FacebookTwitterg+Mail

ਫਲਾਪ ਅਖਵਾਉਣ ਵਾਲੇ ਬੌਬੀ ਦਿਓਲ ਦੀ ਇਨ੍ਹਾਂ ਫਿਲਮਾਂ ਨੇ ਚਮਕਾਈ ਸੀ ਕਿਸਮਤ

bobby deol and dharmendra
12 June, 2018 02:52:09 PM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਬੌਬੀ ਦਿਓਲ 4 ਸਾਲ ਬਾਅਦ ਬਾਲੀਵੁੱਡ 'ਚ 'ਰੇਸ-3' ਨਾਲ ਵਾਪਸੀ ਕਰ ਰਿਹਾ ਹੈ। ਪਿਛਲੇ ਚਾਰ ਸਾਲਾਂ 'ਚ ਬੌਬੀ ਕੋਲ ਫਿਲਮਾਂ ਨਹੀਂ ਸਨ ਅਤੇ ਇਸ ਕਾਰਨ ਉਹ ਡਿਪ੍ਰੈਸ਼ਨ 'ਚ ਚਲੇ ਗਏ ਸਨ। ਸਲਮਾਨ ਖਾਨ ਦੀ ਸਲਾਹ 'ਤੇ ਉਸ ਨੇ ਚੰਗੀ ਬਾਡੀ (ਸਰੀਰ ਬਣਾਇਆ) ਬਣਾਈ ਹੈ। ਜਾਣਕਾਰੀ ਮੁਤਾਬਿਕ ਅੱਜ ਭਾਵੇਂ ਬੌਬੀ ਦਿਓਲ ਫਲਾਪ ਕਹਿਲਾਉਂਦੇ ਹਨ ਪਰ ਕਦੇ ਇਨ੍ਹਾਂ 8 ਫਿਲਮਾਂ ਨੇ ਉਨ੍ਹਾਂ ਦਾ ਕਰੀਅਰ ਬਣਾਇਆ ਸੀ। ਉਨ੍ਹਾਂ ਦੀਆਂ ਅਜਿਹੀਆਂ ਅੱਠ ਫਿਲਮਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨਾਲ ਉਸ ਦੇ ਕਰੀਅਰ ਨੂੰ ਸਿਖਰਾਂ 'ਤੇ ਪਹੁੰਚਾਇਆ, ਜੋ ਕਿ ਅੱਜ ਵੀ ਸੁਰਹਿੱਟ ਦੀ ਲੜੀ 'ਚ ਗਿਣੀਆਂ ਜਾਂਦੀਆਂ ਹਨ। ਫਿਲਮ 'ਬਰਸਾਤ' (1995) 'ਚ ਆਈ ਸੀ, ਜਿਸ ਦਾ ਬਜਟ 8 ਕਰੋੜ ਰੁਪਏ ਸੀ ਤੇ ਇਸ ਫਿਲਮ ਨੇ 19 ਕਰੋੜ ਦੀ ਕਮਾਈ ਕੀਤੀ ਸੀ।
Punjabi Bollywood Tadka
ਫਿਲਮ 'ਗੁਪਤ' ਸਾਲ 1997 'ਚ ਆਈ ਸੀ, ਜਿਸ ਦਾ ਬਜਟ 9.5 ਕਰੋੜ ਰੁਪਏ ਸੀ ਅਤੇ ਇਸ ਫਿਲਮ ਨੇ 18 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਫਿਲਮ 'ਬਾਦਲ' (2000) 'ਚ ਆਈ ਸੀ, ਜਿਸ ਦਾ ਬਜਟ 10 ਕਰੋੜ ਰੁਪਏ ਸੀ ਅਤੇ ਕਮਾਈ 15 ਕਰੋੜ ਰੁਪਏ ਦੀ ਸੀ। ਫਿਲਮ ਬਿੱਛੂ (2000) 'ਚ ਆਈ ਸੀ, ਜਿਸ ਦਾ ਬਜਟ 7.5 ਕਰੋੜ ਰੁਪਏ ਸੀ ਅਤੇ ਕਮਾਈ 11 ਕਰੋੜ ਰੁਪਏ ਸੀ। ਫਿਲਮ 'ਅਜਨਬੀ' (2001) 'ਚ ਆਈ ਸੀ, ਜਿਸ ਦਾ ਬਜਟ 17 ਕਰੋੜ ਰੁਪਏ ਸੀ ਅਤੇ ਕਮਾਈ 18 ਕਰੋੜ ਰੁਪਏ ਸੀ। ਫਿਲਮ 'ਹਮਰਾਜ' (2002) 'ਚ ਆਈ ਸੀ, ਜਿਸ ਦਾ ਬਜਟ 15 ਕਰੋੜ ਰੁਪਏ ਸੀ ਅਤੇ ਕਮਾਈ 17 ਕਰੋੜ ਰੁਪਏ ਸੀ। ਫਿਲਮ 'ਯਮਲਾ ਪਗਲਾ ਦੀਵਾਨਾ' (2011) 'ਚ ਆਈ ਸੀ, ਜਿਸ ਦਾ ਬਜਟ 29 ਕਰੋੜ ਰੁਪਏ ਸੀ ਅਤੇ ਕਮਾਈ 55 ਕਰੋੜ ਰੁਪਏ ਸੀ।
