FacebookTwitterg+Mail

ਬਚਪਨ 'ਚ ਹੀ ਡੈਬਿਊ ਕਰ ਚੁੱਕੈ ਧਰਮਿੰਦਰ ਦਾ ਲਾਡਲਾ, ਪਿਤਾ ਵਾਂਗ ਇਸ ਗੰਦੀ ਲਤ ਦਾ ਸੀ ਸ਼ਿਕਾਰ

bobby deol birthday
27 January, 2018 05:19:46 PM

ਮੁੰਬਈ(ਬਿਊਰੋ)— ਅਦਾਕਾਰਾ ਬੌਬੀ ਦਿਓਲ ਨੇ ਸਾਲ 1995 'ਚ ਫਿਲਮ 'ਬਰਸਾਤ' ਨਾਲ ਬਾਲੀਵੁੱਡ ਡੈਬਿਊ ਕੀਤਾ ਸੀ। ਪਰ ਕੁਝ ਲੋਕ ਹੀ ਜਾਣਦੇ ਹੋਣਗੇ ਕਿ ਸਾਲ 1977 'ਚ ਬੌਬੀ ਆਪਣੇ ਪਿਤਾ ਧਰਮਿੰਦਰ ਦੀ ਫਿਲਮ 'ਧਰਮਵੀਰ' 'ਚ ਨਜ਼ਰ ਆ ਚੁੱਕੇ ਹਨ। ਇਸ ਫਿਲਮ 'ਚ ਉਨ੍ਹਾਂ ਨੇ ਧਰਮਿੰਦਰ ਦੇ ਬਚਪਨ ਦਾ ਕਿਰਦਾਰ ਨਿਭਾਇਆ ਸੀ। 27 ਜਨਵਰੀ 1967 ਨੂੰ ਮੁੰਬਈ 'ਚ ਐਕਟਰ ਧਰਮਿੰਦਰ ਅਤੇ ਉਨ੍ਹਾਂ ਦੀ ਪਤਨੀ ਪ੍ਰਕਾਸ਼ ਕੌਰ ਦੇ ਘਰ ਬੌਬੀ ਦਿਓਲ ਦਾ ਜਨਮ ਹੋਇਆ ਸੀ।

Punjabi Bollywood Tadka

ਬੌਬੀ ਅੱਜ ਆਪਣਾ 51ਵਾਂ ਜਨਮਦਿਨ ਮਨਾ ਰਹੇ ਹਨ। ਕਈ ਹਿੱਟ ਫਿਲਮਾਂ ਕਰਨ ਤੋਂ ਬਾਅਦ ਬੌਬੀ ਅਚਾਨਕ ਇੰਡਸਟਰੀ ਤੋਂ ਗਾਇਬ ਹੋ ਗਏ ਸਨ। ਖਬਰਾਂ ਦੀ ਮੰਨੀਏ ਤਾਂ ਉਨ੍ਹਾਂ ਨੂੰ ਕੰਮ ਮਿਲਣਾ ਬੰਦ ਹੋ ਗਿਆ ਸੀ ਤੇ ਕੁਝ ਸਮੇਂ ਪਹਿਲਾਂ ਖਬਰਾਂ ਆਈਆਂ ਸਨ ਕਿ ਉਨ੍ਹਾਂ ਨੂੰ ਆਪਣੇ ਪਿਤਾ ਵਾਂਗ ਸ਼ਰਾਬ ਦੀ ਲਤ ਲੱਗ ਗਈ ਸੀ। ਖੁਦ ਬੌਬੀ ਨੇ ਇਕ ਵੈਬਸਾਈਟ ਨਾਲ ਗੱਲਬਾਤ ਕਰਦਿਆਂ ਇਸ ਨੂੰ ਸਵੀਕਾਰ ਕੀਤਾ ਸੀ ਕਿ ਉਨ੍ਹਾਂ ਨੂੰ ਸ਼ਰਾਬ ਦੀ ਲਤ ਲੱਗ ਗਈ ਸੀ, ਜਿਸ 'ਚੋਂ ਉਨ੍ਹਾਂ ਦੀ ਪਤਨੀ ਨੇ ਉਨ੍ਹਾਂ ਨੂੰ ਬਾਹਰ ਕੱਢਿਆ।

