FacebookTwitterg+Mail

ਬੋਹੇਮੀਆ ਨੇ ਪਹਿਲੀ ਵਾਰ ਸ਼ੇਅਰ ਕੀਤੀ ਪਤਨੀ ਦੀ ਖੂਬਸੂਰਤ ਤਸਵੀਰ, ਨਾਲ ਨਜ਼ਰ ਆਈ ਗਿੱਪੀ ਦੀ ਪਤਨੀ

bohemia
09 July, 2017 02:07:52 PM

ਜਲੰਧਰ— ਪੰਜਾਬੀ ਇੰਡਸਟਰੀ ਤੇ ਦੇਸ਼ਾਂ-ਵਿਦੇਸ਼ਾਂ 'ਚ ਵੱਖ-ਵੱਖ ਗੀਤਾਂ ਤੇ ਅਦਾਕਾਰੀ ਨਾਲ ਪ੍ਰਸਿੱਧੀ ਖੱਟਣ ਵਾਲੇ ਗਿੱਪੀ ਗਰੇਵਾਲ ਨੇ ਲੋਕਾਂ ਦੇ ਦਿਲਾਂ 'ਚ ਆਪਣੀ ਖਾਸ ਪਛਾਣ ਬਣਾਈ ਹੈ। ਮਸ਼ਹੂਰ ਰੈਪਰ ਬੋਹੇਮੀਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਨਾਮੀ ਗਾਇਕ ਗਿੱਪੀ ਗਰੇਵਾਲ ਦੇ ਕਿਊਟ ਬੱਚਿਆਂ ਦੀ ਇਕ ਤਸਵੀਰ ਸ਼ੇਅਰ ਕੀਤੀ ਸੀ।

Punjabi Bollywood Tadka

ਹਾਲ ਹੀ 'ਚ ਬੋਹੇਮੀਆ ਨੇ ਗਿੱਪੀ ਗਰੇਵਾਲ ਦੀ ਪਤਨੀ ਅਤੇ ਆਪਣੀ ਖੂਬਸੂਰਤ ਪਤਨੀ ਦੀ ਤਸਵੀਰ ਇੰਸਟਾਗ੍ਰਾਮ 'ਤੇ ਇਕ ਸ਼ੇਅਰ ਕੀਤੀ ਹੈ। ਦੱਸਣਯੋਗ ਹੈ ਕਿ ਬੋਹੇਮੀਆ ਨੇ ਪਹਿਲੀ ਵਾਰ ਆਪਣੀ ਖੂਬਸੂਰਤ ਪਤਨੀ ਦੀ ਤਸਵੀਰ ਜਨਤਕ ਤੌਰ 'ਤੇ ਸ਼ੇਅਰ ਕੀਤੀ ਹੈ। ਇਹ ਤਸਵੀਰ ਕਿਸੇ ਪਾਰਟੀ ਫੰਕਸ਼ਨ ਦੀ ਹੈ। ਇਸ ਦੌਰਾਨ ਗਿੱਪੀ ਤੇ ਬੋਹੇਮੀਆ ਦੀ ਪਤਨੀ ਕਾਫੀ ਗਲੈਮਰਸ ਤੇ ਹੌਟ ਨਜ਼ਰ ਆ ਰਹੀਆਂ ਹਨ। 

Punjabi Bollywood Tadka
ਜ਼ਿਕਰਯੋਗ ਹੈ ਕਿ ਹਾਲ ਹੀ 'ਚ ਗਿੱਪੀ ਗਰੇਵਾਰ ਤੇ ਬੋਹੇਮੀਆ ਦਾ ਪੰਜਾਬੀ ਇੰਡਸਟਰੀ ਦਾ ਸਭ ਤੋਂ ਮਹਿੰਗਾ ਪੰਜਾਬੀ ਗੀਤ 'ਕਾਰ ਨੱਚਦੀ' ਰਿਲੀਜ਼ ਹੋਇਆ ਸੀ। ਇਸ ਗੀਤ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਗਿਆ।ਗਿੱਪੀ ਗਰੇਵਾਲ ਤੇ ਬੋਹੇਮੀਆ ਇਸ ਗੀਤ ਨੂੰ ਲੈ ਕੇ ਕਾਫੀ ਚਰਚਾ 'ਚ ਰਹਿ ਚੁੱਕੇ ਹਨ।


Tags: Pollywood Singer and CelebrityGippy Grewal Bohemia Car NachdiInstagramਗਿੱਪੀ ਗਰੇਵਾਲਬੋਹੇਮੀਆ ਇੰਸਟਾਗ੍ਰਾਮ