾਨਿਆ ਦੇ ਡਿਜ਼ਾਈਨ ਕੀਤੇ ਗਏ ਫਰਨੀਚਰ ਲੱਗੇ ਹੋਏ ਹਨ।