ਨਵੀਂ ਦਿੱਲੀ(ਬਿਊਰੋ)— 'ਰੇਸ 3' ਬਾਕਸ ਆਫਿਸ 'ਤੇ ਕਮਾਈ ਦੇ ਨਵੇਂ ਰਿਕਾਰਡ ਬਣਾ ਰਹੀ ਹੈ। ਇਹ ਮਲਟੀਸਟਾਰਰ ਫਿਲਮ ਕਈ ਸਿਤਾਰਿਆਂ ਦੇ ਕਰੀਅਰ ਲਈ ਅਹਿਮ ਸਾਬਿਤ ਹੋਈ। ਇੰਨ੍ਹਾਂ 'ਚੋਂ ਇਕ ਬੌਬੀ ਦਿਓਲ ਵੀ ਹੈ, ਜਿਸ ਨੇ 'ਰੇਸ 3' ਨਾਲ ਬਾਲੀਵੁੱਡ 'ਚ ਕਮਬੈਕ ਕੀਤਾ ਹੈ। ਸਲਮਾਨ ਖਾਨ ਤੋਂ ਬਾਅਦ ਇਕਲੌਤੇ ਉਹ ਹੀ ਇਕ ਅਜਿਹਾ ਸਿਤਾਰਾ ਹੈ, ਜੋ ਚਰਚਾ ਦਾ ਵਿਸ਼ਾ ਬਣੇ ਰਹੇ। 'ਰੇਸ 3' ਰਿਲੀਜ਼ ਹੋਣ ਤੋਂ ਪਹਿਲਾਂ ਹੀ ਬੌਬੀ ਦਿਓਲ ਦੀ ਝੋਲੀ 'ਚ ਕਈ ਨਵੇਂ ਪ੍ਰੋਜੈਕਟ ਵੀ ਆ ਗਏ ਹਨ ਪਰ ਫਿਲਮ 'ਚ ਬੌਬੀ ਦਿਓਲ ਦੇ ਕਿਰਦਾਰ ਦੀ ਗੱਲ ਕਰੀਏ ਤਾਂ 'ਰੇਸ 3' ਸਿਰਫ ਸਲਮਾਨ ਦੀ ਹੀ ਹੈ। ਬੌਬੀ ਦਿਓਲ ਸਿਰਫ ਬਾਡੀ ਬਣਾ ਕੇ ਉਭਰੇ ਹਨ। ਹਾਲਾਂਕਿ 'ਰੇਸ 3' ਦੀ ਸਫਲਤਾ ਨਾਲ ਬੌਬੀ ਦਿਓਲ ਦੇ ਕਰੀਅਰ ਨੂੰ ਕਾਫੀ ਫਾਇਦਾ ਮਿਲਦਾ ਨਜ਼ਰ ਆ ਰਿਹਾ ਹੈ। 'ਰੇਸ 3' ਨੇ ਦਿੱਤਾ ਬੌਬੀ ਦਿਓਲ ਨੂੰ ਗੋਲਡਨ ਚਾਂਸ 'ਰੇਸ 3' ਦੇ ਅਸਲੀ ਕਿੰਗ ਤਾਂ ਸਲਮਾਨ ਖਾਨ ਹੀ ਹਨ। ਇੰਡਸਟਰੀ 'ਚ ਕਈ ਲੋਕਾਂ ਦੇ ਗਾਡਫਾਦਰ ਬਣ ਚੁੱਕੇ ਸਲਮਾਨ ਦੀ ਹੀ ਵਜ੍ਹਾ ਨਾਲ ਬੌਬੀ ਦਿਓਲ ਨੂੰ 'ਰੇਸ 3' 'ਚ ਚਾਂਸ ਮਿਲਿਆ। ਉਹ ਹੁਣ ਬੌਬੀ ਦਿਓਲ ਦਾ ਕਰੀਅਰ ਸੰਵਾਰਨ 'ਚ ਲੱਗੇ ਹੋਏ ਹਨ। 'ਰੇਸ 3' 'ਚ ਬੌਬੀ ਆਪਣੇ ਗ੍ਰੈਂਡ ਕਮਬੈਕ ਨੂੰ ਲੈ ਕੇ ਸੁਰਖੀਆਂ 'ਚ ਛਾ ਗਏ ਹਨ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਹ ਫਿਲਮ ਬੌਬੀ ਦਿਓਲ ਦੇ ਕਰੀਅਰ ਲਈ ਮੀਲ ਦਾ ਪੱਥਰ ਸਾਬਿਤ ਹੋਵੇਗੀ। ਫਿਲਹਾਲ ਬੌਬੀ ਦੀ ਚਰਚਾ ਤਾਂ ਚਾਰੇ ਪਾਸੇ ਹੋ ਹੀ ਰਹੀ ਹੈ। 'ਰੇਸ 3' 'ਚ ਬੌਬੀ ਦਿਓਲ ਨੇ ਨਹੀਂ ਕੀਤਾ ਫੈਨਜ਼ ਨੂੰ ਇੰਪ੍ਰੈੱਸ 'ਰੇਸ 3' 'ਚ ਬੌਬੀ ਦਿਓਲ ਦਾ ਕਿਰਦਾਰ ਦੇਖਣ ਦੀ ਉਤਸੁਕਤਾ ਲੋਕਾਂ 'ਚ ਕਾਫੀ ਸੀ ਪਰ ਫਿਲਮ ਦੇਖਣ ਤੋਂ ਬਾਅਦ ਕਈ ਲੋਕਾਂ ਦੇ ਹੱਥ ਨਿਰਾਸ਼ਾ ਹੀ ਲੱਗੀ। ਉਨ੍ਹਾਂ ਫਿਲਮ 'ਚ ਬੌਬੀ ਦਿਓਲ ਦਾ ਕਿਰਦਾਰ ਬਹੁਤਾ ਖਾਸ ਨਾ ਲੱਗਾ। ਉਹ 'ਰੇਸ 3' 'ਚ ਵੀ ਉਹੀ ਕਰਦਾ ਦਿਖਿਆ, ਜੋ ਪਿਛਲੀਆਂ ਫਿਲਮਾਂ 'ਚ ਕੀਤਾ। ਹਾਂ ਇਸ ਵਾਰ ਐਕਸ਼ਨ ਤੇ ਟੋਨਡ ਬਾਡੀ 'ਚ ਜ਼ਰੂਰ ਨਜ਼ਰ ਆਈ। ਕਹਿਣਾ ਗਲਤ ਨਹੀਂ ਹੋਵੇਗਾ ਕਿ ਉਹ ਫਿਲਮ 'ਚ ਬਾਡੀ ਹੀ ਦਿਖਾਉਂਦੇ ਨਜ਼ਰ ਆਏ ਪਰ ਦਰਸ਼ਕਾਂ ਦੇ ਦਿਲਾਂ 'ਚ ਕਿਰਦਾਰ ਦੀ ਛਾਪ ਛੱਡਣ 'ਚ ਅਸਫਲ ਹੀ ਰਹੇ ਹਨ। ਹਾਲਾਂਕਿ ਸਲਮਾਨ ਖਾਨ ਦੀ ਮੌਜ਼ੂਦਗੀ 'ਚ ਅਜਿਹਾ ਹੋਣਾ ਲਾਜ਼ਮੀ ਵੀ ਸੀ ਕਿਉਂਕਿ ਸਲਮਾਨ ਖਾਨ ਦੀ ਫਿਲਮ ਦੇ ਅਸਲੀ ਹੀਰੋ ਉਹ ਖੁਦ ਹੀ ਸਨ।