FacebookTwitterg+Mail

ਆਖਿਰ ਕਿਉਂ ਗੁਰਦਾਸ ਮਾਨ ਦੇ ਗੱਲ ਲੱਗ ਭਾਵੁਕ ਹੋਏ ਬੋਹੇਮੀਆ?

bohemia and gurdas maan
06 December, 2018 09:43:14 AM

ਜਲੰਧਰ (ਬਿਊਰੋ) : ਮਿਊਜ਼ਿਕ ਇੰਡਸਟਰੀ ਦੇ ਬਾਦਸ਼ਾਹ ਆਖੇ ਜਾਣ ਵਾਲੇ ਬੋਹੇਮੀਆ ਇਨ੍ਹੀਂ ਦਿਨੀਂ ਭਾਰਤ ਦੇ ਦੌਰੇ 'ਤੇ ਹਨ। ਬੋਹੇਮੀਆ ਭਾਰਤ 'ਚ ਸੰਗੀਤ ਦੀ ਦੁਨੀਆਂ ਦੀਆਂ ਵੱਡੀਆਂ-ਵੱਡੀਆਂ ਸਖਸ਼ੀਅਤਾਂ ਨੂੰ ਮਿਲ ਰਹੇ ਹਨ, ਜਿਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਦਰਅਸਲ ਉਨ੍ਹਾਂ ਨਾਲ ਮੁਲਾਕਾਤ ਤੋਂ ਬਾਅਦ ਦੀਆਂ ਭਾਵਨਾਵਾਂ ਨੂੰ ਆਪਣੇ ਸਰੋਤਿਆਂ ਨਾਲ ਸ਼ੋਸ਼ਲ ਮੀਡੀਆ ਅਕਾਊਂਟਜ਼ 'ਤੇ ਸ਼ੇਅਰ ਕਰ ਰਹੇ ਹਨ। ਬੋਹੇਮੀਆ ਨੇ ਕਈ ਵੱਡੀਆਂ ਹਸਤੀਆਂ ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿੰਨ੍ਹਾਂ 'ਚ ਗੁਰਦਾਸ ਮਾਨ, ਸਰਦੂਲ ਸਿਕੰਦਰ ਅਤੇ ਜੈਜ਼ੀ ਬੀ ਵਰਗੇ ਕਈ ਵੱਡੇ ਸਿਤਾਰਿਆਂ ਦੇ ਨਾਂ ਸ਼ਾਮਲ ਹਨ।

Punjabi Bollywood Tadka

ਪਹਿਲੀ ਇਸ ਤਸਵੀਰ 'ਚ ਬੋਹੇਮੀਆ ਜੈਜ਼ੀ ਬੀ ਦੇ ਬਰਾਬਰ ਖੜ੍ਹੇ ਨਜ਼ਰ ਆ ਰਹੇ ਹਨ। ਇਸ ਤਸਵੀਰ ਦੀ ਕੈਪਸ਼ਨ 'ਚ ਬੋਹੇਮੀਆ ਨੇ ਲਿਖਿਆ ਹੈ ਕਿ, ''ਇਕ ਜਿਊਂਦੀ ਜਾਗਦੀ ਸਖਸ਼ੀਅਤ ਜਿਹੜੇ ਕਿ ਸਭ ਤੋਂ ਵੱਡੀ ਇੰਸਪੀਰੇਸ਼ਨ ਹਨ। ਤੁਸੀਂ ਆਪ ਸੋਚ ਸਕਦੇ ਹੋ ਕਿ ਮੈਂ ਕਿੰਝ ਮਹਿਸੂਸ ਕਰ ਰਿਹਾ ਹਾਂ।''

Punjabi Bollywood Tadka

ਇਸ ਤੋਂ ਇਲਾਵਾ ਇਕ ਤਸਵੀਰ 'ਚ ਬੋਹੇਮੀਆ ਸਰਦੂਲ ਸਿਕੰਦਰ ਅਤੇ ਉਨ੍ਹਾਂ ਦੀ ਪਤਨੀ ਤੋਂ ਪਿਆਰ ਲੈਂਦੇ ਨਜ਼ਰ ਆ ਰਹੇ ਹਨ। ਤਸਵੀਰ ਦੇ ਕੈਪਸ਼ਨ 'ਚ ਬੋਹੇਮੀਆ ਨੇ ਸਰਦੂਲ ਸਿਕੰਦਰ ਹੋਰਾਂ ਦੇ ਹੀ ਗੀਤਾਂ ਦੀਆਂ ਲਾਈਨਾਂ ਲਿਖ ਉਨ੍ਹਾਂ ਨੂੰ ਸੰਬੋਧਨ ਕੀਤਾ ਹੈ। ਉਨ੍ਹਾਂ ਲਿਖਿਆ ਕਿ, ''ਮੈਂ ਬਹੁਤ ਕਿਸਮਤ ਵਾਲਾ ਹਾਂ, ਜੋ ਮੈਨੂੰ ਸਰਦੂਲ ਸਿਕੰਦਰ ਅਤੇ ਉਨ੍ਹਾਂ ਦੀ ਪਤਨੀ ਤੋਂ ਇਨ੍ਹਾਂ ਪਿਆਰ ਮਿਲਿਆ ਹੈ।''

Punjabi Bollywood Tadka

ਬੀਤੇ ਦਿਨੀਂ ਬੋਹੇਮੀਆ ਨੇ ਪੰਜਾਬੀ ਫਿਲਮ ਤੇ ਮਿਊਜ਼ਿਕ ਇੰਡਸਟਰੀ ਦੇ ਗਾਇਕ ਗੁਰਦਾਸ ਮਾਨ ਦੇ ਗੱਲ ਲੱਗੇ ਨਜ਼ਰ ਆ ਰਹੇ ਹਨ ਅਤੇ ਇਸ ਦੌਰਾਨ ਬੋਹੇਮੀਆ ਥੋੜ੍ਹੇ ਭਾਵੁਕ ਹੁੰਦੇ ਹੋਏ ਦਿਸ ਰਹੇ ਹਨ। ਤਸਵੀਰ ਦੀ ਕੈਪਸ਼ਨ 'ਚ ਬੋਹੇਮੀਆ ਨੇ ਲਿਖਿਆ ਹੈ, ''ਤੇਰੇ ਪੈਰਾਂ 'ਚ ਅਖੀਰ ਹੋਵੇ ਮੇਰੀ ਦੁਆ ਨਾ ਕੋਈ ਹੋਰ ਮੰਗਦੀ, ਗੁਰਦਾਸ ਮਾਨ ਬਾਬਾ ਜੀ ਨਾਲ।'' ਇਸ ਤੋਂ ਇਲਾਵਾ ਬੋਹੇਮੀਆ ਅਤੇ ਸਿੱਧੂ ਮੂਸੇ ਵਾਲਾ ਦੀ ਵੀ ਤਸਵੀਰਾਂ ਸਾਹਮਣੇ ਆਈ ਸੀ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਸਿੱਧੂ ਮੂਸੇਵਾਲਾ ਨੇ ਬੋਹੇਮੀਆ ਨਾਲ ਇਕ ਗੀਤ ਵੀ ਅਨਾਊਂਸ ਕੀਤਾ ਹੈ, ਜਿਸ ਨਾਂ 'ਸੇਮ ਬੀਫ' ਹੈ, ਜੋ ਕਿ ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ।

Punjabi Bollywood Tadka


Tags: Bohemia Gurdas Maan Sardool Sikander Sidhu Moose Wala Instagram Pollywood Celebrity

Edited By

Sunita

Sunita is News Editor at Jagbani.