ਜਲੰਧਰ (ਬਿਊਰੋ)— ਪੰਜਾਬੀ ਰੈਪਰ ਬੋਹੇਮੀਆ ਇਨ੍ਹੀਂ ਦਿਨੀਂ ਜਲੰਧਰ ਸ਼ਹਿਰ 'ਚ ਹਨ ਤੇ ਇਥੇ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਦਿੱਗਜ ਕਲਾਕਾਰਾਂ ਨਾਲ ਮੁਲਾਕਾਤ ਕਰ ਰਹੇ ਹਨ। ਮੁਲਾਕਾਤਾਂ ਵਿਚਾਲੇ ਬੋਹੇਮੀਆ ਦਾ ਇਕ ਪ੍ਰਾਜੈਕਟ ਵੀ ਤਿਆਰ ਹੋ ਰਿਹਾ ਹੈ, ਜਿਸ ਦਾ ਪੋਸਟਰ ਉਨ੍ਹਾਂ ਨੇ ਕਾਫੀ ਸਮਾਂ ਪਹਿਲਾਂ ਸ਼ੇਅਰ ਕੀਤਾ ਸੀ। ਬੋਹੇਮੀਆ ਦਾ ਇਹ ਪ੍ਰਾਜੈਕਟ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਨਾਲ ਆ ਰਿਹਾ ਹੈ, ਜਿਸ ਦਾ ਨਾਂ ਹੈ 'ਸੇਮ ਬੀਫ'।
ਦੱਸਣਯੋਗ ਹੈ ਕਿ ਬੋਹੇਮੀਆ ਤੇ ਸਿੱਧੂ ਮੂਸੇ ਵਾਲਾ ਨੇ ਅੱਜ ਇਸ ਗੀਤ ਦੀ ਰਿਕਾਰਡਿੰਗ ਕਰ ਲਈ ਹੈ। ਬੋਹੇਮੀਆ ਤੇ ਸਿੱਧੂ ਮੂਸੇ ਵਾਲਾ ਇਸ ਗੀਤ ਦੀ ਸ਼ੂਟਿੰਗ ਅਗਲੇ ਮਹੀਨੇ ਤੋਂ ਸ਼ੁਰੂ ਕਰਨਗੇ, ਜੋ ਜਲਦ ਹੀ ਰਿਲੀਜ਼ ਹੋ ਜਾਵੇਗਾ। ਇਸ ਗੀਤ ਦੀ ਪੇਸ਼ਕਸ਼ ਗੀਤਾ ਬੈਂਸ ਵਲੋਂ ਕੀਤੀ ਗਈ ਹੈ।
ਇਥੇ ਇਹ ਵੀ ਧਿਆਨ ਦੇਣ ਵਾਲੀ ਗੱਲ ਹੈ ਕਿ ਬੋਹੇਮੀਆ ਤੇ ਸਿੱਧੂ ਮੂਸੇ ਵਾਲਾ ਦੀ ਫੈਨ ਫਾਲੋਇੰਗ ਕਾਫੀ ਜ਼ਿਆਦਾ ਹੈ ਤੇ ਦੋਵਾਂ ਨੂੰ ਇਕੱਠਿਆਂ ਦੇਖਣ ਲਈ ਦੋਵਾਂ ਦੇ ਫੈਨਜ਼ ਵੀ ਬੇਕਰਾਰ ਹਨ।