ਮੁੰਬਈ(ਬਿਊਰੋ)— ਬਾਲੀਵੁੱਡ 'ਚ ਅਕਸਰ ਸਿਤਾਰਿਆਂ ਦੀ ਮਦਦ ਕਰਨ ਵਾਲੇ ਸਲਮਾਨ ਖਾਨ ਹੁਣ ਧਰਮਿੰਦਰ ਦੇ ਬੇਟੇ ਬੌਬੀ ਦਿਓਲ ਦੇ ਕਰੀਅਰ ਨੂੰ ਸਵਾਰਣ 'ਚ ਮਦਦ ਕਰ ਰਹੇ ਹਨ। ਸੂਤਰਾਂ ਮੁਤਾਬਕ ਸਲਮਾਨ ਦੇ ਕਹਿਣ 'ਤੇ ਹੀ 'ਰੇਸ 3' 'ਚ ਬੌਬੀ ਦਿਓਲ ਨੂੰ ਕਿਰਦਾਰ ਮਿਲਿਆ ਤੇ ਹੁਣ ਖਬਰਾਂ ਆ ਰਹੀਆਂ ਹਨ ਕਿ ਬੌਬੀ ਦਿਓਲ ਅਗਲੀ ਐਕਸ਼ਨ ਫਿਲਮ 'ਚ ਵੀ ਨਜ਼ਰ ਆ ਸਕਦੇ ਹਨ। ਬੌਬੀ ਦਿਓਲ ਲੰਬੇ ਸਮੇਂ ਤੋਂ ਕਿਸੇ ਐਕਸ਼ਨ ਫਿਲਮ 'ਚ ਨਜ਼ਰ ਨਹੀਂ ਆਏ। ਸੂਤਰਾਂ ਦੀ ਮੰਨੀਏ ਇਸ ਲਈ ਉਸ ਨੇ ਹਾਲ ਹੀ 'ਚ ਸਲਮਾਨ ਖਾਨ ਨਾਲ ਗੱਲਬਾਤ ਕੀਤੀ। ਬੌਬੀ ਦੀ ਰਿਕਵੈਸਟ ਤੇ 'ਰੇਸ 3' ਦੇ ਟਰੇਲਰ ਨੂੰ ਮਿਲੇ ਪੋਜੀਸਟਿਕ ਫੀਡਬੈਕ ਤੋਂ ਬਾਅਦ ਹੁਣ ਸਲਮਾਨ ਖਾਨ ਆਪਣੀ ਇਕ ਅੰਡਰ ਪ੍ਰੋਡਕਸ਼ਨ ਫਿਲਮ 'ਚ ਉਸ ਨੂੰ ਕਾਸਟ ਕਰਨ ਜਾ ਰਹੇ ਹਨ। ਇਸ ਤੋਂ ਪਹਿਲਾਂ ਵੀ ਬੌਬੀ ਨੂੰ ਮੁੜ ਸ਼ੇਪ 'ਚ ਲਿਆਉਣ ਲਈ ਵੀ ਸਲਮਾਨ ਨੇ ਹੀ ਮਦਦ ਕੀਤੀ। ਇਸ ਕਾਰਨ ਬੌਬੀ ਦਿਓਲ ਹੁਣ ਕਾਫੀ ਫਿੱਟ ਨਜ਼ਰ ਆ ਰਿਹਾ ਹੈ। 'ਰੇਸ 3' ਟਰੇਲਰ ਰਿਲੀਜ਼ 'ਚ ਸਲਮਾਨ ਖਾਨ ਨੇ ਬੌਬੀ ਦਿਓਲ ਨੂੰ 'ਬਾਡੀ ਦਿਓਲ' ਕਹਿ ਕੇ ਬੁਲਾਇਆ ਸੀ। ਉਂਝ ਇਹ ਕੋਈ ਪਹਿਲਾਂ ਮੌਕਾ ਨਹੀਂ ਹੈ, ਜਦੋਂ ਸਲਮਾਨ ਖਾਨ ਨੇ ਕਿਸੇ ਐਕਟਰ ਜਾਂ ਅਦਾਕਾਰਾਂ ਦੀ ਮਦਦ ਕੀਤੀ ਹੈ। ਸਲਮਾਨ ਕਈ ਸਿਤਾਰਿਆਂ ਨੂੰ ਲਾਂਚ ਵੀ ਕਰ ਚੁੱਕੇ ਹਨ। ਅੱਜ ਤੁਹਾਨੂੰ ਇਸ ਖਬਰ 'ਚ ਤੁਹਾਨੂੰ ਅਜਿਹੇ ਸਿਤਾਰੇ ਦਿਖਾਉਣ ਜਾ ਰਹੇ ਹਾਂ, ਜਿਨ੍ਹਾਂ ਦੀ ਸਲਮਾਨ ਖਾਨ ਨੇ ਮਦਦ/ਲਾਂਚ ਕਰ ਚੁੱਕੇ ਹਨ। Sooraj Pancholi Sonakshi Sinha Katrina Kaif Zarine Khan Himesh Reshammiya