Punjabi Bollywood Tadka
ਜਾਣਕਾਰੀ ਮੁਤਾਬਕ ਬੌਬੀ ਦਿਓਲ ਨੇ ਇਕ ਇੰਟਰਵਿਊ 'ਚ ਦੱਸਿਆ ਸੀ ਕਿ, ਮੈਂ ਬਹੁਤ ਮਿਹਨਤ ਕੀਤੀ ਹੈ, ਮੈਂ ਠਾਨ ਲਿਆ ਕਿ ਸਰੀਰ ਨੂੰ ਹਰ ਫਿਲਮ ਦੇ ਨਾਲ ਬਿਹਤਰ ਕਰਾਂਗਾ। 4 ਸਾਲ ਕੁਝ ਨਹੀਂ ਕੀਤਾ ਤਾਂ ਮੈਨੂੰ ਸਮਝ ਆਇਆ ਕਿ ਮੈਨੂੰ ਚੰਗਾ ਦਿਖਣਾ ਚਾਹੀਦਾ। ਮੈਂ ਆਪਣਾ ਖਿਆਲ ਨਹੀਂ ਰੱਖਦਾ ਸੀ, ਜਦੋਂ ਤੁਸੀਂ ਉਤਾਰ-ਚੜ੍ਹਾਅ ਤੋਂ ਗੁਜ਼ਰਦੇ ਹੋ ਤਾਂ ਕੁਝ ਨਹੀਂ ਪਤਾ ਚਲਦਾ।
Punjabi Bollywood Tadka
ਮੇਰੇ ਬੱਚੇ ਮੈਨੂੰ ਦੇਖਦੇ ਸਨ ਤੇ ਸੋਚਦੇ ਸੀ ਕਿ ਪਾਪਾ ਘਰ 'ਚ ਹੀ ਰਹਿੰਦੇ ਹਨ। ਇਹ ਗੱਲਾਂ ਮੈਨੂੰ ਜਲਦੀ ਹੀ ਸਮਝ ਆ ਗਈਆਂ ਸਨ। ਉਂਝ ਵੀ ਕੰਮ ਕਦੇ ਵੀ ਆ ਸਕਦਾ ਹੈ ਪਰ ਤੁਸੀਂ ਤਿਆਰ ਨਹੀਂ ਹੋ ਤਾਂ ਉਹ ਕੰਮ ਹੱਥ ਤੋਂ ਨਿਕਲ ਜਾਂਦਾ ਹੈ। 'ਪੋਸਟਰ ਬੁਆਏਜ਼' ਤੋਂ ਇਕ ਸਾਲ ਪਹਿਲਾਂ ਤੋਂ ਮੈਂ ਤਿਆਰੀ ਸ਼ੁਰੂ ਕਰ ਦਿੱਤੀ ਸੀ। ਮੈਂ ਰਾਤ ਨੂੰ 9 ਵਜੇ ਸੌਂ ਜਾਂਦਾ ਸੀ।
Punjabi Bollywood Tadka
ਸਵੇਰੇ 3 ਵਜੇ ਉੱਠ ਕੇ ਕਸਰਤ ਕਰਿਆ ਕਰਦਾ ਸੀ, ਸਹੀ ਤਰ੍ਹਾਂ ਖਾਣਾ ਸ਼ੁਰੂ ਕੀਤਾ, ਮੈਂ ਪਹਿਲਾਂ ਪ੍ਰਸ਼ਾਂਤ ਨਾਲ ਟ੍ਰੇਨਿੰਗ ਲੈਂਦਾ ਸੀ। ਮੈਂ ਕ੍ਰਿਕਟ ਦੌਰਾਨ ਸਲਮਾਨ ਨਾਲ ਮਿਲਦਾ ਸੀ ਤਾਂ ਉਹ ਕਹਿੰਦੇ ਸਨ ਕਿ 'ਕਿਉਂ ਦਾੜ੍ਹੀ ਵਧਾ ਰੱਖੀ ਹੈ, ਆਪਣਾ ਧਿਆਨ ਰੱਖੋ।''
Punjabi Bollywood Tadka
ਜਾਣਕਾਰੀ ਮੁਤਾਬਕ ਬਾਲੀਵੁੱਡ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੇ ਹਨ ਅਤੇ ਆਪਣੇ ਫੈਨਜ਼ ਨੂੰ ਆਪਣੇ ਆਉਣ ਵਾਲੇ ਪ੍ਰੋਜੈਕਟਸ ਬਾਰੇ ਅੱਪਡੇਟ ਕਰਦੇ ਰਹਿੰਦੇ ਹਨ।
Punjabi Bollywood Tadka


Tags: Bobby DeolDuniya Haseeno Ka Mela DharmendraBarsaatSoldierBardaashtTango Charlie

Edited By

Sunita

Sunita is News Editor at Jagbani.