ਮੁੰਬਈ(ਬਿਊਰੋ)— ਫਿਲਮ 'ਹਜ਼ਾਰੋਂ ਖਵਾਹਿਸ਼ੇ ਐਸੀ' ਨਾਲ ਫਿਲਮੀ ਸਫਰ ਸ਼ੁਰੂ ਕਰਨ ਵਾਲੀ 41 ਸਾਲਾ ਦੀ ਅਦਾਕਾਰਾ ਚਿਤਰਾਂਗਦਾ ਸਿੰਘ ਕਾਫੀ ਸਮੇਂ ਤੋਂ ਪਰਦੇ ਤੋਂ ਗੁੰਮ ਸੀ ਪਰ ਹੁਣ ਉਹ ਫਿਲਮ 'ਬਾਜ਼ਾਰ' ਤੇ 'ਸਾਹਬ ਬੀਵੀ ਔਰ ਗੈਂਗਸਟਰ 3' ਨਾਲ ਵਾਪਸੀ ਕਰ ਰਹੀ ਹੈ। ਹਾਲ ਹੀ 'ਚ 'ਸਾਹਬ ਬੀਵੀ...' ਦੀ ਸ਼ੂਟਿੰਗ ਦੀ ਇਕ ਤਸਵੀਰ ਸਾਹਮਣੇ ਆਈ ਸੀ, ਜਿਸ 'ਚ ਉਹ ਸੰਜੇ ਦੱਤ ਨਾਲ ਦਿਖੀ ਸੀ।
'ਬਾਜ਼ਾਰ' ਫਿਲਮ 'ਚ ਚਿਤਰਾਂਗਦਾ ਸੈਫ ਅਲੀ ਖਾਨ ਨਾਲ ਨਜ਼ਰ ਆਉਣ ਵਾਲੀ ਹੈ। ਕੁਝ ਸਮੇਂ ਪਹਿਲਾਂ ਇਕ ਇੰਟਰਵਿਊ 'ਚ ਚਿਤਰਾਂਗਦਾ ਨੇ ਕਿਹਾ ਸੀ, ''ਬ੍ਰੇਕ ਲੈਣ ਦੀ ਵਜ੍ਹਾ ਨਾਲ ਮੇਰੇ ਕਰੀਅਰ 'ਤੇ ਕਾਫੀ ਅਸਰ ਪਿਆ। ਮੈਨੂੰ ਲੱਗਦਾ ਹੈ ਕਿ ਬ੍ਰੇਕ ਲੈਣ ਨਾਲ ਮੇਰੇ ਕਰੀਅਰ ਨੂੰ ਕਾਫੀ ਨੁਕਸਾਨ ਹੋਇਆ ਹੈ।'' ਦੱਸਣਯੋਗ ਹੈ ਕਿ ਪਤੀ ਤੋਂ ਤਲਾਕ ਕੇ ਚਿਤਰਾਂਗਦਾ ਇੰਨੀ ਦਿਨੀਂ ਧਰਮਿੰਦਰ ਦੇ ਛੋਟੇ ਲਾਡਲੇ ਬੌਬੀ ਦਿਓਲ ਦੇ ਮੁੰਬਈ ਸਥਿਤ ਫਲੈਟ 'ਚ ਕਿਰਾਏ 'ਤੇ ਰਹਿ ਰਹੀ ਹੈ। ਸੂਤਰਾਂ ਦੀ ਮੰਨੀਏ ਤਾਂ ਬੌਬੀ ਦਿਓਲ ਦੇ ਪਿਤਾ ਧਰਮਿੰਦਰ ਨੇ ਰਿਅਲ ਅਸਟੇਟ ਕੰਪਨੀਆਂ 'ਚ ਕਾਫੀ ਇੰਵੈਸਟਮੈਂਟ ਕੀਤਾ ਹੋਇਆ ਤੇ ਮੁੰਬਈ 'ਚ ਧਰਮਿੰਦਰ ਦੇ ਕਾਫੀ ਜ਼ਿਆਦਾ ਫਲੈਟ ਹਨ। ਅਜਿਹੇ 'ਚ ਅਦਾਕਾਰਾ ਜਿਸ ਫਲੈਟ 'ਚ ਰਹਿ ਰਹੀ ਹੈ ਉਹ ਬੌਬੀ ਦਿਓਲ ਦੇ ਨਾਂ 'ਤੇ ਹੈ। ਚਿਤਰਾਂਗਦਾ ਇਕ ਡਾਂਸਿੰਗ ਰਿਐਲਿਟੀ ਸ਼ੋਅ 'ਚ ਬਤੌਰ ਜੱਜ ਨਜ਼ਰ ਆਵੇਗੀ।