Punjabi Bollywood Tadka

ਹਾਲ ਹੀ 'ਚ ਸਾਹਮਣੇ ਆਈ ਬੌਬੀ ਦਿਓਲ ਦੀਆਂ ਤਸਵੀਰਾਂ ਨੂੰ ਦੇਖ ਕੇ ਲੱਗਦਾ ਹੈ ਕਿ ਉਹ ਇਸ ਆਦਤ ਤੋਂ ਪੂਰੀ ਤਰ੍ਹਾਂ ਬਾਹਰ ਆ ਚੁੱਕੇ ਹਨ। ਸੋਸ਼ਲ ਮੀਡੀਆ 'ਤੇ ਐਕਟਿਵ ਰਹਿਣ ਵਾਲੇ ਬੌਬੀ ਆਪਣੇ ਪਾਪਾ ਧਰਮਿੰਦਰ ਦੇ ਕਾਫੀ ਕਰੀਬ ਹੈ। ਆਪਣੇ ਪਿਤਾ ਦੇ ਜਨਮਦਿਨ 'ਤੇ ਬੌਬੀ ਨੇ ਇਕ ਪੁਰਾਣੀ ਤਸਵੀਰ ਆਪਣੇ ਇੰਸਟਾ ਅਕਾਊਂਟ 'ਤੇ ਸ਼ੇਅਰ ਕੀਤੀ ਸੀ।

Punjabi Bollywood Tadka

ਬੌਬੀ ਆਪਣੀ ਫੈਮਿਲੀ ਨਾਲ ਅਕਸਰ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਮਾਂ ਪ੍ਰਕਾਸ਼ ਕੌਰ ਨਾਲ ਬੌਬੀ ਦਿਓਲ ਦੀ ਇਹ ਤਸਵੀਰ ਵੀ ਕਾਫੀ ਕਿਊਟ ਹੈ। ਜ਼ਿਕਰਯੋਗ ਹੈ ਕਿ ਬੌਬੀ 'ਰੇਸ' ਫਿਲਮ ਦੀ ਤੀਜੀ ਸੀਰੀਜ਼ ਨਾਲ ਬਾਲੀਵੁੱਡ 'ਚ ਕਮਬੈਕ ਕਰ ਰਹੇ ਹਨ। ਬੌਬੀ ਨੇ ਇਸ ਫਿਲਮ ਲਈ ਆਪਣੇ ਲੁੱਕ ਤੇ ਫਿਟਨੈੱਸ 'ਤੇ ਕਾਫੀ ਮਿਹਨਤ ਕੀਤੀ ਹੈ।

Punjabi Bollywood Tadka

ਬੌਬੀ ਦਿਓਲ ਨੇ ਆਪਣੀ ਇਹ ਤਸਵੀਰ ਇੰਸਟਾਗਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਫਿਲਮ ਲਈ ਜਿਮ 'ਚ ਪਸੀਨਾ ਵਹਾ ਰਹੇ ਬੌਬੀ ਨੂੰ 8 ਕਿਲੋ ਭਾਰ ਅਜੇ ਵੀ ਘੱਟ ਕਰਨਾ ਹੈ। ਫਿਲਮ 'ਚ ਸਲਮਾਨ ਤੇ ਬੌਬੀ ਤੋਂ ਇਲਾਵਾ ਜੈਕਲੀਨ ਫਰਨਾਂਡੀਜ਼, ਡੇਜ਼ੀ ਸ਼ਾਹ, ਸਾਕਿਬ ਸਲੀਮ ਹੋਣਗੇ। ਜੈਕਲੀਨ 'ਰੇਸ 2' 'ਚ ਨਜ਼ਰ ਆ ਚੁੱਕੀ ਹੈ।

Punjabi Bollywood Tadka

ਇਹ ਫਿਲਮ ਅਗਲੇ ਸਾਲ ਈਦ 'ਤੇ ਰਿਲੀਜ਼ ਹੋਵੇਗੀ। ਹਾਲ ਹੀ 'ਚ ਬੌਬੀ ਨੇ ਆਪਣੀ ਪਤਨੀ ਤਾਨਿਆ ਦੇ ਜਨਮਦਿਨ 'ਤੇ ਉਨ੍ਹਾਂ ਨਾਲ ਇਕ ਪਿਆਰੀ ਜਿਹੀ ਤਸਵੀਰ ਸ਼ੇਅਰ ਕਰਦੇ ਹੋਏ ਵਿਸ਼ ਕੀਤਾ ਸੀ। ਤਾਨਿਆ ਬਿਜ਼ਨੈੱਸਮੈਨ ਹੈ ਤੇ ਖੁਦ ਦਾ ਫਰਨੀਚਰ ਤੇ ਹੋਮ ਡੈਕੋਰੇਟਰ ਦਾ ਬਿਜ਼ਨੈੱਸ ਚਲਾਉਂਦੀ ਹੈ।

Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka


Tags: Bobby DeolBirthdayDharmendraBarsaatDharam VeerPrakash KaurTanya DeolRace 3

Edited By

Chanda Verma

Chanda Verma is News Editor at Jagbani.